ਜਾਪਾਨ 'ਚ 600 ਤੋਂ ਜ਼ਿਆਦਾ ਸੂਰਾਂ ਨੂੰ ਮਾਰਿਆ, ਫੈਲ ਰਹੀ ਹੈ ਇਹ ਭਿਆਨਕ ਬੀਮਾਰੀ
Published : Sep 9, 2018, 5:21 pm IST
Updated : Sep 9, 2018, 5:24 pm IST
SHARE ARTICLE
Death of pig in Gifu Pref due to swine fever virus
Death of pig in Gifu Pref due to swine fever virus

ਜਾਪਾਨ 25 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਪਹਿਲੀ ਵਾਰ ਸੂਰਾਂ ਵਿਚ ਹੈਜਾ ਦੀ ਬੀਮਾਰੀ ਤੋਂ ਜੂਝ ਰਿਹਾ ਹੈ। ਉਥੇ 600 ਤੋਂ ਜ਼ਿਆਦਾ ਪਸ਼ੁਆਂ ਨੂੰ ਮਾਰ ਦਿਤਾ ਗਿਆ ਹੈ ਅਤੇ...

ਟੋਕੀਓ : ਜਾਪਾਨ 25 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਪਹਿਲੀ ਵਾਰ ਸੂਰਾਂ ਵਿਚ ਹੈਜਾ ਦੀ ਬੀਮਾਰੀ ਤੋਂ ਜੂਝ ਰਿਹਾ ਹੈ। ਉਥੇ 600 ਤੋਂ ਜ਼ਿਆਦਾ ਪਸ਼ੁਆਂ ਨੂੰ ਮਾਰ ਦਿਤਾ ਗਿਆ ਹੈ ਅਤੇ ਸੂਅਰ ਦੇ ਮਾਸ ਦਾ ਨਿਰਯਾਤ ਰੋਕ ਦਿਤਾ ਹੈ। ਖੇਤੀਬਾੜੀ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਜਾਪਾਨ ਦੇ ਇਕ ਫ਼ਾਰਮ ਵਿਚ ਬਹੁਤ ਜ਼ਿਆਦਾ ਛੂਤ ਦੀ ਬਿਮਾਰੀ ਫੈਲਾਉਣ ਤੋਂ ਬਾਅਦ ਪਿਛਲੇ ਹਫ਼ਤੇ 80 ਸੂਰਾਂ ਦੀ ਮੌਤ ਹੋ ਗਈ। ਜਾਂਚ ਵਿਚ ਇਸ ਬੀਮਾਰੀ ਲਈ ਨਕਾਰਾਤਮਕ ਨਤੀਜੇ ਦੇਖੇ ਗਏ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਪਾਜਿਟਿਵ ਨਤੀਜੇ ਆਏ, ਜਿਸ ਦੇ ਨਾਲ ਫ਼ਾਰਮ ਵਿਚ 610 ਸੂਰਾਂ ਨੂੰ ਮਾਰਨਾ ਪਿਆ।  

Death of pig in Gifu Pref due to swine fever virusDeath of pig in Gifu Pref due to swine fever virus

ਉਨ੍ਹਾਂ ਨੇ ਕਿਹਾ ਕਿ ਅਸੀਂ ਉਥੇ ਪਸ਼ੁਆਂ ਦੀ ਜਾਂਚ ਕਰ ਰਹੇ ਹਨ ਅਤੇ ਫ਼ਾਰਮ ਵਿਚ ਫੈਲਿਆ ਸੰਕਰਮਣ ਹਟਾ ਰਹੇ ਹਾਂ। ਖੇਤੀਬਾੜੀ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੇ ਸੰਕਰਮਣ ਦੇ ਸੰਭਾਵਿਕ ਮਾਰਗਾਂ ਦਾ ਵਿਸ਼ਲੇਸ਼ਣ ਕਰਨ ਲਈ ਮਾਹਰਾਂ ਦਾ ਇਕ ਗਰੁੱਪ ਬਣਾਇਆ ਗਿਆ ਹੈ। ਜਾਪਾਨ ਨੇ ਇਸ ਬਿਮਾਰੀ ਦੇ ਫੈਲਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਰਾਂ ਦੇ ਮਾਸ ਦਾ ਨਿਰਯਾਤ ਰੋਕ ਦਿਤਾ ਹੈ। ਇਹ ਬਿਮਾਰੀ ਏਸ਼ਿਆ, ਯੂਰੋਪ ਅਤੇ ਲਾਤੀਨ ਅਮਰੀਕਾ ਦੇ ਕਈ ਹਿੱਸਿਆਂ ਵਿਚ ਫੈਲ ਰਹੀ ਹੈ।

Death of pig in Gifu Pref due to swine fever virusDeath of pig in Gifu Pref due to swine fever virus

ਉਧਰ, ਜਾਪਾਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਿਛਲੇ ਹਫ਼ਤੇ ਜਾਪਾਨ ਦੇ ਹੋੱਕਾਇਦੋ ਦੇ ਉਤਰੀ ਟਾਪੂ ਵਿਚ ਆਏ ਇਕ ਸ਼ਕਤੀਸ਼ਾਲੀ ਭੁਚਾਲ ਵਿਚ 40 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਹੋੱਕਾਇਦੋ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ ਦੋ ਲੋਕ ਹੁਣ ਵੀ ਲਾਪਤਾ ਹਨ ਅਤੇ ਇਕ ਹੋਰ ਵਿਅਕਤੀ ਦਾ ਕੋਈ ਮਹੱਤਵਪੂਰਣ ਸੁਨੇਹਾ ਨਹੀਂ ਮਿਲਿਆ ਹੈ। ਰਾਹਤ ਅਤੇ ਬਚਾਅ ਕਰਮਚਾਰੀ ਅਤਸੁਮਾ ਸ਼ਹਿਰ ਵਿਚ ਆਏ ਕਈ ਭੂਚਾਲ ਤੋਂ ਬਾਅਦ ਘਰਾਂ ਦੇ ਮਲਬੇ ਵਿਚ ਬਚੇ ਹੋਏ ਲੋਕਾਂ ਦੀ ਤਲਾਸ਼ ਕਰਨ ਦੇ ਕੰਮ ਵਿਚ ਲੱਗੇ ਹੋਏ ਹਨ।

Death of pig in Gifu Pref due to swine fever virusDeath of pig in Gifu Pref due to swine fever virus

ਪ੍ਰਧਾਨ ਮੰਤਰੀ ਸ਼ਿੰਜੋ ਆਬੇ ਭੁਚਾਲ ਤੋਂ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਸਾੱਪੋਰੋ ਦਾ ਦੌਰਾ ਕੀਤਾ। ਵੀਰਵਾਰ ਨੂੰ 6.7 ਤੀਵਰਤਾ ਦਾ ਭੁਚਾਲ ਆਇਆ ਸੀ ਜਿਸ ਦੇ ਕਾਰਨ ਪੂਰੇ ਹੋੱਕਾਇਦੋ ਵਿਚ ਬਿਜਲੀ ਅਤੇ ਟ੍ਰੇਨ ਸੇਵਾ ਪ੍ਰਭਾਵਿਤ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement