
ਅਮਰੀਕਾ ਦੇ ਨਿਊ ਜਰਸੀ ’ਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ। ਦੋਵੇਂ ਹੀ ਪੇਸ਼ੇ ਤੋਂ ਡਾਕਟਰ ਸਨ। ਗਵਰਨ ਫਿਲ ਮਰਫ਼ੀ
ਨਿਊਯਾਰਕ, 8 ਮਈ : ਅਮਰੀਕਾ ਦੇ ਨਿਊ ਜਰਸੀ ’ਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ। ਦੋਵੇਂ ਹੀ ਪੇਸ਼ੇ ਤੋਂ ਡਾਕਟਰ ਸਨ। ਗਵਰਨ ਫਿਲ ਮਰਫ਼ੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਦੋਨਾਂ ਨੇ ਹੀ ਅਪਣਾ ਜੀਵਨ ਲੋਕਾਂ ਦੀ ਸੇਵਾ ’ਚ ਕੱਢਿਆ।
File photo
ਨਿਊ ਜਰਸੀ ਦੇ 78 ਸਾਲਾ ਸਤਿਏਂਦਰ ਦੇਵ ਖੰਨਾ ਇਕ ਸਰਜਨ ਹੋਣ ਦੇ ਨਾਲ ਨਾਲ ਕਈ ਹਸਪਤਾਲਾਂ ’ਚ ਸਰਜਰੀ ਮੁੱਖੀ ਦੇ ਤੌਰ ’ਤੇ ਸੇਵਾ ਦੇ ਚੁੱਕੇ ਸਨ। ਉਥੇ ਹੀ ਉਨ੍ਹਾਂ ਦੀ 43 ਸਾਲਾ ਬੇਟੀ ਪ੍ਰਿਆ ਖੰਨਾ ਇੰਟਰ ਮੈਡਿਕਲ ਤੇ ਨੇਫ਼੍ਰਰੋਲਾਜੀ ਦੀ ਮਾਹਰ ਸੀ। ਉਹ ਯੂਨੀਅਨ ਹਸਪਤਾਲ ’ਚ ਚੀਫ਼ ਆਫ਼ ਰੇਜ਼ੀਡੈਂਟਜ਼ ਸੀ ਜੋ ਕਿ ਹੁਣ ਆਰਡਬਲਿਊਜੇ ਬਾਰਨਾਬਾਸ ਦਾ ਹਿੱਸਾ ਹੈ। ਇਨ੍ਹਾਂ ਦੋਨਾਂ ਦੀ ਮੌਤ ਕਲਾਰਾ ਮਾਸ ਮੈਡਿਕਲ ਸੈਂਟਰ ਵਿਚ ਹੋਈ। (ਪੀਟੀਆਈ)