Trade War: ਟਰੰਪ ਨੇ ਅਮਰੀਕਾ ’ਚ ਸਟੀਲ, ਐਲੂਮੀਨੀਅਮ ਦੀ ਦਰਾਮਦ ’ਤੇ 25 ਫ਼ੀ ਸਦੀ ਟੈਰਿਫ਼ ਦਾ ਕੀਤਾ ਐਲਾਨ

By : PARKASH

Published : Feb 10, 2025, 11:51 am IST
Updated : Feb 10, 2025, 11:52 am IST
SHARE ARTICLE
Trump announces 25 percent tariff on steel, aluminum imports in US
Trump announces 25 percent tariff on steel, aluminum imports in US

Trade War: ਕਿਹਾ, ਜੇਕਰ ਤੁਸੀਂ ਸਾਡੇ ਤੋਂ ਵਸੂਲੀ ਕਰੋਗੇ ਤਾਂ ਅਸੀਂ ਉਨ੍ਹਾਂ ਤੋਂ ਵਸੂਲੀ ਕਰਾਂਗੇ 

ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਹਨ ਅਮਰੀਕਾ ਦੇ ਸਟੀਲ ਦਰਾਮਦ ਦੇ ਸਭ ਤੋਂ ਵੱਡੇ ਸਰੋਤ 

Trade War: ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੇਂ ਟੈਰਿਫ਼ ਦਾ ਐਲਾਨ ਕੀਤਾ ਜਾਵੇਗਾ। ਐਤਵਾਰ ਨੂੰ ਐਨਐਫ਼ਐਲ ਸੁਪਰ ਬਾਊਲ ਲਈ ਜਾਂਦੇ ਸਮੇਂ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਸੋਮਵਾਰ ਤੋਂ ਲਾਗੂ ਹੋਏ ਕੀਤੇ ਗਏ ਟੈਰਿਫ਼ ਤਹਤ ਸੰਯੁਕਤ ਰਾਜ ਅਮਰੀਕਾ ਵਿਚ ਆਉਣ ਵਾਲੇ ਸਾਰੇ ਸਟੀਲ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ਼ ਲਾਇਆ ਜਾਵੇਗਾ, ਇਸਦੇ ਨਾਲ ਹੀ ਐਲੂਮੀਨੀਅਮ ਦੀ ਦਰਾਮਦ ’ਤੇ 25 ਪ੍ਰਤੀਸ਼ਤ ਡਿਊਟੀ ਲਗਾਉਣਗੇ।

ਅਪਣੇ ਬਿਆਨ ਵਿਚ ਟਰੰਪ ਨੇ ਇਨ੍ਹਾਂ ਟੈਰਿਫ਼ਾਂ ਦੇ ਉਚਿਤਤਾ ਨੂੰ ਸੰਬੋਧਤ ਕਰਦੇ ਹੋਏ ਕਿਹਾ, ‘‘ਬਹੁਤ ਹੀ ਸਰਲ ਸ਼ਬਦਾਂ ਵਿਚ, ਜੇਕਰ ਤੁਸੀਂ ਸਾਡੇ ਤੋਂ ਵਸੂਲੀ ਕਰੋਗੇ ਤਾਂ ਤਾਂ ਅਸੀਂ ਉਨ੍ਹਾਂ ਤੋਂ ਵਸੂਲੀ ਕਰਾਂਗੇ।’’ ‘‘ਸਟੀਲ ਅਤੇ ਐਲੂਮੀਨੀਅਮ’’ ਟੈਰਿਫ਼ ’ਤੇ ਮੈਂ ਸੋਮਵਾਰ ਨੂੰ ਸਟੀਲ ਟੈਰਿਫ਼ ਦਾ ਐਲਾਨ ਕਰਨ ਜਾ ਰਿਹਾ ਹਾਂ। ਸਯੁਕਤ ਰਾਜ ਅਮਰੀਕਾ ’ਚ ਆਉਣ ਵਾਲੇ ਕਿਸੇ ਵੀ ਸਟੀਲ ਅਤੇ ਐਲੂਮੀਨੀਅਮ ’ਤੇ 25 ਫ਼ੀ ਸਦੀ ਟੈਰਿਫ਼ ਲੱਗੇਗਾ।

ਅਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਸਟੀਲ ’ਤੇ 25% ਅਤੇ ਐਲੂਮੀਨੀਅਮ ’ਤੇ 10% ਦਾ ਟੈਰਿਫ਼ ਲਗਾਇਆ ਸੀ, ਪਰ ਬਾਅਦ ਵਿਚ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਸਮੇਤ ਕਈ ਵਪਾਰਕ ਭਾਈਵਾਲਾਂ ਨੂੰ ਰਾਹਤ ਦਿਤੀ। ਸਰਕਾਰੀ ਅਤੇ ਅਮਰੀਕੀ ਆਇਰਨ ਐਂਡ ਸਟੀਲ ਇੰਸਟੀਚਿਊਟ ਦੇ ਅੰਕੜਿਆਂ ਅਨੁਸਾਰ, ਅਮਰੀਕਾ ਦੇ ਸਟੀਲ ਦਰਾਮਦ ਦੇ ਸਭ ਤੋਂ ਵੱਡੇ ਸਰੋਤ ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਹਨ। ਇਸ ਤੋਂ ਬਾਅਦ ਦਖਣੀ ਕੋਰੀਆ ਅਤੇ ਵੀਅਤਨਾਮ ਦਾ ਨੰਬਰ ਆਉਂਦਾ ਹੈ।

ਇਸ ਤੋਂ ਪਹਿਲਾਂ, ਸ਼ੁਕਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਨਾਲ ਇਕ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਤ ਕਰਦੇ ਹੋਏ, ਟਰੰਪ ਨੇ ਕਿਹਾ, ‘‘ਮੈਂ ਅਗਲੇ ਹਫ਼ਤੇ ਮਿਲੇ ਜੁਲੇ ਵਪਾਰ ਦਾ ਐਲਾਨ ਕਰਾਂਗਾ ਤਾਂ ਜੋ ਅਸੀਂ ਦੂਜੇ ਦੇਸ਼ਾਂ ਨਾਲ ਬਰਾਬਰ ਦਾ ਵਿਵਹਾਰ ਕਰੀਏ।’’ ਉਨ੍ਹਾਂ ਕਿਹਾ, “ਅਸੀਂ ਇਸ ਤੋਂ ਵੱਧ ਜਾਂ ਘੱਟ ਨਹੀਂ ਚਾਹੁੰਦੇ।’’

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement