
ਜ਼ਿਆਦਾਤਰ ਵਿਦਿਆਰਥੀ ਅੰਗਰੇਜ਼ੀ ਲਿਖਣ-ਪੜ੍ਹਨ ਵਿਚ 5.5 ਬੈਂਡ ਲੈ ਕੇ ਫਸ ਜਾਂਦੇ ਸਨ
Canada Visa News: ਵਿਦੇਸ਼ ਜਾਣ ਦੇ ਚਾਹਵਾਨ ਜ਼ਿਆਦਾਤਰ ਵਿਦਿਆਰਥੀ ਅੰਗਰੇਜ਼ੀ ਲਿਖਣ-ਪੜ੍ਹਨ ਵਿਚ 5.5 ਬੈਂਡ ਲੈ ਕੇ ਫਸ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਹੋ ਜਾਂਦੇ ਸਨ। ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਹੁਣ ਚਾਰੇ ਵਿਸ਼ਿਆਂ ਵਿਚ ਕੁੱਲ ਛੇ ਬੈਂਡ ਚਾਹੀਦੇ ਹਨ। ਇੰਨਾ ਹੀ ਨਹੀਂ ਜੇ ਕੋਈ ਆਈਲੈਟਸ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਦੀ ਸਹੂਲਤ ਦਿੱਤੀ ਗਈ ਹੈ। PTE ਨੂੰ IELTS ਨਾਲੋਂ ਬਹੁਤ ਸਰਲ ਮੰਨਿਆ ਜਾਂਦਾ ਹੈ। ਕੁੱਲ ਮਿਲਾ ਕੇ ਵੀਜ਼ਾ ਓਵਰ ਆਲ ਛੇ ਬੈਂਡਾਂ ‘ਤੇ ਹੀ ਮਿਲੇਗਾ।
ਕੈਨੇਡਾ ਅਤੇ ਭਾਰਤ ਦੇ ਕੂਟਨੀਤਕ ਸਬੰਧਾਂ ਨੇ ਇੱਕ ਵਾਰ ਤਾਂ ਉਨ੍ਹਾਂ ਵਿਦਿਆਰਥੀਆਂ ਪਰੇਸ਼ਾਨੀ ਵਿਚ ਪਾ ਦਿੱਤਾ ਸੀ ਜੋ ਕੈਨੇਡਾ ਜਾ ਕੇ ਪੜ੍ਹਨ ਦਾ ਸੁਫ਼ਨਾ ਵੇਖ ਰਹੇ ਸੀ। ਪਰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੈਨੇਡਾ ਨੇ 99 ਫ਼ੀ ਸਦੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਪ੍ਰਤੀ ਬਹੁਤ ਨਰਮ ਰਵੱਈਆ ਅਪਣਾਇਆ ਹੈ। ਕੈਨੇਡਾ ਨੇ ਹੁਣ 99 ਫ਼ੀ ਸਦੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ ਵੀਜ਼ਾ ਦੇਣ ਦੀ ਦਰ 60 ਫ਼ੀ ਸਦੀ ਦੇ ਕਰੀਬ ਸੀ। ਇੰਨਾ ਹੀ ਨਹੀਂ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ (Indian students) ਨੂੰ ਦੋ ਹੋਰ ਰਾਹਤਾਂ ਦਿੱਤੀਆਂ ਹਨ।
ਪੰਜਾਬ ਦੇ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਲਈ ਹਰ ਸਾਲ 68,000 ਕਰੋੜ ਰੁਪਏ ਖਰਚ ਕਰ ਰਹੇ ਹਨ। ਇਸ ਸਮੇਂ ਕੈਨੇਡਾ ਵਿਚ 3 ਲੱਖ 40 ਹਜ਼ਾਰ ਦੇ ਕਰੀਬ ਪੰਜਾਬੀ ਵਿਦਿਆਰਥੀ ਪੜ੍ਹ ਰਹੇ ਹਨ। 2022 ਵਿਚ 2,26,450 ਵੀਜ਼ੇ ਮਨਜ਼ੂਰ ਕੀਤੇ ਗਏ ਸਨ। ਇਨ੍ਹਾਂ ਵਿਚੋਂ ਪੰਜਾਬੀ ਵਿਦਿਆਰਥੀਆਂ ਲਈ ਕਰੀਬ 1 ਲੱਖ 36 ਹਜ਼ਾਰ ਵੀਜ਼ੇ ਮਨਜ਼ੂਰ ਕੀਤੇ ਗਏ ਸਨ। 2008 ਤੱਕ, ਸਿਰਫ਼ 38,000 ਪੰਜਾਬੀ ਵਿਦਿਆਰਥੀਆਂ ਨੇ ਵੀਜ਼ਾ ਲਈ ਅਪਲਾਈ ਕੀਤਾ ਸੀ, ਜਿਸ ਵਿਚ ਹਾਲ ਹੀ ਦੇ ਸਾਲਾਂ ਵਿਚ ਕਾਫ਼ੀ ਵਾਧਾ ਹੋਇਆ ਹੈ।
(For more news apart from Canada Immigration getting Leniency For Indian, stay tuned to Rozana Spokesman)