
ਇਹ ਫੈਸਲਾ ਛੋਟੇ ਬੱਚਿਆਂ ਅਤੇ ਪੈਦਲ ਯਾਤਰੀਆਂ ਨੂੰ ਧਿਆਨ ਵਿਚ ਰੱਖਕੇ ਲਿਆ ਗਿਆ ਹੈ
ਮੋਨਟਰਿਆਲ: ਜੇਕਰ ਤੁਸੀ ਮੋਨਟਰਿਆਲ ਵਿਚ ਡ੍ਰਾਈਵਿੰਗ ਕਰਦੇ ਹੋ ਤਾਂ ਫੇਰ ਇਕ ਵਾਰ ਗੱਡੀ ਦੀ ਰਫ਼ਤਾਰ ਵਾਲੀ ਸੂਈ ਤੇ ਨਜ਼ਰ ਜ਼ਰੂਰ ਰੱਖੋ ਕਿਓਂਕਿ, ਮੋਨਟਰਿਆਲ ਵਲੋਂ ਵਾਹਨਾਂ ਦੀ ਸਪੀਡ ਨਾਲ ਸਬੰਧਤ ਮਾਣਕਾਂ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਜਾਰੀ ਕੀਤੇ ਗਏ ਇਕ ਬਿਆਨ ਮੁਤਾਬਿਕ ਇਸ ਦੋ ਵੱਡੇ ਬਦਲਾਅ ਕੀਤੇ ਗਏ ਹਨ, ਜਿਸ ਵਿਚ ਸੰਗਣੀ ਟ੍ਰੈਫਿਕ ਵਾਲੀ ਥਾਂ ਤੇ ਵੱਧ ਤੋਂ ਵੱਧ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਕੂਲਾਂ ਦੇ ਨਜ਼ਦੀਕ 30 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਇਹ ਫੈਸਲਾ ਛੋਟੇ ਬੱਚਿਆਂ ਅਤੇ ਪੈਦਲ ਯਾਤਰੀਆਂ ਨੂੰ ਧਿਆਨ ਵਿਚ ਰੱਖਕੇ ਲਿਆ ਗਿਆ ਹੈ।
ਬੋਲੇਵਰਡ ਸੇਂਟ-ਮੀਸ਼ੇਲ ਵਿਖੇ ਬੈਲੇਂਜਰ ਤੋਂ ਰੋਜ਼ਮੌਂਟ ਬੁਲੇਵਰਡ ਵਿਚਕਾਰ 30 ਕਿਲੋਮੀਟਰ ਪ੍ਰਤੀ ਘੰਟਾ ਅਤੇ ਰੋਜ਼ਮੌਂਟ ਬੁਲੇਵਰਡ ਤੋਂ ਰੇਸ਼ਲ ਸਟ੍ਰੀਟ ਤਕ 40 ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਇਲਾਵਾ ਕ੍ਰਿਸਟੋਫ- ਕੋਲੰਬ ਐਵੇਨਿਊ ਅਤੇ ਪਾਈ 9 ਬੁਲੇਵਰਡ ਵਿਚ ਵੀ ਰਫ਼ਤਾਰ ਦੇ ਮਾਣਕਾਂ ਵਿਚ ਤਬਦੀਲੀ ਕੀਤੀ ਗਈ ਹੈ।
ਰਫ਼ਤਾਰ ਦੇ ਮਾਣਕਾਂ ਵਿਚ ਬਦਲਾਅ 2018 ਦੇ ਸਕੂਲੀ ਸਾਲ ਤੋਂ ਲਾਗੂ ਹੋਣਗੇ।