ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ, ‘ਮੈਂ ਹਾਈਡਰੋਕਸੀਕਲੋਰੋਕਵੀਨ ਨਾਲ ਠੀਕ ਹੋ ਜਾਵਾਂਗਾ’
Published : Jul 9, 2020, 10:16 am IST
Updated : Jul 9, 2020, 10:16 am IST
SHARE ARTICLE
 Brazilian president
Brazilian president

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ

ਰਿਯੋ ਡੀ ਜਿਨੇਰਿਯੋ, 8 ਜੁਲਾਈ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ ਨਾਲ ਉਹ ਕੋਰੋਨਾ ਵਾਇਰਸ ਤੋਂ ਠੀਕ ਹੋ ਜਾਣਗੇ। ਹਾਈਡਰੋਕਸੀਕਲੋਰੋਕਵੀਨ ਮਲੇਰੀਆ ਦੇ ਇਲਾਜ ’ਚ ਕੰਮ ਆਉਣ ਵਾਲੀ ਦਵਾਈ ਹੈ ਜੋ ਕੋਵਿਡ 19 ਮਹਾਂਮਾਰੀ ’ਚ ਹੁੱਣ ਤਕ ਸਫ਼ਲ ਨਹੀਂ ਹੋਈ ਹੈ।

File PhotoFile Photo

ਬੋਲਸੋਨਾਰੋ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਦੇ ਕੋਰੋਨਾ ਪ੍ਰਭਾਵਤ ਹੋਣ ਦੀ ਪੁਸ਼ਟੀ ਹੈ। ਉਨ੍ਹਾਂ ਨੇ ਦਸਿਆ ਕਿ ਬੁਖ਼ਾਰ, ਸ਼ਰੀਰ ਵਿਚ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਦੇ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਫੇਫੜੇ ਦਾ ਐਕਸਰੇ ਕਰਾਇਆ ਸੀ। ਉਨ੍ਹਾਂ ਦਸਿਆ ਕਿ ਮੰਗਲਵਾਰ ਤਕ ਉਨ੍ਹਾਂ ਬੁਖ਼ਾਰ ਠੀਕ ਹੋ ਗਿਆ ਸੀ ਅਤੇ ਇਹ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ ਨਾਲ ਠੀਕ ਹੋਇਆ। ਉਨ੍ਹਾਂ ਕਿਹਾ, ‘‘ਮੈਂ ਕਾਫ਼ੀ ਠੀਕ ਹਾਂ। ਮੈਂ ਇਥੇ ਘੁੰਮਣਾ ਚਾਹੁੰਦਾ ਹਾਂ, ਪਰ ਮੈਂ ਮੈਡੀਕਲ ਸਲਾਹ ਕਾਰਨ ਅਜਿਹਾ ਨਹੀਂ ਕਰ ਸਕਦਾ। ਮੰਗਲਵਾਰ ਨੂੰ ਉਨ੍ਹਾਂ ਨੇ ਫ਼ੇਸਬੁੱਕ ’ਤੇ ਹਾਈਡਰੋਕਸੀਕਲੋਰੋਕਵੀਨ ਦੀ ਤੀਸਰੀ ਖ਼ੁਰਾਕ ਲੈਂਦੇ ਹੋਏ ਵੀਡੀਉ ਪੋਸਟ ਕੀਤਾ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement