
ਜਹਾਜ਼ ਵਿਚ 149 ਯਾਤਰੀ ਸਣੇ 8 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਥੋਪੀਆ ਦੇ ਸਰਕਾਰੀ ਬਰਾਡਕਾਸਟਰ ਮੁਤਾਬਕ ਸਾਰਿਆਂ ਦੇ ਹੀ ਮਾਰੇ ਜਾਣ ਦਾ ਖ਼ਦਸ਼ਾ ਹੈ
ਇਥੋਪੀਆ : ਇਥੋਪੀਆ ਦੀ ਏਅਰਲਾਈਂਸ ਦਾ ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਜਹਾਜ਼ ਵਿਚ 149 ਯਾਤਰੀ ਸਣੇ 8 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਥੋਪੀਆ ਦੇ ਸਰਕਾਰੀ ਬਰਾਡਕਾਸਟਰ ਮੁਤਾਬਕ ਸਾਰਿਆਂ ਦੇ ਹੀ ਮਾਰੇ ਜਾਣ ਦਾ ਖ਼ਦਸ਼ਾ ਹੈ। ਸਰਕਾਰੀ ਬੁਲਾਰੇ ਮੁਤਾਬਕ ਜਹਾਜ਼ ਵਿਚ 3 ਮੁਲਕਾਂ ਦੇ ਨਾਗਰਿਕ ਸਵਾਰ ਸਨ। ਇਥੋਪੀਆ ਏਅਰਲਾਈਂਸ ਦਾ ਕਹਿਣਾ ਹੈ ਕਿ ਉਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਇਹ ਜਹਾਜ਼ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਣ ਭਰ ਰਿਹਾ ਸੀ। ਜਹਾਜ਼ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8.44 ਵਜੇ ਹੋਇਆ। ਇਸ ਹਾਦਸੇ ਵਿੱਚ ਹੁਣ ਤੱਕ ਜਾਨ-ਮਾਲ ਦੇ ਨੁਕਸਾਨ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ, "ਇਥੋਪੀਆ ਦੀ ਏਅਰਲਾਈਂਸ ਦੇ ਕਰਮੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏਅਰਪਲਾਟਸ ਦਾ ਕਹਿਣਾ ਹੈ ਕਿ ਕਰੈਸ਼ ਬੀਸ਼ੋਫਤ ਸ਼ਹਿਰ ਨੇੜੇ ਹੋਇਆ ਹੈ ਅਤੇ ਉੱਥੇ ਰਾਹਤ ਕਾਰਜ ਚੱਲ ਰਿਹਾ ਹੈ। ਹਾਦਸੇ 'ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਪ੍ਰਗਟਾਇਆ। ਇਹ ਏਅਰਲਾਈਂਸ ਅਫ਼ਰੀਕਾ ਦੇ ਕਈ ਦੇਸਾਂ ਲਈ ਉਡਾਉਣ ਭਰਦੀ ਹੈ ਅਤੇ ਅਫ਼ਰੀਕਾ ਮਹਾਦੀਪ 'ਚ ਕਾਫੀ ਮਸ਼ਹੂਰ ਹੈ। ਅਫ਼ਰੀਕਾ ਵਿਚ ਵਧੇਰੇ ਏਅਰਲਾਈਂਸ ਆਪਣੇ ਦੇਸ ਅਤੇ ਅਫ਼ਰੀਕਾ ਦੇ ਬਾਹਰ ਦੇ ਦੇਸਾਂ ਲਈ ਉਡਾਣਾਂ ਭਰਦੀਆਂ ਹਨ।
Prime Minister Ethiopia Tweet
ਸੁਰੱਖਿਆ ਦੇ ਲਿਹਾਜ਼ ਨਾਲ ਇਹ ਏਅਰਲਾਈਂਸ ਵਧੀਆ ਮੰਨੀ ਜਾਂਦੀ ਸੀ। ਹਾਲਾਂਕਿ ਸਾਲ 2010 ਵਿਚ ਏਅਰਲਾਈਂਸ ਦਾ ਇੱਕ ਜਹਾਜ਼ ਬੇਰੂਤ ਤੋਂ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕਰੈਸ਼ ਹੋ ਗਿਆ ਸੀ। ਉਸ ਹਾਦਸੇ ਵਿਚ 90 ਲੋਕ ਮਾਰੇ ਗਏ ਸਨ। ਇਥੋਪੀਆ ਏਅਰਲਾਈਂਸ ਦਾ ਜੋ ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਉਹ ਬਿਲਕੁਲ ਨਵਾਂ ਸੀ ਇਹ ਜਹਾਜ਼ ਏਅਰਲਾਈੰਸ ਨੂੰ 4 ਮਹੀਨੇ ਪਹਿਲਾ ਹੀ ਮਿਲਿਆ ਸੀ।
ਜਹਾਜ਼ ਮਾਹਿਰ ਅਲੈਕਸ ਮਾਕਰੇਸ਼ ਮੁਤਾਬਕ ਜਹਾਜ਼ ਉਡਾਉਣ ਭਰਨ ਦੇ 6 ਮਿੰਟ ਬਾਅਦ ਹੀ ਰਡਾਰ ਤੋਂ ਲਾਪਤਾ ਹੋ ਗਿਆ ਸੀ।
Alax Macharas Tweet