ਪਾਕਿਸਤਾਨ ਦੇ ਕਰਾਚੀ ਸਮੇਤ ਵੱਡੇ ਸ਼ਹਿਰਾਂ 'ਚ ਬਿਜਲੀ ਗੁੱਲ, ਟਵਿੱਟਰ ਤੇ ਮੀਮਾਂ ਦੀ ਹੋਈ ਵਰਖਾ
Published : Jan 10, 2021, 9:16 am IST
Updated : Jan 10, 2021, 9:16 am IST
SHARE ARTICLE
Pakistan
Pakistan

ਇਸ ਦੌਰਾਨ ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਟਵਿਟਰ 'ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।

ਇਸਲਾਮਾਬਾਦ: ਪਾਕਿਸਤਾਨ 'ਚ ਬੀਤੀ ਰਾਤ ਜ਼ਬਰਦਸਤ ਅਫਰਾਤਫਰੀ ਮੱਚੀ ਗਈ ਜਦੋ ਪੂਰਾ ਪਾਕਿਸਤਾਨ ਹਨ੍ਹੇਰੇ ਡੁੱਬ ਗਿਆ। ਇਸ ਦਾ ਸਭ ਤੋਂ ਵੱਡਾ ਕਾਰਨ  ਪਾਵਰ ਸਿਸਟਮ ਦੇ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦਾ ਕੋਈ ਅਜਿਹਾ ਕਸਬਾ, ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿੱਥੇ ਬਿਜਲੀ ਨਾ ਗਈ ਹੋਵੇ। ਦੱਸਿਆ ਗਿਆ ਕਿ ਪਾਕਿਸਤਾਨ ਦੇ ਸਾਰੇ ਵੱਡੇ ਸ਼ਹਿਰ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਹਰ ਥਾਂ ਤੇ ਬਿਜਲੀ ਗੁੱਲ ਹੋ ਗਈ। ਇਸ ਦੌਰਾਨ ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਟਵਿਟਰ 'ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।

pak

ਮੰਤਰਾਲੇ ਨੇ ਕਿਹਾ, ਰਾਤ 11 ਵੱਜ ਕੇ 41 ਮਿੰਟ 'ਤੇ ਪਾਵਰ ਟਰਾਂਸਮਿਸ਼ਨ ਸਿਸਟਮ ਦੀ ਫਰੀਕੁਐਂਸੀ 'ਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਨਾਲ ਪੂਰੇ ਦੇਸ਼ 'ਚ ਬਲੈਕਆਊਟ ਹੋ ਗਿਆ। ਵਜ੍ਹਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸੰਜਮ ਰੱਖਣ ਲਈ ਕਿਹਾ ਗਿਆ।

blackout

ਥੋੜ੍ਹੀ ਦੇਰ ਵਿਚ,  #blackout  ਨੇ ਨਾ ਸਿਰਫ ਪਾਕਿਸਤਾਨ ਵਿਚ, ਬਲਕਿ ਭਾਰਤ ਵਿਚ ਵੀ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਹਰ ਚੀਜ਼ 'ਤੇ ਮੇਮਜ਼ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।

blackout

ਜਿਵੇਂ ਹੀ ਪੂਰੇ ਪਾਕਿਸਤਾਨ 'ਚ ਬਿਜਲੀ ਗੁੱਲ ਹੋਣ ਦੀ ਖਬਰ ਫੈਲੀ ਤਾਂ ਟਵਿਟਰ ਤੇ #blackout ਟ੍ਰੈਂਡ ਕਰਨ ਲੱਗਾ। ਕੋਈ ਇਸ ਨੂੰ ਭਾਰਤੀ ਹਵਾਈ ਫੌਜ ਦਾ ਹਮਲਾ ਦੱਸ ਰਿਹਾ ਸੀ ਤੇ ਕੋਈ ਸਾਇਬਰ ਅਟੈਕ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement