
ਮ੍ਰਿਤਕਾਂ ਵਿਚ ਤਿੰਨ ਬੱਚੇ ਹਨ ਸ਼ਾਮਲ
ਇਟਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਲੈਂਪੇਡੁਸਾ ਟਾਪੂ ਨੇੜੇ ਇਕ ਪ੍ਰਵਾਸੀ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ 3 ਬੱਚਿਆਂ ਸਮੇਤ 41 ਲੋਕਾਂ ਦੀ ਮੌਤ ਹੋ ਗਈ। ਇਟਲੀ ਦੀ ਸਮਾਚਾਰ ਏਜੰਸੀ ਅੰਸਾ ਨੇ ਹਾਦਸੇ ਵਿਚ ਬਚੇ ਲੋਕਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਹਾਦਸੇ ਵਿਚ ਬਚੇ ਲੋਕਾਂ ਨੇ ਦਸਿਆ ਕਿ ਉਹ ਕਿਸੇ ਤਰ੍ਹਾਂ ਬੜੀ ਮੁਸ਼ਕਲ ਨਾਲ ਇਟਲੀ ਦੇ ਟਾਪੂ ਲੈਂਪੇਡੁਸਾ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਚੜ੍ਹਾਈ ਕਾਰ, 2 ਔਰਤਾਂ ਸਣੇ ਤਿੰਨ ਜ਼ਖ਼ਮੀ
ਅੰਸਾ ਨੇ ਕਿਹਾ ਕਿ ਕਿਸ਼ਤੀ ਡੁੱਬਣ ਮਗਰੋਂ ਹਾਦਸੇ ਵਿਚ ਬਚੇ ਲੋਕਾਂ ਨੇ ਬਚਾਅ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ 3 ਬੱਚੇ ਵੀ ਸਨ; ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ 45 ਲੋਕ ਇਕ ਛੋਟੀ ਕਿਸ਼ਤੀ ਵਿਚ ਸਵਾਰ ਸਨ ਅਤੇ ਵੀਰਵਾਰ ਨੂੰ ਉਨ੍ਹਾਂ ਨੇ ਟਿਊਨੀਸ਼ੀਆ ਦੇ ਸਫੈਕਸ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਪਰ ਕੁਝ ਹੀ ਘੰਟਿਆਂ ਵਿਚ ਕਿਸ਼ਤੀ ਪਲਟ ਗਈ ਅਤੇ ਉਸ ਵਿਚ ਸਵਾਰ 41 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਉੱਤਰਾਖੰਡ ਸਰਕਾਰ ਨੇ ਸਿੱਖਾਂ ਦੀ ਸਾਲਾਂ ਪੁਰਾਣੀ ਮੰਗ ਕੀਤੀ ਪੂਰੀ, ਲਾਗੂ ਕੀਤਾ ਆਨੰਦ ਕਾਰਜ ਐਕਟ