
ਵਸੀਮ ਮਕਨੋਜੀਆ ਨੂੰ 13 ਸਤੰਬਰ, 2021 ਨੂੰ ਦੋਸ਼ੀ ਮੰਨਿਆ ਗਿਆ
ਹਿਊਸਟਨ - ਅਮਰੀਕਾ ਦੇ ਟੈਕਸਾਸ ਸੂਬੇ ਦੀ ਇੱਕ ਅਦਾਲਤ ਨੇ ਇੱਕ 38 ਸਾਲਾ ਭਾਰਤੀ ਨਾਗਰਿਕ ਨੂੰ ਟੈਲੀਮਾਰਕੀਟਿੰਗ ਧੋਖਾਧੜੀ ਅਤੇ ਭਾਰਤੀ ਕਾਲ ਸੈਂਟਰਾਂ ਰਾਹੀਂ ਗਾਹਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ।
ਵਸੀਮ ਮਕਨੋਜੀਆ ਨੂੰ 13 ਸਤੰਬਰ, 2021 ਨੂੰ ਦੋਸ਼ੀ ਮੰਨਿਆ ਗਿਆ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਵਿੱਚ ਅਮਰੀਕੀ ਅਟਾਰਨੀ ਦੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਮੰਗਲਵਾਰ ਨੂੰ ਇਸ ਮਾਮਲੇ ਵਿੱਚ ਫ਼ੈਸਲਾ ਜਾਰੀ ਕਰਦੇ ਹੋਏ ਅਮਰੀਕੀ ਜ਼ਿਲ੍ਹਾ ਜੱਜ ਲਿਨ ਐਨ. ਹਿਊਜ਼ ਨੇ ਮਕਨੋਜੀਆ ਨੂੰ 60 ਮਹੀਨੇ ਦੀ ਜੇਲ੍ਹ ਕੱਟਣ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ।
ਕਿਹਾ ਗਿਆ ਹੈ ਕਿ ਕਿਉਂਕਿ ਦੋਸ਼ੀ ਅਮਰੀਕੀ ਨਾਗਰਿਕ ਨਹੀਂ ਹੈ, ਇਸ ਲਈ ਉਸ ਨੂੰ ਉਸ ਦੀ ਕੈਦ ਤੋਂ ਬਾਅਦ ਹੋਰ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਪ੍ਰੈਲ ਤੋਂ ਅਕਤੂਬਰ 2019 ਵਿਚਕਾਰ, ਮਕਨੋਜੀਆ ਅਮਰੀਕਾ ਵਾਸੀ ਪੀੜਤਾਂ ਤੋਂ ਪੈਸੇ ਠੱਗਣ ਵਾਲੀ ਇੱਕ ਭਾਰਤੀ ਕਾਲ ਸੈਂਟਰਾਂ ਰਾਹੀਂ ਚਲਾਈ ਜਾਂਦੀ ਇੱਕ ਟੈਲੀਮਾਰਕੀਟਿੰਗ ਦਾ ਹਿੱਸਾ ਸੀ।
ਕਿਹਾ ਗਿਆ ਹੈ ਕਿ ਜਾਅਲੀ ਨਾਂਅ ਤੇ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ 70 ਤੋਂ ਵੱਧ ਪਾਰਸਲ ਹਾਸਲ ਕੀਤੇ, ਜਿਨ੍ਹਾਂ ਵਿੱਚ ਸਕੀਮ ਦੇ ਪੀੜਤਾਂ ਵੱਲੋਂ ਡਾਕ ਰਾਹੀਂ ਨਕਦੀ ਭੇਜੀ ਗਈ ਸੀ। ਪਟੀਸ਼ਨ ਦੇ ਸਮੇਂ, ਮਕਨੋਜੀਆ ਨੇ ਪਛਾਣੇ ਗਏ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਸਹਿਮਤੀ ਦਿੱਤੀ ਸੀ।