
ਸ਼ਰਾਬ ਦੇ ਲਈ ਬਦਨਾਮ ਦੁਬਈ ਦੀਆਂ ਗਲੀਆਂ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਣ ਹੁਣ ਇਕਦਮ ਸੁੰਨਸਾਨ ਪੈ ਗਈਆਂ ਹਨ ਤੇ ਸ਼ਹਿਰ ਦੇ ਪੱਬਾਂ ਵਿਚ ਸੁੰਨ
ਦੁਬਈ : ਸ਼ਰਾਬ ਦੇ ਲਈ ਬਦਨਾਮ ਦੁਬਈ ਦੀਆਂ ਗਲੀਆਂ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਣ ਹੁਣ ਇਕਦਮ ਸੁੰਨਸਾਨ ਪੈ ਗਈਆਂ ਹਨ ਤੇ ਸ਼ਹਿਰ ਦੇ ਪੱਬਾਂ ਵਿਚ ਸੁੰਨ ਪਸਰੀ ਹੋਈ ਹੈ, ਜਿਸ ਨਾਲ ਟੈਕਸ ਤੇ ਰੈਵੇਨਿਊ ਦੇ ਇਕ ਅਹਿਮ ਸਰੋਤ 'ਤੇ ਬਹੁਤ ਬੁਰਾ ਅਸਰ ਪਿਆ ਹੈ। ਇਸੇ ਬਦਹਾਲੀ ਨੂੰ ਦੇਖਦੇ ਹੋਏ ਦੁਬਈ ਦੇ 2 ਪ੍ਰਮੁੱਖ ਸ਼ਰਾਬ ਸਪਲਾਇਰਜ਼ ਨੇ ਹੱਥ ਮਿਲਾਉਂਦੇ ਹੋਏ ਬੀਅਰ ਤੇ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੀ ਪੇਸ਼ਕਸ਼ ਦਿਤੀ ਹੈ।
ਯੂਰੋਮਾਨਿਟਰ ਇੰਟਰਨੈਸ਼ਨਲ ਦੇ ਬਾਜ਼ਾਰ ਅਧਿਐਨ ਦੇ ਲਈ ਮਾਹਰ ਰਾਬੀਆ ਯਾਸਮੀਨ ਨੇ ਕਿਹਾ ਕਿ ਇਸ ਸੈਕਟਰ ਵਿਚ ਲਗਜ਼ਰੀ ਹੋਟਲ ਤੇ ਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਤੇ ਇਸ ਦਾ ਸ਼ਰਾਬ ਦੀ ਖਪਤ 'ਤੇ ਸਿੱਧਾ ਅਸਰ ਪਿਆ ਹੈ। ਦੁਬਈ ਵਿਚ 24 ਘੰਟੇ ਲਾਕਡਾਊਨ ਜਾਰੀ ਹੈ, ਜਿਸ ਦੌਰਾਨ ਲੋਕਾਂ ਨੂੰ ਕਰਿਆਨੇ ਦੀਆਂ ਦੁਕਾਨਾਂ ਤਕ ਜਾਣ ਲਈ ਵੀ ਪੁਲਿਸ ਦੀ ਆਗਿਆ ਲੈਣੀ ਪੈਂਦੀ ਹੈ।
ਸਰਕਾਰੀ ਅਮੀਰਾਤਸ ਏਅਰਲਾਈਨ ਵਲੋਂ ਕੰਟਰੋਲਡ ਕੰਪਨੀ ਮੈਰੀਟਾਈਮ ਤੇ ਮਰਸੇਟਾਈਲ ਇੰਟਰਨੈਸ਼ਨਲ ਤੇ ਅਫਰੀਕਨ ਐਂਡ ਈਸਟਰਨ ਨੇ ਸਾਂਝੇਦਾਰੀ ਕਰ ਕੇ ਇਕ ਵੈੱਬਸਾਈਟ ਬਣਾਈ ਹੈ, ਜਿਸ ਵਿਚ ਉਹ ਸ਼ਰਾਬ ਤੇ ਬੀਅਰ ਨੂੰ ਘਰ ਤਕ ਪਹੁੰਚਾਉਣ ਦੀ ਪੇਸ਼ਕਸ਼ ਦੇ ਰਹੇ ਹਨ। ਦੋਵਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਮੰਨਿਆ ਕਿ ਇਸ ਮਹਾਮਾਰੀ ਦਾ ਇਸ ਸਾਲ ਦੇ ਉਹਨਾਂ ਦੇ ਰੈਵੇਨਿਊ 'ਤੇ ਗਹਿਰਾ ਅਸਰ ਪਵੇਗਾ। ਐਮ.ਐਮ.ਆਈ. ਦੇ ਡਾਇਰੈਕਟਰ ਮਾਈਕ ਗਲੇਨ ਨੇ ਕਿਹਾ ਕਿ ਅਸੀਂ ਡਿਲਵਰੀ ਦੇ ਸ਼ੁਰੂਆਤੀ ਦਿਨਾਂ ਵਿਚ ਹਾਂ ਤੇ ਇਸ ਵਿਚ ਲੋਕਾਂ ਦੀ ਪਹਿਲਾਂ ਹੀ ਵਧੇਰੇ ਦਿਲਚਸਪੀ ਹੈ।