
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀ ਪ੍ਰੋਫੈਸਰ ਸੁਰੇਸ਼ ਵੀ ਗੈਰੀਮੇਲਾ ਨੂੰ ਦੇਸ਼ ਦੇ ਨੈਸ਼ਨਲ ਸਾਇੰਸ ਬੋਰਡ ਦੇ ਮੈਂਬਰ ਦੇ ਰੂਪ ਵਿਚ
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀ ਪ੍ਰੋਫੈਸਰ ਸੁਰੇਸ਼ ਵੀ ਗੈਰੀਮੇਲਾ ਨੂੰ ਦੇਸ਼ ਦੇ ਨੈਸ਼ਨਲ ਸਾਇੰਸ ਬੋਰਡ ਦੇ ਮੈਂਬਰ ਦੇ ਰੂਪ ਵਿਚ ਨਿਯੁਕਤ ਕਰਨ ਦੀ ਇਛਾ ਵਿਅਕਤ ਕੀਤੀ ਹੈ। ਦੱਸ ਦਈਏ ਕਿ ਗੈਰੀਮੇਲਾ ਇੰਡੀਆਨਾ ਵਿਚ ਪਰਡਿਊ ਯੂਨੀਵਰਸਿਟੀ ਵਿਚ ਸਕੂਲ ਆਫ ਮੈਕੇਨਿਕਲ ਇੰਜੀਨਿਅਰਿੰਗ ਵਿਚ ਆਰ ਯੂਜੀਨ ਅਤੇ ਸੂਸੀ ਗੁਡਸਨ ਡਿਸਟਿੰਗਿਊਸ਼ਡ ਪ੍ਰੋਫੈਸਰ ਹੈ।
NSF
ਉਹ ਨੈਸ਼ਨਲ ਸਾਇੰਸ ਫਾਉਂਡੇਸ਼ਨ (ਐਨਐਸਐਫ) ਦੇ ਇਕ ਉਦਯੋਗ-ਕਾਲਜ ਸਹਕਾਰੀ ਖੋਜ ਕੇਂਦਰ 'ਕੂਲਿੰਗ ਟੈਕਨੋਲਜੀ ਰਿਸਰਚ ਸੈਂਟਰ' ਦੇ ਨਿਦੇਸ਼ਕ ਵੀ ਹਨ।
ਵਾਈਟ ਹਾਉਸ ਦੇ ਮੁਤਾਬਕ ਗੈਰੀਮੇਲਾ ਨੂੰ ਛੇ ਸਾਲ ਲਈ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦਾ ਸੰਭਾਵਿਕ ਕਾਰਜਕਾਲ 10 ਮਈ 2024 ਤੱਕ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਉਹ ਟਰੰਪ ਦੁਆਰਾ ਬੋਰਡ ਵਿਚ ਨਿਯੁਕਤ ਕੀਤੇ ਸੱਤ ਮੈਬਰਾਂ ਵਿਚੋਂ ਇਕ ਹਾਂ
NSF
ਦੱਸ ਦਈਏ ਕਿ ਨੈਸ਼ਨਲ ਸਾਇੰਸ ਬੋਰਡ ਦਾ ਗਠਨ 1950 ਦੇ ਨੈਸ਼ਨਲ ਸਾਇੰਸ ਫਾਉਂਡੇਸ਼ਨ ਐਕਟ ਦੇ ਤਹਿਤ ਕੀਤਾ ਗਿਆ ਸੀ ਜੋ ਐਨਐਸਐਫ ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਦਾ ਹੈ ਅਤੇ ਉਸ ਦੇ ਲਈ ਨੀਤੀਆਂ ਤਿਆਰ ਕਰਦਾ ਹੈ। ਦੂਜੇ ਪਾਸੇ ਸਾਲ 1985 ਵਿਚ ਆਈਆਈਟੀ ਮਦਰਾਸ 'ਚ ਮਕੈਨਿਕਲ ਇੰਜੀਨਿਅਰਿੰਗ ਵਿਚ ਬੀ.ਟੇਕ ਦੀ ਡਿਗਰੀ ਹਾਸਲ ਕਰਨ ਵਾਲੇ ਗੈਰੀਮਾਲਾ ਨੇ ਕਿਹਾ ਕਿਬ "ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ।''