
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਚਾਰ ਕਰੋੜ ਨੂੰ ਪਾਰ ਕਰ ਸਕਦੀ ਹੈ।
ਤਿੱਬਤ : ਸਾਲ 2018 ਵਿਚ ਤਿੰਨ ਕਰੋੜ ਤੋਂ ਵੱਧ ਸੈਲਾਨੀ ਤਿੱਬਤ ਪੁੱਜੇ। ਇਸ ਵਿਚ ਸਾਲ ਦਰ ਸਾਲ ਆਧਾਰ 'ਤੇ 31.5 ਫ਼ੀ ਸਦੀ ਦਾ ਵਾਧਾ ਹੋਇਆ। ਇਕ ਅਧਿਕਾਰਕ ਰੀਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਹ ਗਿਣਤੀ ਤਿੰਨ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਖੇਤਰੀ ਸਰਕਾਰ ਦੇ ਮੁਖੀ ਕਿਜਹਾਲਾ ਨੇ ਤਿੱਬਤ ਦੀ 11ਵੀਂ ਪੀਪਲਜ਼ ਕਾਂਗਰਸ ਦੇ ਦੂਜੇ ਸੈਸ਼ਨ ਵਿਚ ਜਾਰੀ ਕੀਤੀ ਗਈ ਰੀਪੋਰਟ ਵਿਚ ਕਿਹਾ ਹੈ,
Tourists in Tibet
ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਚਾਰ ਕਰੋੜ ਨੂੰ ਪਾਰ ਕਰ ਸਕਦੀ ਹੈ। ਸੈਲਾਨੀਆਂ ਦੀ ਆਮਦ ਦੀ ਖਿੱਚ ਨੂੰ ਹੋਰ ਵਿਕਸਤ ਕਰਨ ਲਈ ਹੋਟਲਾਂ, ਸੈਲਾਨੀ ਬੱਸਾਂ ਅਤੇ ਹਵਾਈ ਮਾਰਗਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਪਿਛਲੇ ਸਾਲ ਸੈਲਾਨੀ ਮਾਲ ਵਿਚ ਸਾਲ ਦਰ ਸਾਲ 29.2 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਲਗਭਗ 49 ਅਰਬ ਯੂਆਨ ਰਿਹਾ ਸੀ।