ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ’ਚ ਵੈਦਿਕ ਸ਼ਾਂਤੀ ਪਾਠ ਕਰਾਇਆ
Published : May 9, 2020, 7:36 am IST
Updated : May 9, 2020, 7:36 am IST
SHARE ARTICLE
File Photo
File Photo

ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਕ ਹਿੰਦੂ ਪੁਜਾਰੀ ਨੇ ਪਵਿੱਤਰ ਵੈਦਿਕ ਸ਼ਾਂਤੀ ਪਾਠ ਕੀਤਾ।

ਵਾਸ਼ਿੰਗਟਨ, 8 ਮਈ : ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਕ ਹਿੰਦੂ ਪੁਜਾਰੀ ਨੇ ਪਵਿੱਤਰ ਵੈਦਿਕ ਸ਼ਾਂਤੀ ਪਾਠ ਕੀਤਾ। ਇਹ ਸ਼ਾਂਤੀ ਪਾਠ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਪ੍ਰਭਾਵਤ ਹਰੇਕ ਵਿਅਕਤੀ ਦੀ ਸਿਹਤ, ਸੁਰੱਖਿਆ ਅਤੇ ਕੁਸ਼ਲਤਾ ਲਈ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ ’ਤੇ ਨਿਊ ਜਰਸੀ ਦੇ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਦੇ ਪੁਜਾਰੀ ਹਰੀਸ਼ ਬ੍ਰਹਮਭੱਟ ਇਸ ਮੌਕੇ ’ਤੇ ਪ੍ਰਾਰਥਨਾ ਕਰਨ ਲਈ ਮੌਜੂਦ ਹੋਰ ਧਰਮਾਂ ਦੇ ਨੇਤਾਵਾਂ ਦੇ ਨਾਲ ਸ਼ਾਮਲ ਹੋਏ।

File photoFile photo

ਬ੍ਰਹਮਭੱਟ ਨੇ ਰੋਜ਼ ਗਾਰਡਨ ਮੰਚ ਤੋਂ ਕਿਹਾ, ਇਸ ਮੁਸ਼ਕਲ ਸਮੇਂ ਵਿਚ, ਲੋਕਾਂ ਦਾ ਬੇਚੈਨੀ ਜਾਂ ਅਸ਼ਾਂਤੀ ਮਹਿਸੂਸ ਕਰਨਾ ਅਸਧਾਰਨ ਨਹੀਂ ਹੈ। ਸ਼ਾਂਤੀ ਪਾਠ ਅਜਿਹੀ ਪ੍ਰਾਰਥਨਾ ਹੈ ਜਿਸ ਵਿਚ ਦੁਨੀਆ ਭਰ ਦੀ ਸ਼ੋਹਰਤ, ਸਫਲਤਾ, ਨਾਮ ਦੀ ਗੁਜਾਰਿਸ਼ ਨਹੀਂ ਹੁੰਦੀ, ਨਾ ਹੀ ਉਹ ਸਵਰਗ ਜਾਣ ਦੀ ਇੱਛਾ ਲਈ ਕੀਤੀ ਜਾਂਦੀ ਹੈ।’’ ਉਹਨਾਂ ਨੇ ਸੰਸਕ੍ਰਿਤ ਵਿਚ ਪ੍ਰਾਰਥਨਾ ਕਰਨ ਤੋਂ ਪਹਿਲਾਂ ਕਿਹਾ,‘‘ਇਹ ਸ਼ਾਂਤੀ ਲਈ ਖੂਬਸੂਰਤ ਹਿੰਦੂ ਪ੍ਰਾਰਥਨਾ ਹੈ। ਇਹ ਯਜੁਰਵੇਦ ਤੋਂ ਲਈ ਗਈ ਵੈਦਿਕ ਪ੍ਰਾਰਥਨਾ ਹੈ।’’ ਇਸ ਦੇ ਬਾਅਦ ਉਹਨਾਂ ਨੇ ਇਸ ਪ੍ਰਾਰਥਨਾ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਬ੍ਰਹਮਭੱਟ ਨੇ ਕਿਹਾ,‘‘ਇਹ ਪ੍ਰਾਰਥਨਾ ਸਵਰਗ ਵਿਚ ਸ਼ਾਂਤੀ ਦੀ ਗੱਲ ਕਰਦੀ ਹੈ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।’’ ਟਰੰਪ ਨੇ ਪ੍ਰਾਰਥਨਾ ਕਰਨ ਲਈ ਬ੍ਰਹਮਭੱਟ ਦਾ ਸ਼ੁਕਰੀਆ ਅਦਾ ਕੀਤਾ।     (ਪੀਟੀਆਈ)
 

ਹਰ ਤਰ੍ਹਾਂ ਦੇ ਚੁਣੌਤੀਪੂਰਨ ਸਮੇਂ ਵਿਚ ਅਮਰੀਕੀਆਂ ਨੇ ਧਾਰਮਕ ਸ਼ਕਤੀ ’ਤੇ ਕੀਤਾ ਹੈ ਭਰੋਸਾ : ਟਰੰਪ
ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਪ੍ਰਾਰਥਨਾ ਦਿਵਸ ਦੇ ਦਿਨ ਅਮਰੀਕਾ ਬਹੁਤ ਭਿਆਨਕ ਬੀਮਾਰੀ ਦੇ ਵਿਰੁਧ ਭਿਆਨਕ ਜੰਗ ਵਿਚ ਉਲਝਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਤਿਹਾਸ ਵਿਚ ਵੀ, ਹਰ ਤਰ੍ਹਾਂ ਦੇ ਚੁਣੌਤੀਪੂਰਣ ਸਮੇਂ ਵਿਚ ਅਮਰੀਕੀਆਂ ਨੇ ਧਰਮ, ਵਿਸ਼ਵਾਸ, ਪ੍ਰਾਰਥਨਾ ਅਤੇ ਈਸ਼ਵਰੀ ਸ਼ਕਤੀ ’ਤੇ ਭਰੋਸਾ ਕੀਤਾ ਹੈ। ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੋਵਿਡ-19 ਦੇ ਕਾਰਨ ਅਪਣੇ ਪਿਆਰਿਆਂ ਨੂੰ ਗਵਾਉਣ ਵਾਲਿਆਂ ਪ੍ਰਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement