
ਅਦਾਲਤ, ਸਰਕਾਰੀ ਸੰਸਥਾਨਾਂ ਅਤੇ ਖੁਫਿਆ ਏਜੰਸੀਆਂ ਦੇ ਖਿਲਾਫ ਅਪਮਾਨਜਨਕ ਅਤੇ ਘਟੀਆ 'ਪੋਸਟ ਅਪਲੋਡ ਕਰਨ 'ਤੇ ਸ਼ਨੀਵਾਰ ਨੂੰ ਪਾਕਿਸਤਾਨੀ ਪੱਤਰਕਾਰ...
ਲਾਹੌਰ: ਅਦਾਲਤ, ਸਰਕਾਰੀ ਸੰਸਥਾਨਾਂ ਅਤੇ ਖੁਫਿਆ ਏਜੰਸੀਆਂ ਦੇ ਖਿਲਾਫ ਅਪਮਾਨਜਨਕ ਅਤੇ ਘਟੀਆ 'ਪੋਸਟ ਅਪਲੋਡ ਕਰਨ 'ਤੇ ਸ਼ਨੀਵਾਰ ਨੂੰ ਪਾਕਿਸਤਾਨੀ ਪੱਤਰਕਾਰ ਰਿਜ਼ਵਾਨ ਰਾਜ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦੀਨ ਨਿਊਜ਼ 'ਤੇ ਟਾਕ ਸ਼ੋ ਦੀ ਐਂਕਰਿੰਗ ਕਰਨ ਵਾਲੇ ਰਿਜਵਾਨ ਰਜੀ ਨੂੰ ਲਾਹੌਰ ਸਥਿਤ ਘਰ ਤੋਂ ਜਾਂਚ ਏਜੰਸੀ ਨੇ ਗਿ੍ਰਫਤਾਰ ਕੀਤਾ।
Pakistani journalist
ਐਫਆਇਏ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਸ ਗੱਲ ਦਾ ਪਤਾ ਚਲਿਆ ਹੈ ਕਿ ਉਸਨੇ ਅਪਣੇ ਟਵਿਟਰ ਅਕਾਉਂਟ ਤੋਂ ਇਹ ਅਪਮਾਨਜਨਕ ਪੋਸਟ ਕੀਤੇ। ਜਾਂਚ ਏਜੰਸੀ ਨੇ ਕਿਹਾ ਕਿ ਰਜੀ ਪਹਿਲਾਂ ਜਾਂਚ 'ਚ ਸ਼ਾਮਿਲ ਹੋਏ ਸਨ ਅਤੇ ਅਪਣੇ ਬਿਆਨ 'ਚ ਉਨ੍ਹਾਂ ਨੇ 2011 ਤੋਂ ਬਾਅਦ ਟਵਿਟਰ ਅਕਾਉਂਟ ਤੋਂ ਅਦਾਲਤ ਅਤੇ ਹੋਰ ਵਿਭਾਗਾਂ ਦੇ ਖਿਲਾਫ ਅਪਮਾਨਜਨਕ ਪੋਸਟ ਅਪਲੋਡ ਕਰਨ ਦੀ ਗੱਲ ਕਬੂਲ ਕੀਤੀ ਸੀ।
Rizwan Razi
ਇਸ ਲਈ ਉਨ੍ਹਾਂ ਨੇ ਉਸ ਸਮੇਂ ਮਾਫੀ ਵੀ ਮੰਗੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਅਜਿਹਾ ਕਰਣਾ ਜਾਰੀ ਰੱਖਿਆ। ਫੋਰੈਂਸਿਕ ਡਾਟਾ ਤੋਂ ਇਸ ਗੱਲ ਦਾ ਪਤਾ ਚਲਿਆ ਹੈ ਕਿ ਰਿਜ਼ਵਾਨ ਰਾਜ਼ੀ ਨੇ ਹੀ ਅਦਾਲਤ, ਸਰਕਾਰੀ ਸੰਸਥਾਨਾਂ ਅਤੇ ਖੁਫਿਆ ਏਜੰਸੀਆਂ ਦੇ ਖਿਲਾਫ ਅਪਮਾਨਜਨਕ ਅਤੇ ਘਟੀਆ ਪੋਸਟ ਸੋਸ਼ਲ ਮੀਡੀਆ ਰਾਹੀ ਅਪਲੋਡ ਦੀਆਂ ਹਨ।
Pakistani journalist
ਰਿਜ਼ਵਾਨ ਰਾਜ਼ੀ 'ਤੇ ਨਵੇਂ ਸਾਇਬਰ ਕਨੂੰਨ ਪੀਪੀਈਸੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਿ੍ਰਫਤਾਰੀ 'ਤੇ ਸੰਪਾਦਕ ਸੰਗਠਨਾਂ ਦੇ ਨਾਲ-ਨਾਲ ਪਾਕਿਸਤਾਨ ਮੁਸਲਮਾਨ ਲੀਗ (ਨਵਾਜ) ਪੀਐਮਐਲ-ਐਨ ਅਤੇ ਪਾਕਿਸਤਾਨ ਪੀਪੁਲਿਸ ਪਾਰਟੀ (ਪੀਪੀਪੀ) ਨੇ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਦੀ ਤੱਤਕਾਲ ਰਿਹਾਈ ਦੀ ਮੰਗ ਕੀਤੀ ਹੈ।