ਗੁਰਮਤਿ ਚੇਤਨਾ ਸਮਾਗਮ ਸਫ਼ਲਤਾ ਪੂਰਵਕ ਸਮਾਪਤ
Published : May 10, 2018, 7:47 am IST
Updated : May 10, 2018, 7:47 am IST
SHARE ARTICLE
Smagam At London
Smagam At London

ਲੰਦਨ,ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ 'ਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਗੁਰਮਤਿ...

ਲੰਦਨ,ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ 'ਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਗੁਰਮਤਿ ਚੇਤਨਾ ਸਮਾਗਮ ਕਰਵਾਇਆ ਗਿਆ।ਇਹ ਸਮਾਗਮ ਇਕ ਪੰਥ, ਇਕ ਗ੍ਰੰਥ, ਇਕ ਮਰਿਯਾਦਾ ਦੇ ਅਧੀਨ ਸਮੂਹ ਸੰਸਥਾਵਾਂ ਨੂੰ ਇਕ ਨਿਸ਼ਾਨ ਥੱਲੇ ਇਕੱਤਰ ਕਰਨ ਲਈ ਕਰਵਾਇਆ ਗਿਆ ਸੀ। ਸਮਾਗਮ 'ਚ ਭਾਰਤ ਸਰਕਾਰ ਵਲੋਂ ਸਿੱਖ ਧਰਮ ਵਿਚ ਬਾਹਰੀ ਤੇ ਅੰਦਰੂਨੀ ਦਖ਼ਲਅੰਦਾਜ਼ੀ, ਨੌਜਵਾਨਾਂ ਨੂੰ ਝੂਠੇ ਕੇਸਾਂ ਤੇ ਅਣਮਨੁੱਖੀ ਤਸ਼ਦਦ ਕਰਨ ਤੇ ਸਿੱਖ ਰਹਿਤ ਮਰਿਯਾਦਾ ਨੂੰ ਖ਼ਤਮ ਕਰਨ ਵਰਗੇ ਮਨਸੂਬਿਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਨ ਦੇ ਮਤੇ ਪਾਸ ਕੀਤੇ ਗਏ।
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ 'ਚ ਤਿੰਨ ਦਿਨ ਚੱਲੇ ਸਮਾਗਮਾਂ 'ਚ ਦੇਸ਼-ਵਿਦੇਸ਼ ਤੋਂ ਹਾਜ਼ਰਾਂ ਸੰਗਤਾਂ ਨੇ ਸਬਦ ਗੁਰੂ ਦੀ ਹਾਜੂਰੀ 'ਚ ਸ਼ਾਮਲ ਹੋ ਕੇ ਏਕੇ ਦਾ ਸਬੂਤ ਦਿਤਾ ਗਿਆ। ਸਮਾਗਮ 'ਚ ਪੰਥ ਪ੍ਰਸਿੱਧ ਕਥਾਵਾਚਕਾਂ, ਕੀਰਤਨੀਏ, ਵਿਦਵਾਨਾਂ, ਸਭਰਾਵਾਂ ਟਕਸਾਲ ਦੇ ਮੁਖੀ, ਅਖੰਡ ਕੀਰਤਨੀ ਜਥਾ, ਸਿੱਖ ਰੀਲੀਫ਼, ਸਿੱਖ ਮਿਸ਼ਨਰੀ, ਵਿਦੇਸ਼ੀ ਪੜ੍ਹੇ ਲਿਖੇ ਨੌਜਵਾਨਾਂ ਨੇ ਪੰਥ ਵਿਚ ਆਪਸੀ ਧੜੇਬੰਦੀਆਂ ਤੋਂ ਉੱਪਰ ਉਠ ਕੇ ਸਮੂਲੀਅਤ ਕੀਤੀ ਗਈ।

Smagam At LondonSmagam At London

ਸਮਾਗਮ ਦੀ ਸ਼ੁਰੂਆਤ ਕਥਾਵਾਚਕ ਭਾਈ ਨਿਰਮਲਜੀਤ ਸਿੰਘ ਵਲੋਂ ਸਿੱਖ ਰਹਿਤ ਮਰਿਯਾਦਾ ਦਾ ਸਿੱਖ ਪੰਥ 'ਚ ਵਿਸ਼ੇਸ਼ ਅਸਥਾਨ ਹੈ, ਬਾਰੇ ਦੱਸ ਕੇ ਕੀਤੀ ਗਈ। ਦਮਦਮੀ ਟਕਸਾਲ ਸਭਰਾਵਾਂ ਦੇ ਬਜ਼ੁਰਗ ਮੁਖੀ ਗਿਆਨੀ ਰਾਮ ਸਿੰਘ ਨੇ ਸਮੁੱਚੀ ਸਿੱਖ ਕੌਮ ਲਈ ਏਕਤਾ ਲਈ ਕੀਤੇ ਸਮਾਗਮਾਂ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਸਮਾਗਮ 'ਚ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਹਾਜ਼ਰੀ ਲਵਾਈ।ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਹਾਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਸਿੰਘ, ਬੀਬੀ ਬਲਜੀਤ ਕੌਰ, ਡਾ. ਦਾਪਿੰਦਰ ਸਿੰਘ, ਗਿਆਨੀ ਗੁਰਦੇਵ ਸਿਮਘ, ਭਾਈ ਬਲਬੀਰ ਸਿੰਘ ਬੈਂਸ, ਕਥਾਵਾਚਕ ਭਾਈ ਮਨਵੀਰ ਸਿੰਘ, ਪੰਜਾਬ ਟਾਈਮਜ਼ ਦੇ ਭਾਈ ਰਾਜਿੰਦਰ ਸਿੰਘ, ਨਿਰਵੈਰ ਖ਼ਾਲਸਾ ਜੱਥਾ ਯੂ.ਕੇ. ਆਦਿ ਸ਼ਾਮਲ ਹੋਏ। ਸਮਾਗਮ 'ਚ ਸਭਾ ਦੇ ਮੁਖੀ ਜੋਗਿੰਦਰ ਸਿੰਘ ਬੱਲ ਵਲੋਂ ਤਿੰਨ ਮਤੇ ਪੜ੍ਹ ਕੇ ਸੰਗਤਾਂ ਨੂੰ ਸੁਣਾਏ ਗਏ।ਇਸ ਮੌਕੇ ਸਭਾ ਦੇ ਸਟੇਜ ਸਕੱਤਰ ਜਸਵੰਤ ਸਿੰਘ ਰੰਧਾਵਾ, ਅਵਤਾਰ ਸਿੰਘ ਰਾਏ, ਮੀਤ ਪ੍ਰਧਾਨ ਰਵਿੰਦਰ ਸਿੰਘ ਸੌਢੀ, ਜਨਰਲ ਸਕੱਤਰ ਹਰਿੰਦਰ ਸਿੰਘ ਢਢਵਾਲ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਸੁਖਦੀਪ ਸਿੰਘ ਰੰਧਾਵਾ ਸਾਊਥਾਲ, ਜਸਵੰਤ ਸਿੰਘ ਗਿੱਡਾ, ਮੋਹਨ ਸਿੰਘ ਸਹੋਤਾ, ਉਂਕਾਰ ਸਿੰਘ ਰੰਧਾਵਾ, ਪਾਲ ਸਹੋਤਾ ਆਦਿ ਹਾਜ਼ਰ ਸਨ। ਇਸ ਮੌਕੇ ਸਿੱਖ ਰੀਲੀਫ਼ ਚੈਰਟੀ ਸੰਸਥਾ ਵਲੋਂ ਸੰਨ 78 'ਚ ਸ਼ਹੀਦ ਹੋਏ ਸਿੰਘਾਂ ਦੀ 40ਵੀਂ ਯਾਦ ਨੂੰ ਸਮਰਪਤ 'ਅੰਮ੍ਰਿਤਸਰ ਪ੍ਰਦਰਸ਼ਨੀ' ਵੀ ਲਾਈ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement