
ਅਮੇਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਫ ਬੇਜ਼ੋਸ ਅਪਣੀ ਪਤਨੀ ਨੂੰ ਤਲਾਕ ਦੇਣਗੇ। ਬੁੱਧਵਾਰ ਨੂੰ ਟਵਿਟ ਕਰਕੇ ਜੈਫ ਬੇਜ਼ੋਸ ਨੇ ਦੱਸਿਆ ਕਿ ਉਹ ਅਪਣੀ ਪਤਨੀ...
ਨਿਊਯਾਰਕ: ਅਮੇਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਫ ਬੇਜ਼ੋਸ ਅਪਣੀ ਪਤਨੀ ਨੂੰ ਤਲਾਕ ਦੇਣਗੇ। ਬੁੱਧਵਾਰ ਨੂੰ ਟਵਿਟ ਕਰਕੇ ਜੈਫ ਬੇਜ਼ੋਸ ਨੇ ਦੱਸਿਆ ਕਿ ਉਹ ਅਪਣੀ ਪਤਨੀ ਮੈਕੇਂਜੀ ਬੇਜ਼ੋਸ ਦੇ ਨਾਲ 25 ਸਾਲ ਦੇ ਰਿਸ਼ਤੇ ਨੂੰ ਖਤਮ ਕਰਣਗੇ। ਦੱਸ ਦਈਏ ਕਿ ਜੈਫ ਬੇਜ਼ੋਸ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਉਨ੍ਹਾਂ ਦੀ ਜਾਇਦਾਦ ਕਰੀਬ 137 ਅਰਬ ਡਾਲਰ ਹੈ। ਮੈਕੇਂਜੀ ਬੇਜ਼ੋਸ ਅਮੇਜਨ ਦੀ ਪਹਿਲੀ ਕਰਮਚਾਰੀ ਸਨ।
Amazon CEO Jeff Bezos and wife MacKenzie
ਟਵਿਟਰ 'ਤੇ ਬੇਜ਼ੋਸ ਪਤੀ ਪਤਨੀ ਨੇ ਲਿੱਖਿਆ ਹੈ ਕਿ ਜਿਵੇਂ ਕਿ ਸਾਡਾ ਪਰਵਾਰ ਅਤੇ ਨਜਦੀਕੀ ਮਿੱਤਰ ਜਾਣਦੇ ਹਨ ਕਿ ਪਿਆਰ ਭਰੇ ਇਕ ਲੰਬੇ ਸਮੇ ਅਤੇ ਤਲਾਕ ਦੀ ਪਰਿਕ੍ਰੀਆ ਤੋਂ ਬਾਅਦ, ਅਸੀਂ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਲਿਆ ਹੈ ਅਤੇ ਅਸੀ ਅੱਗੇ ਵੀ ਦੋਸਤਾਂ ਦੀ ਤਰ੍ਹਾਂ ਜੀਵਨ ਬਿਤਾਵਾਗੇ। ਅਸੀਂ ਇਕ ਜੋੜੇ ਦੇ ਰੂਪ 'ਚ ਚੰਗਾ ਸਮਾਂ ਬਤੀਤ ਕੀਤਾ ਅਤੇ ਅਸੀ ਅਪਣੇ ਬਤੋਰ ਮਾਤਾ-ਪਿਤਾ, ਦੋਸਤ ਅਤੇ ਬਿਜਨਸ ਪਾਰਟਨਰ ਦੇ ਰੂਪ 'ਚ ਸੋਨੇ-ਰੰਗਾ ਭਵਿੱਖ ਦੇ ਰਹੇ ਹਾਂ। Divorcing
ਮੈਕੇਂਜੀ ਬੇਜ਼ੋਸ ਇਕ ਨਾਵਲਕਾਰ ਹਨ ਅਤੇ ਉਨ੍ਹਾਂ ਨੇ ਦ ਟੈਸਟਿੰਗ ਆਫ ਲੂਥਰ ਅਲਬਰਾਇਟ ਅਤੇ ਟਰੈਪਸ ਸਹਿਤ ਕਈ ਕਿਤਾਬਾਂ ਲਿਖੀਆਂ ਹਨ। ਜੈਫ ਅਤੇ ਮੈਕੇਂਜੀ ਦੀ ਮੁਲਾਕਾਤ ਡੀ.ਈ ਸ਼ਾ 'ਚ ਹੋਈ ਸੀ। ਇਹ ਮੁਲਾਕਾਤ ਅਮੇਜਨ ਦੀ ਸਥਾਪਨਾ ਤੋਂ ਪਹਿਲਾ ਹੋਈ ਸੀ। ਜੈਫ ਨੇ ਅਮੇਜਨ ਦੀ ਸਥਾਪਨਾ 1994 'ਚ ਕੀਤੀ ਸੀ। ਸਿਲਿਕਨ ਵੈਲੀ 'ਚ ਪਾਵਰ ਕਪਲ ਦੇ ਵੱਖ ਹੋਣ ਦਾ ਇਹ ਮਾਮਲਾ ਨਹੀਂ ਹੈ।
ਬਿਲ ਗੈਟਸ ਅਤੇ ਮੈਲਿੰਡਾ ਦਾ ਤਲਾਕ ਵੀ ਕਾਫ਼ੀ ਹਾਈ-ਪ੍ਰੋਫਾਇਲ ਸੀ। 2013 'ਚ, Google ਦੇ ਸਾਥੀ-ਸੰਸਥਾਪਕ ਸਰਗੇਈ ਬਰਿਨ ਅਤੇ ਉਨ੍ਹਾਂ ਦੀ ਪਤਨੀ ਐਨੀ ਵੋਜਸਕੀ ਵੱਖ ਹੋ ਗਏ ਸਨ।