ਕੈਲੀਫੋਰਨੀਆ ਵਿਚ ਸਿੱਖ ਆਗੂ 'ਤੇ ਗੁਰਦੁਆਰੇ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਲੱਗੇ ਇਲਜ਼ਾਮ  
Published : Mar 10, 2023, 5:08 pm IST
Updated : Mar 10, 2023, 5:08 pm IST
SHARE ARTICLE
Rajvir Raj Singh Gill
Rajvir Raj Singh Gill

ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ।  

ਬੇਕਰਸਫੀਲਡ -  ਅਮਰੀਕੀ ਸਿੱਖ ਨੇਤਾ ਰਾਜ ਸਿੰਘ ਗਿੱਲ (60) 'ਤੇ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਰਾਜ ਬੇਕਰਸਫੀਲਡ ਸਿਟੀ ਕੌਂਸਲ ਲਈ ਸਾਬਕਾ ਉਮੀਦਵਾਰ ਵੀ ਰਹਿ ਚੁੱਕੇ ਹਨ। ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ।  

ਅਮਰੀਕਾ ਸਥਿਤ ਬੇਕਰਸਫੀਲਡ ਡਾਟ ਕਾਮ ਨੇ ਦੱਸਿਆ ਕਿ ਰਾਜ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਅਤੇ ਇਸ ਦੀ ਜਾਇਦਾਦ ਨੂੰ ਜਲਾਇਆ ਗਿਆ। ਬੇਕਰਸਫੀਲਡ ਕੇਰਨ ਕਾਉਂਟੀ, ਕੈਲੀਫੋਰਨੀਆ, ਸੰਯੁਕਤ ਰਾਜ ਵਿਚ ਇੱਕ ਸ਼ਹਿਰ ਹੈ। ਪੁਲਿਸ ਮੁਤਾਬਕ ਸਿੱਖ ਆਗੂ ਗਿੱਲ ਨੂੰ ਸ਼ਨੀਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਹਾਲਾਂਕਿ ਰਿਕਾਰਡ ਦੱਸਦੇ ਹਨ ਕਿ ਗਿੱਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਨਵੰਬਰ ਵਿਚ ਹੋਈ ਵਾਰਡ 7 ਦੀ ਚੋਣ ਵਿਚ ਗਿੱਲ ਨੂੰ 7 ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਸਨ।  

ਇਹ ਵੀ ਪੜ੍ਹੋ - ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਏਗਾ ਬਜਟਃ ਹਰਜੋਤ ਸਿੰਘ ਬੈਂਸ 

ਗੁਰਦੁਆਰੇ ਦੇ ਬਜ਼ੁਰਗ ਸੁਖਵਿੰਦਰ ਸਿੰਘ ਰੰਗੀ ਨੇ ਪੁਲਿਸ ਨੂੰ ਦੱਸਿਆ ਕਿ ਗਿੱਲ ਨੇ ਅਰਦਾਸ ਵਿਚ ਵਿਘਨ ਪਾਇਆ ਅਤੇ ਸੰਗਤਾਂ ਨੂੰ ਧਮਕੀਆਂ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਗਿੱਲ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਸੁਖਵਿੰਦਰ ਸਿੰਘ ਰੰਗੀ ਦੇ ਅਨੁਸਾਰ, ਗੁਰਦੁਆਰੇ ਵਿਚ ਝੜਪ US $ 800,000 ਦੇ ਖਾਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਸ਼ੁਰੂ ਹੋਈ ਸੀ। ਇਹ ਰਾਸ਼ੀ ਸੰਗਤਾਂ ਵੱਲੋਂ ਦਾਨ ਕੀਤੀ ਗਈ। 

ਬੇਕਰਸਫੀਲਡ ਡਾਟ ਕਾਮ ਨੇ ਰੰਗੀ ਦੇ ਹਵਾਲੇ ਨਾਲ ਕਿਹਾ ਕਿ ਗਿੱਲ ਨੇ ਪੈਸਿਆਂ ਦਾ ਲਾਲਚ ਦਿੱਤਾ ਹੋ ਸਕਦਾ ਹੈ। bakersfield.com ਦੇ ਅਨੁਸਾਰ, ਇਸ ਮਾਮਲੇ 'ਤੇ ਟਿੱਪਣੀ ਲਈ ਗਿੱਲ ਨਾਲ ਸੰਪਰਕ ਨਹੀਂ ਹੋ ਸਕਿਆ। ਪਿਛਲੀਆਂ ਚੋਣਾਂ ਜਿੱਤਣ ਵਾਲੀ ਨਗਰ ਕੌਂਸਲ ਦੀ ਮੈਂਬਰ ਅਤੇ ਕਦੇ-ਕਦਾਈਂ ਪਨਾਮਾ ਲੇਨ ਸਥਿਤ ਦੱਖਣੀ ਗੁਰਦੁਆਰੇ ਵਿਚ ਅਰਦਾਸ ਕਰਨ ਵਾਲੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਗਿੱਲ ਵਿਰੁੱਧ ਪਾਬੰਦੀ ਦੇ ਹੁਕਮਾਂ ਤੋਂ ਜਾਣੂ ਸੀ ਪਰ ਵਿਵਾਦ ਦੇ ਕਾਰਨਾਂ ਨੂੰ ਨਹੀਂ ਜਾਣਦੀ ਸੀ। ਉਸ ਨੇ ਕਿਹਾ ਕਿ ਇਹ ਸੱਚਮੁੱਚ ਦਿਲ ਨੂੰ ਤੋੜਨ ਵਾਲੀ ਗੱਲ ਹੈ। ਇਹ ਡਰਾਉਣਾ ਹੈ ਅਤੇ ਮੈਨੂੰ ਉਮੀਦ ਹੈ ਕਿ ਭਾਈਚਾਰਾ ਸੁਰੱਖਿਅਤ ਰਹੇਗਾ। 

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement