FBI arrests Afghan man : ਅਮਰੀਕੀ ਚੋਣਾਂ ਵਾਲੇ ਦਿਨ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਅਫਗਾਨ ਵਿਅਕਤੀ ਗ੍ਰਿਫਤਾਰ
Published : Oct 9, 2024, 5:16 pm IST
Updated : Oct 9, 2024, 5:16 pm IST
SHARE ARTICLE
ISIS-inspired Afghan man Nasir Ahmad Tawhedi arrests
ISIS-inspired Afghan man Nasir Ahmad Tawhedi arrests

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ISIS ਤੋਂ ਪ੍ਰੇਰਿਤ ਸੀ ਅਤੇ ਚੋਣਾਂ ਵਾਲੇ ਦਿਨ ਵੱਡੀ ਭੀੜ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵਿਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ

FBI arrests Afghan man : ਅਮਰੀਕਾ ’ਚ ਚੋਣਾਂ ਵਾਲੇ ਦਿਨ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਫੈਡਰਲ ਜਾਂਚ ਬਿਊਰੋ (ਐੱਫ.ਬੀ.ਆਈ.) ਨੇ ਇਕ ਅਫਗਾਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਤੋਂ ਪ੍ਰੇਰਿਤ ਸੀ ਅਤੇ ਚੋਣਾਂ ਵਾਲੇ ਦਿਨ ਵੱਡੀ ਭੀੜ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵਿਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਨਿਆਂ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਦੋਸ਼ ਦਸਤਾਵੇਜ਼ ਮੁਤਾਬਕ ਓਕਲਾਹੋਮਾ ਸਿਟੀ ਦੇ ਰਹਿਣ ਵਾਲੇ 27 ਸਾਲਾ ਨਾਸਿਰ ਅਹਿਮਦ ਤੌਹੀਦੀ ਨੇ ਸੋਮਵਾਰ ਨੂੰ ਅਪਣੀ ਗ੍ਰਿਫਤਾਰੀ ਤੋਂ ਬਾਅਦ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਨੇ ਅਗਲੇ ਮਹੀਨੇ ਚੋਣਾਂ ਵਾਲੇ ਦਿਨ ਹਮਲੇ ਦੀ ਯੋਜਨਾ ਬਣਾਈ ਸੀ। ਉਸ ਨੇ ਅਧਿਕਾਰੀਆਂ ਨੂੰ ਇਹ ਵੀ ਦਸਿਆ ਕਿ ਹਮਲੇ ਤੋਂ ਬਾਅਦ ਉਸ ਦੇ ਅਤੇ ਉਸ ਦੇ ਇਕ ਸਾਥੀ ਦੇ ਸ਼ਹੀਦ ਵਜੋਂ ਮਰਨ ਦੀ ਉਮੀਦ ਹੈ।

ਅਧਿਕਾਰੀਆਂ ਨੇ ਦਸਿਆ ਕਿ ਤੌਹੀਦੀ ਸਤੰਬਰ 2021 ’ਚ ਅਮਰੀਕਾ ਪਹੁੰਚਿਆ ਸੀ ਅਤੇ ਉਸ ਨੇ ਹਮਲੇ ਦੀ ਯੋਜਨਾ ਬਣਾਉਣ ਲਈ ਹਾਲ ਹੀ ਦੇ ਹਫਤਿਆਂ ’ਚ ਕਦਮ ਚੁਕੇ ਸਨ। ਉਸ ਨੇ ਏ.ਕੇ.-47 ਰਾਈਫਲਾਂ ਦਾ ਆਰਡਰ ਦਿਤਾ ਸੀ, ਅਪਣੀ ਪਰਵਾਰਕ ਜਾਇਦਾਦ ਵੇਚਣੀ ਸ਼ੁਰੂ ਕਰ ਦਿਤੀ ਸੀ ਅਤੇ ਅਪਣੀ ਪਤਨੀ ਅਤੇ ਬੱਚੇ ਨੂੰ ਅਫਗਾਨਿਸਤਾਨ ਭੇਜਣ ਲਈ ਹਵਾਈ ਟਿਕਟਾਂ ਖਰੀਦੀਆਂ ਸਨ।

ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਐਫ.ਬੀ.ਆਈ. ਨੇ ਅਮਰੀਕੀ ਧਰਤੀ ’ਤੇ ਅਤਿਵਾਦੀ ਹਮਲੇ ਦੀ ਸੰਭਾਵਨਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ।  ਰੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਅਤਿਵਾਦ ਐਫ.ਬੀ.ਆਈ. ਦੀ ਪਹਿਲੀ ਤਰਜੀਹ ਹੈ। ਅਸੀਂ ਅਮਰੀਕੀ ਲੋਕਾਂ ਦੀ ਰੱਖਿਆ ਲਈ ਹਰ ਸਾਧਨ ਦੀ ਵਰਤੋਂ ਕਰਾਂਗੇ।’

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement