
ਅਮਰੀਕਾ ਨੇ ਇਰਾਕ ਦੇ ਬਗਦਾਦ ਏਅਰਪੋਰਟ ਦੇ ਨੇੜੇ ਡ੍ਰੋਨ ਹਮਲਾ ਕਰਕੇ ਈਰਾਨ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਉਣ ਵਾਲੀ 2020 ਰਾਸ਼ਟਰਪਤੀ ਚੋਣਾਂ ਦੇ ਲਈ ਪ੍ਰਚਾਰ ਕਰਦਿਆ ਇਕ ਰੈਲੀ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਕੁਦਜ਼ ਫੋਰਸ ਦੇ ਮੁੱਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੇ ਲਈ ਡ੍ਰੋਨ ਹਮਲੇ ਦਾ ਹੁਕਮ ਦੇ ਕੇ ਅਮਰੀਕਾ ਦੇ ਨਾਗਰਿਕਾ ਨਾਲ ਇਨਸਾਫ ਕੀਤਾ ਹੈ। ਇਸ ਦੇ ਲਈ ਉਹ ਨੋਬਲ ਪੁਰਸਕਾਰ ਦੇ ਹੱਕਦਾਰ ਹਨ।
File Photo
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨੋਬਲ ਪੁਰਸਕਾਰ ਨਹੀਂ ਜਿੱਤਿਆ ਹੈ। 2019 ਦੇ ਨੋਬਲ ਪੁਰਸਕਾਰ ਨੂੰ ਜਿੱਤਣ ਵਾਲੇ ਈਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ''ਮੈ ਇਕ ਦੇਸ਼ ਨੂੰ ਬਚਾਇਆ ਅਤੇ ਮੈ ਸੁਣਿਆ ਹੈ ਕਿ ਦੇਸ਼ ਦੇ ਪ੍ਰਮੁੱਖਾ ਨੂੰ ਦੇਸ਼ ਬਚਾਉਣ ਦੇ ਲਈ ਨੋਬਲ ਪੁਰਸਕਾਰ ਮਿਲਦਾ ਹੈ''।
File Photo
ਈਰਾਨ ਨੇ ਟਰੰਪ ਦੇ ਲਈ 2020 ਦੀ ਰਾਸ਼ਟਰਪਤੀ ਚੋਣਾਂ ਵਿਚ ਇਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਅਮਰੀਕਾ ਦੇ ਉੱਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਕ ਖਤਰਨਾਕ ਅੱਤਵਾਦੀ ਨੂੰ ਮਾਰ ਗਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਦੁਨੀਆਂ ਨੂੰ ਸੱਭ ਤੋਂ ਖਤਰਨਾਕ ਅੱਤਵਾਦੀ ਤੋਂ ਖਤਰਾ ਸੀ।
File Photo
ਟਰੰਪ ਦੇ ਇਸ ਵੱਡੇ ਫੈਸਲੇ 'ਤੇ ਉਸ ਦੇ ਵਿਰੋਧੀ ਡੈਮੋਕ੍ਰੇਟਿਕ ਨੇਤਾਵਾ ਨੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਕਿ ਬਿਨਾਂ ਕਿਸੇ ਵਿਚਾਰ ਤੋਂ ਇਹ ਕਦਮ ਉਠਾਇਆ ਗਿਆ ਹੈ। ਵਿਰੋਧੀ ਧਿਰਾ ਨੇ ਸੰਸਦ ਵਿਚ ਇਕ ਮਤਾ ਪਾਸ ਕਰਕੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਇਰਾਨ ਦੇ ਵਿਰੁੱਧ ਅੱਗੇ ਦੀ ਫ਼ੌਜੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਤੋਂ ਸਲਾਹ ਲੈਣੀ ਚਾਹੀਦੀ ਸੀ।
File Photo
ਦੱਸ ਦਈਏ ਕਿ ਪਿਛਲੇ ਹਫ਼ਤੇ ਅਮਰੀਕਾ ਨੇ ਇਰਾਕ ਦੇ ਬਗਦਾਦ ਏਅਰਪੋਰਟ ਦੇ ਨੇੜੇ ਡ੍ਰੋਨ ਹਮਲਾ ਕਰਕੇ ਈਰਾਨ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ ਜਿਸ ਦੇ ਜਵਾਬ ਵਿਚ ਈਰਾਨ ਨੇ ਅਮਰੀਕੀ ਫੌਜ ਦੇ ਟਿਕਾਣਿਆ 'ਤੇ ਮਿਸਾਇਲਾ ਨਾਲ ਹਮਲਾ ਕਰ ਦਿੱਤਾ ਸੀ ਪਰ ਇਸ ਹਮਲੇ ਵਿਚ ਅਮਰੀਕਾ ਦੇ ਕਿਸੇ ਵੀ ਸੈਨਿਕ ਨੂੰ ਨੁਕਸਾਨ ਨਹੀਂ ਪਹੁੰਚਿਆ ਸੀ।