
ਅਮਰੀਕਾ ਵਿਚ ਇਕ ਮਸ਼ਹੂਰ ਭਾਰਤੀ ਮੂਲ ਦੇ ਕਰਿਆਨਾ ਸਟੋਰ ਦੇ ਮਾਲਕ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਮਾਨ ਦੀ ਵੱਧ ਕੀਮਤ ਲੈਣ ਦਾ ਦੋਸ਼ ਲੱਗਾ ਹੈ।
ਵਾਸ਼ਿੰਗਟਨ, 9 ਮਈ : ਅਮਰੀਕਾ ਵਿਚ ਇਕ ਮਸ਼ਹੂਰ ਭਾਰਤੀ ਮੂਲ ਦੇ ਕਰਿਆਨਾ ਸਟੋਰ ਦੇ ਮਾਲਕ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਮਾਨ ਦੀ ਵੱਧ ਕੀਮਤ ਲੈਣ ਦਾ ਦੋਸ਼ ਲੱਗਾ ਹੈ। ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਕ ਜਾਂਚ ਦਫਤਰ ਨੇ ਖੁਲਾਸਾ ਕੀਤਾ ਕਿ ਕੈਲੀਫੋਰਨੀਆ ਦੇ ਪਲਿਸਟਨ ਵਿਚ ਲੋਕਪ੍ਰਿਅ ਅਪਣਾ ਬਾਜਾਰ ਦੇ ਮਾਲਕ ਰਾਜਵਿੰਦਰ ਸਿੰਘ ਨੇ 4 ਮਾਰਚ ਨੂੰ ਰਾਜਪਾਲ ਵਲੋਂ ਐਮਰਜੈਂਸੀ ਐਲਾਨ ਕਰਨ ਦੇ ਬਾਅਦ ਵਸਤਾਂ ਦੀਆਂ ਕੀਮਤਾਂ ਵਿਚ ਕਥਿਤ ਤੌਰ 'ਤੇ ਵਾਧਾ ਕੀਤਾ ਸੀ।
ਕੈਲੀਫੋਰਨੀਆ ਅਟਾਰਨੀ ਜਨਰਲ ਜੇਵੀਯਰ ਬੇਕੇਰਾ ਅਤੇ ਅਲਮੇਡਾ ਕਾਊਂਟੀ ਜ਼ਿਲ੍ਹਾ ਅਟਾਰਨੀ ਨੈਨਸੀ ਓ ਮੈਲੀ ਵਲੋਂ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ ਗਿਆ ਕਿ ਗਾਹਕਾਂ ਵਲੋਂ ਪ੍ਰਦਾਨ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਜਾਂਚ ਵਿਚ ਪੁਸ਼ਟੀ ਕੀਤੀ ਗਈ ਕਿ ਕਈ ਖਾਧ ਪਦਾਰਥਾਂ ਦੀਆਂ ਕੀਮਤਾਂ ਐਮਰਜੈਂਸੀ ਸਥਿਤੀ ਦੇ ਦੌਰਾਨ 10 ਫ਼ੀ ਸਦੀ ਤੋਂ ਵਧੇਰੇ ਸਨ ਅਤੇ ਕੁਝ ਦੀ ਕੀਮਤ ਤਾਂ 200 ਫ਼ੀ ਸਦੀ ਤੋਂ ਵੀ ਵੱਧ ਸੀ। ਸ਼ਿਕਾਇਤ ਵਿਚ ਸੂਚੀਬੱਧ ਖਾਧ ਪਦਾਰਥਾਂ ਵਿਚ ਪੀਲੇ ਪਿਆਜ, ਅਦਰਕ, ਹਰੀ ਬੀਨਜ, ਇੰਸਟੈਂਟ ਨੂਡਲਜ, ਚਾਹਰ ਮਿਰਚ ਅਤੇ ਅਨਾਰ ਸ਼ਾਮਲ ਹਨ। (ਏਜੰਸੀ)