ਨਵਾਂ ਆਬਾਦ ਇਲਾਕੇ 'ਚ ਰਿਹਾਇਸ਼ੀ ਮਕਾਨਾਂ ਨੇੜੇ ਤਿੰਨ ਮੋਰਟਾਰ ਧਮਾਕਾ ਹੋਇਆ।
ਕਾਬੁਲ: ਅਫਗਾਨਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਐਤਵਾਰ ਸ਼ਾਮ ਨੂੰ ਗਜ਼ਨੀ ਸ਼ਹਿਰ ਦੇ ਕਿਸ਼ਤੀ-ਆਬਾਦੀ ਵਾਲੇ ਖੇਤਰ ਵਿੱਚ ਰਿਹਾਇਸ਼ੀ ਘਰਾਂ ਦੇ ਨੇੜੇ ਤਿੰਨ ਮੋਰਟਾਰ ਫਟ ਗਏ। ਇਸ ਹਾਦਸੇ ਵਿਚ ਤਕਰੀਬਨ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 7 ਹੋਰ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਇਸ ਬਾਰੇ ਜਾਣਕਾਰੀ ਸੂਬਾਈ ਪੁਲਿਸ ਦੇ ਬੁਲਾਰੇ ਵਾਹਿਦੁੱਲਾ ਜੁਮਾ ਦੇ ਹਵਾਲੇ ਤੋਂ ਪਤਾ ਲੱਗੀ ਹੈ।
ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਗਜਨੀ ਸ਼ਹਿਰ 'ਚ ਨਵਾਂ ਆਬਾਦ ਇਲਾਕੇ 'ਚ ਰਿਹਾਇਸ਼ੀ ਮਕਾਨਾਂ ਨੇੜੇ ਤਿੰਨ ਮੋਰਟਾਰ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੌਰਾਨ ਅੱਠ ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।
ਗੌਰਤਲਬ ਹੈ ਕਿ ਬੀਤੇ ਦਿਨੀ ਪਹਿਲਾਂ ਅਫ਼ਗਾਲਿਸਤਾਨ ਦੇ ਕਾਬੁਲ 'ਚ ਇਕ ਵੱਡਾ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਇਕ ਸਾਬਕਾ ਨਿਊਜ਼ ਐਂਕਰ ਸਮੇਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਸੀ।