
London News : ‘ਵਰਲਡ ਬੁੱਕ ਆਫ਼ ਰਿਕਾਰਡਜ਼' ਨੇ ਕਰਵਾਇਆ ਸੀ ਸਮਾਗਮ
Manveer Kaur Manak honored in British Parliament Latest news in Punjabi : ਲੰਡਨ ’ਚ ‘ਵਰਲਡ ਬੁੱਕ ਆਫ਼ ਰਿਕਾਰਡਜ਼' ਵਲੋਂ ਨੂਵੋ ਲਿੰਕਸ ਦੇ ਸੀ. ਈ. ਓ. ਸੁਮੀਤ ਜਾਲਾਨ ਦੇ ਸਹਿਯੋਗ ਨਾਲ ਯੂ.ਕੇ. ਸੰਸਦ ਦੇ ਹਾਊਸ ਆਫ਼ ਕਾਮਨਜ਼ ਵਿਖੇ ਸਮਾਜਕ ਅਤੇ ਆਰਥਕ ਤਰੱਕੀ ਨੂੰ ਅੱਗੇ ਵਧਾਉਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ।
‘ਸਮਾਜਕ ਅਤੇ ਆਰਥਕ ਪ੍ਰਭਾਵ ਦਾ ਜਸ਼ਨ’ ਸਿਰਲੇਖ ਹੇਠ ਕਰਵਾਏ ਸਮਾਗਮ ਨੂੰ ਓਰਪਿੰਗਟਨ ਦੇ ਸੰਸਦ ਮੈਂਬਰ ਗੈਰੇਥ ਬੇਕਨ ਵਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ 'ਚ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਇਸ ਮੌਕੇ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਵਲੋਂ ਲਵੀਨਾ ਟੰਡਨ, ਡਿਨਾ ਮਦਲਾਨੀ, ਅਸ਼ੋਕ ਕੁਮਾਰ ਚੌਹਾਨ, ਐਂਥਨੀ ਚੀਜ਼ਮੈਨ, ਕਮਲ ਪ੍ਰਭਾਕਰ, ਸੁਰੇਸ਼ ਕੁਮਾਰ ਗੁਪਤਾ, ਕੇਵਲ ਸਡੋਕ, ਮਾਣਕ ਸੁਲਿਸਟਰ ਤੋਂ ਸੁਰਿੰਦਰ ਸਿੰਘ ਮਾਣਕ, ਮਨਵੀਰ ਕੌਰ ਮਾਣਕ, ਵਿਟ ਜਡਲੀਕਾ, ਡਾ. ਕੰਵਲ ਮੋਹਨ ਚੰਡੋਕ ਨੂੰ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਲਈ ਸਨਮਾਨਤ ਕੀਤਾ ਗਿਆ।