ਗੁਰਦਵਾਰਾ ਸ੍ਰੀ ਸਿੰਘ ਸਭਾ ਤੋਂ ਸਿੱਖ ਸੰਗਤ ਨੇ ਸਰੂਪ ਉਠਾਏ  
Published : May 9, 2018, 11:26 am IST
Updated : May 9, 2018, 11:26 am IST
SHARE ARTICLE
The Sikh Sangat took the Saroop from Gurdwara Sri Singh Sabha
The Sikh Sangat took the Saroop from Gurdwara Sri Singh Sabha

ਇਥੋਂ ਦੇ ਇਕ ਰੇਡੀਉ ਸਟੇਸ਼ਨ ਪੇਸ਼ਕਾਰ ਵਲੋਂ ਲਗਾਤਾਰ ਸਿੱਖ ਸਿਧਾਂਤਾ, ਸਿੱਖ ਗੁਰੂਆਂ, ਧਾਰਮਕ ਗ੍ਰੰਥਾਂ ਅਤੇ ਸੂਰਬੀਰ ਸਿੱਖ ਜਰਨੈਲਾਂ ਸਬੰਧੀ ਰੇਡੀਉ ਉਤੇ ਕੀਤੀ ਜਾਂਦੀ ...

ਔਕਲੈਂਡ, 8 ਮਈ (ਹਰਜਿੰਦਰ ਸਿੰਘ ਬਸਿਆਲਾ) : ਇਥੋਂ ਦੇ ਇਕ ਰੇਡੀਉ ਸਟੇਸ਼ਨ ਪੇਸ਼ਕਾਰ ਵਲੋਂ ਲਗਾਤਾਰ ਸਿੱਖ ਸਿਧਾਂਤਾ, ਸਿੱਖ ਗੁਰੂਆਂ, ਧਾਰਮਕ ਗ੍ਰੰਥਾਂ ਅਤੇ ਸੂਰਬੀਰ ਸਿੱਖ ਜਰਨੈਲਾਂ ਸਬੰਧੀ ਰੇਡੀਉ ਉਤੇ ਕੀਤੀ ਜਾਂਦੀ ਵਿਚਾਰ ਚਰਚਾ ਵਿਚ ਨਿਰਾਦਰੀ ਭਰੇ ਸ਼ਬਦਾਂ ਦੀ ਵਰਤੋਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਤਕ ਪੁੱਜਾ ਸੀ।ਇਸ ਸਬੰਧੀ ਜਥੇਧਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਇਕ ਸੰਸਥਾ ਦੇ ਨਾਂ ਉਤੇ ਵੀਡੀਉ ਸੰਦੇਸ਼ ਦੇ ਕੇ ਕਿਹਾ ਸੀ ਕਿ ਸਿੱਖ ਸੰਗਤਾਂ ਇਸ ਸਬੰਧੀ ਕਾਰਵਾਈ ਕਰਨ। ਬੀਤੇ ਕੱਲ੍ਹ ਸ਼ਾਮ ਨੂੰ ਇਸ ਸਬੰਧੀ ਇਕ ਸਰਬ ਸਾਂਝੀ ਮੀਟਿੰਗ ਸੀ ਅਤੇ ਮੀਟਿੰਗ ਦੌਰਾਨ ਤੁਰੰਤ ਐਕਸ਼ਨ ਉਤੇ ਸਹਿਮਤੀ ਹੋਣ ਉਪਰੰਤ ਸਿੱਖ ਸੰਗਤਾਂ ਦਾ ਇਕ ਦਲ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਵਿਖੇ ਗਿਆ

The Sikh Sangat took the Saroop from Gurdwara Sri Singh SabhaThe Sikh Sangat took the Saroop from Gurdwara Sri Singh Sabha

ਅਤੇ ਪ੍ਰਚਲਿਤ ਰਹਿਤ ਮਰਿਯਾਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਉਥੇ ਮੌਜੂਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੋਰ ਗੁਟਕੇ ਉਠਾ ਕੇ ਦੂਜੇ ਗੁਰਦਵਾਰਾ ਸਾਹਿਬਾਨ ਦੇ ਵਿਚ ਪਹੁੰਚਾਏ ਗਏ। ਪਤਾ ਲੱਗਾ ਹੈ ਕਿ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪੁੱਜ ਚੁੱਕਾ ਹੈ ਅਤੇ ਪੁਲਿਸ ਤਫਤੀਸ਼ ਦੇ ਬਾਅਦ ਅਪਣਾ ਕੋਈ ਫ਼ੈਸਲਾ ਦੇ ਸਕਦੀ ਹੈ ਕਿ ਉਹ ਠੀਕ ਹੋਇਆ ਹੈ ਜਾਂ ਗ਼ਲਤ? ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਰਬ ਸਾਂਝੀ ਮੀਟਿੰਗ ਦੇ ਵਿਚ ਕਈ ਗੁਰਦਵਾਰਾ ਸਾਹਿਬਾਨਾਂ ਦੇ ਮੈਂਬਰ ਵੀ ਪਹੁੰਚੇ ਹੋਏ ਸਨ। ਇਸ ਕਾਰਵਾਈ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਜਿਸ ਵਿਚ ਤਸੱਲੀ ਪ੍ਰਗਟਾਈ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement