ਨਾਈਜੀਰੀਆ ਦੇ ਲਾਗੋਸ 'ਚ ਵਾਪਰਿਆ ਵੱਡਾ ਹਾਦਸਾ, ਰੇਲਗੱਡੀ ਨਾਲ ਟਕਰਾਈ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ 

By : KOMALJEET

Published : Mar 10, 2023, 12:48 pm IST
Updated : Mar 10, 2023, 12:48 pm IST
SHARE ARTICLE
Accident
Accident

8 ਦੀ ਮੌਤ ਅਤੇ ਕਈ ਹੋਰ ਜ਼ਖ਼ਮੀ, ਹਾਦਸੇ ਮੌਕੇ ਬੱਸ ਵਿਚ ਮੌਜੂਦ ਸਨ ਕਰੀਬ 84 ਯਾਤਰੀ 

ਲਾਗੋਸ : ਨਾਈਜੀਰੀਆ ਦੇ ਲਾਗੋਸ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬੱਸ ਅਤੇ ਟਰੇਨ ਦੀ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਐਮਰਜੈਂਸੀ ਰਿਸਪਾਂਸ ਏਜੰਸੀ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ।

ਇਹ ਵੀ ਪੜ੍ਹੋ:   ਭਾਰਤੀ ਮੂਲ ਦੀ ਸਹਾਇਕ ਪ੍ਰੋਫੈਸਰ ਨੇ ਅਮਰੀਕੀ ਕਾਲਜ 'ਤੇ ਦਾਇਰ ਕੀਤਾ ਮੁਕੱਦਮਾ

ਜਾਣਕਾਰੀ ਅਨੁਸਾਰ ਇਸੋਲੋ ਤੋਂ ਅਲੌਸਾ ਜਾ ਰਹੀ ਬੱਸ ਨੰਬਰ 33 ਨੇ ਸ਼ੋਗੁਨਲੇ ਵਿੱਚ ਪੀਡਬਲਯੂਡੀ ਰੇਲ ਕਰਾਸਿੰਗ 'ਤੇ ਗਲਤ ਮੋੜ ਲਿਆ ਅਤੇ ਇੱਕ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਮੌਕੇ ਬੱਸ ਵਿਚ ਕਰੀਬ 84 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਸਰਕਾਰੀ ਕਰਮਚਾਰੀ ਸਨ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਛੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ:  H3N2 Virus : ਕੋਰੋਨਾ ਤੋਂ ਬਾਅਦ ਹੁਣ ਵਧਿਆ ਇੱਕ ਹੋਰ ਵਾਇਰਸ ਦਾ ਖ਼ਤਰਾ

ਮੀਡੀਆ ਰਿਪੋਰਟਾਂ ਮੁਤਾਬਕ 42 ਵਿਅਕਤੀ ਮਾਮੂਲੀ ਜ਼ਖਮੀ ਹੋਏ ਹਨ, 29 ਨੂੰ ਗੰਭੀਰ ਸੱਟਾਂ ਲੱਗਿਆਂ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਮੱਦੇਨਜ਼ਰ ਇਥੇ ਅੱਜ ਅੱਧਾ ਦਿਨ ਹੀ ਕੰਮ ਹੋਵੇਗਾ ਤਾਂ ਜੋ ਸਾਂਝੇ ਤੌਰ 'ਤੇ ਆਪਣੇ ਸਟਾਫ਼, ਆਪਣੇ ਅਜ਼ੀਜ਼ਾਂ ਦਾ ਸੋਗ ਮਨਾ ਸਕੀਏ ਅਤੇ ਮ੍ਰਿਤਕਾਂ ਨੂੰ ਦਫ਼ਨਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਿਨਾਂ ਲਈ ਝੰਡੇ ਵੀ ਅੱਧੇ ਝੁਕੇ ਰਹਿਣਗੇ। ਮ੍ਰਿਤਕਾਂ ਲਈ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਵੀ ਕੀਤਾ ਗਿਆ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement