
ਅਮਰੀਕੀ ਦੀ ਸਰਕਾਰੀ ਯਾਤਰਾ ਲਈ ਛੇ ਮਹੀਨੇ ਪਹਿਲਾਂ ਹੋ ਜਾਂਦੀ ਹੈ ਤਿਆਰੀ ਸ਼ੁਰੂ : ਅਮਰੀਕੀ ਇਤਿਹਾਸਕਾਰ
ਵਾਸ਼ਿੰਗਟਨ: ਅਮਰੀਕਾ ਦੀ ਸਰਕਾਰੀ ਯਾਤਰਾ ਦਾ ਸਨਮਾਨ ਬੇਹੱਦ ਕਰੀਬੀ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿਤਾ ਜਾਂਦਾ ਹੈ ਅਤੇ ਇਸ ਤਹਿਤ ਵਾਈਟ ਹਾਊਸ ਵਲੋਂ ਛੇ ਮਹੀਨੇ ਪਹਿਲਾਂ ਹੀ ਸਾਵਧਾਨੀ ਨਾਲ ਤਿਆਰੀ ਸ਼ੁਰੂ ਕਰ ਦਿਤੀ ਜਾਂਦੀ ਹੈ। ਇਕ ਪ੍ਰਸਿੱਧ ਅਮਰੀਕੀ ਇਤਿਹਾਸਕਾਰ ਨੇ ਇਹ ਜਾਣਕਾਰੀ ਦਿਤੀ।
‘ਡੇਵਿਡ ਐਮ. ਰੁਬੇਨਸਟੀਨ ਨੈਸ਼ਨਲ ਸੈਂਟਰ ਫ਼ਾਰਮ ਵਾਇਟ ਹਾਊਸ ਹਿਸਟਰੀ’ ਦੇ ਮੀਤ ਪ੍ਰਧਾਨ ਅਤੇ ਅੰਤਰਿਮ ਡਾਇਰੈਕਟਰ ਮੈਥਿਊ ਕਾਸਟੇਲੋ ਦੀ ਟਿਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਦੀ ਪਹਿਲੀ ਸਰਕਾਰੀ ਫੇਰੀ ਤੋਂ ਪਹਿਲਾਂ ਆਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ 21-24 ਜੂਨ ਤਕ ਅਮਰੀਕਾ ਦੀ ਯਾਤਰਾ ਕਰਨਗੇ।
ਮੈਥਿਊ ਨੇ ਕਿਹਾ, ‘‘ਆਮ ਤੌਰ ’ਤੇ ਇਕ ਸੱਦਾ ਦਿਤਾ ਜਾਂਦਾ ਹੈ। ਵਾਈਟ ਹਾਊਸ ਦੇ ਪ੍ਰੋਗਰਾਮਾਂ ਦੀ ਲਗਭਗ ਛੇ ਮਹੀਨੇ ਪਹਿਲਾਂ ਤੋਂ ਯੋਜਨਾ ਤਿਆਰ ਕੀਤੀ ਜਾਂਦੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਰਕਾਰ ਯਾਤਰਾ ਵਾਲੇ ਦਿਨ ਵਾਈਟ ਹਾਊਸ ’ਚ ਇਕ ਸਰਕਾਰੀ ਆਗਮਨ ਸਮਾਰੋਹ ਹੋਵੇਗਾ, ਜੋ ਆਮ ਤੌਰ ’ਤੇ ਦੱਖਣੀ ਬਾਗ਼ ’ਚ ਹੁੰਦਾ ਹੈ। ਇਸ ਦੌਰਾਨ ਰਾਸ਼ਟਰਪਤੀ ਅਤੇ ਮਹਿਮਾਨ ਦੇਸ਼ ਦੇ ਮੁਖੀ ਗੱਲਬਾਤ ਕਰਨਗੇ।’’
ਉਨ੍ਹਾਂ ਕਿਹਾ, ‘‘ਉਹ ਸਬੰਧਤ ਦੇਸ਼ਾਂ ਦੇ ਰਾਸ਼ਟਰ ਗਾਨ ਸੁਣਨਗੇ। ਅਪਣੇ ਫ਼ੌਜੀਆਂ ਦਾ ਜਾਇਜ਼ਾ ਲੈਣਗੇ ਅਤੇ ਫਿਰ ਉਹ ਗੱਲਬਾਤ ਲਈ ਵਾਇਟ ਹਾਊਸ ਜਾਣਗੇ। ਇਸ ਤੋਂ ਬਾਅਦ ਰਾਤ ਦਾ ਖਾਣ ਖਾਧਾ ਜਾਵੇਗਾ, ਅਤੇ ਫਿਰ ਉਹ ਰਾਸ਼ਟਰਪਤੀ ਦੇ ਸਰਕਾਰੀ ਗੈਸਟ ਹਾਊ, ਬਲੇਅਰ ਹਾਊਸ ’ਚ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੇ ਮਹਿਮਾਨ ਦੇ ਰੂਪ ’ਚ ਆਰਾਮ ਕਰਨਗੇ।’’
ਮੈਥਿਊ ਅਨੁਸਾਰ ਪਹਿਲੀ ਸਰਕਾਰੀ ਯਾਤਰਾ ’ਤੇ 1874 ’ਚ ਹਵਾਈ ਦੇ ਰਾਜਾ ਕਲਾਕੌਆ ਆਏ ਸਨ।
ਉਨ੍ਹਾਂ ਕਿਹਾ ਕਿ ਸਰਕਾਰੀ ਖਾਣੇ ਬਾਰੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਈ ਤਰ੍ਹਾਂ ਦੇ ਭੋਜਨ ਪਰੋਸੇ ਜਾਂਦੇ ਹੋਣਗੇ। ਮੈਥਿਊ ਨੇ ਕਿਹਾ, ‘‘ਪਰ ਇਸ ’ਚ ਅਜਿਹਾ ਵੀ ਬਹੁਤ ਕੁਝ ਹੁੰਦਾ ਹੈ ਜੋ ਨਾ ਸਿਰਫ਼ ਮਹਿਮਾਨ ਦੇ ਦੇਸ਼, ਉਨ੍ਹਾਂ ਦੇ ਸਭਿਆਚਾਰ ਅਤੇ ਉਨ੍ਹਾਂ ਦੇ ਆਦਰਸ਼ਾਂ ਲਈ ਮਨਜ਼ੂਰ ਅਤੇ ਮਾਣ ਵਿਖਾਉਂਦਾ ਹੈ ਬਲਕਿ ਇਹ ਵੀ ਦਸਦਾ ਹੈ ਕਿ ਸਾਡੇ ਸਾਂਝੇ ਵਿਚਾਰ ਅਤੇ ਟੀਚੇ ਤੇ ਉਦੇਸ਼ ਕੀ ਹਨ ਜਿਨ੍ਹਾਂ ਲਈ ਅਸੀਂ ਦੁਵੱਲੇ ਸਬੰਧਾਂ ਦੇ ਰੂਪ ’ਚ ਮਿਲ ਕੇ ਕੰਮ ਕਰ ਸਕਦੇ ਹਾਂ।’’
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਸਰਕਾਰੀ ਭੋਜਨ ਬਹੁਤ ਜ਼ਿਆਦਾ ਸਾਦਗੀ ਵਾਲੇ ਸਨ ਪਰ ਬਾਅਦ ’ਚ ਹਾਲਾਤ ਦੇ ਹਿਸਾਬ ਨਾਲ ਕਈ ਚੀਜ਼ਾਂ ਜੁੜਦੀਆਂ ਗਈਆਂ। ਉਨ੍ਹਾਂ ਦਸਿਆ ਕਿ ਖਾਣਾ ਖਾਣ ਵਾਲਾ ਕਮਰਾ ਬਹੁਤ ਵੱਡਾ ਨਹੀਂ ਹੈ। ਇਸ ’ਚ ਲਗਭਗ 120 ਤੋਂ 140 ਲੋਕ ਰਹਿੰਦੇ ਹਨ ਹਾਲਾਂਕਿ ਪਿੱਛੇ ਜਿਹੇ ਹੋਏ ਸਰਕਾਰੀ ਰਾਤ ਦੇ ਖਾਣੇ ’ਚ 300 ਤੋਂ ਵੱਧ ਲੋਕ ਸ਼ਾਮਲ ਹੋਏ।
ਮੈਥਿਊ ਨੇ ਕਿਹਾ ਕਿ ਰੋਨਾਲਗ ਰੀਗਨ ਦੇ ਨਾਂ ਸਭ ਤੋਂ ਜ਼ਿਆਦਾ ਸਰਕਾਰੀ ਰਾਤਰੀਭੋਜ ਦੇਣ ਦਾ ਰੀਕਾਰਡ ਹੈ। ਰੀਗਨ ਨੇ ਰਾਸ਼ਟਰਪਤੀ ਦੇ ਅਪਣੇ ਦੋ ਕਾਰਜਕਾਲਾਂ ’ਚ 59 ਤੋਂ ਵੱਧ ਸਰਕਾਰੀ ਰਾਤਰੀਭੋਜ ਦਿਤੇ।
ਬਾਈਡਨ ਦੇ ਕਾਰਜਕਾਲ ’ਚ ਹੋਰ ਦੇਸ਼ਾਂ ਦੇ ਸਿਰਫ਼ ਦੋ ਆਗੂ- ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਦਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਸਰਕਾਰੀ ਯਾਤਰਾ ’ਤੇ ਆਏ ਹਨ।