
ਚੀਨ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਅਤੇ ਭਾਰਤੀ ਫ਼ੌਜੀਆਂ ਨੇ ਗਲਵਾਨ ਘਾਟੀ ਅਤੇ ਪੂਰਬੀ ਲੱਦਾਖ਼ 'ਚ ਅਸਲ ਕੰਟਰੋਲ ਲਾਈਨ
ਬੀਜਿੰਗ, 9 ਜੁਲਾਈ : ਚੀਨ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਅਤੇ ਭਾਰਤੀ ਫ਼ੌਜੀਆਂ ਨੇ ਗਲਵਾਨ ਘਾਟੀ ਅਤੇ ਪੂਰਬੀ ਲੱਦਾਖ਼ 'ਚ ਅਸਲ ਕੰਟਰੋਲ ਲਾਈਨ (ਐਲ.ਏ.ਸੀ) ਕੋਲ ਹੋਰ ਇਲਾਕਿਆਂ ਤੋਂ ਪਿੱਛੇ ਹਟਣ ਲਈ ''ਪ੍ਰਭਾਵੀ ਕਦਮ'' ਚੁੱਕੇ ਹਨ ਅਤੇ ਹਾਲਾਤ ''ਸਥਿਰ ਅਤੇ ਬਿਹਤਰ'' ਹੋ ਰਹੇ ਹਨ। ਦੋਵੇਂ ਪੱਖਾਂ 'ਚ ਗਤਿਰੋਧ ਵਾਲੇ ਸਾਰੇ ਖੇਤਰਾਂ 'ਚ ਤੇਜੀ ਨਾਲ ਫ਼ੌਜੀਆਂ ਨੂੰ ਹਟਾਉਣ 'ਤੇ ਸਹਿਮਤੀ ਬਣੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜਿਆਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨਵੀਂ ਦਿੱਲੀ 'ਚ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨੀ ਫ਼ੌਜ ਨੇ ਪੂਰਬੀ ਲੱਦਾਖ਼ 'ਚ ਗਤੀਰੋਧ ਵਾਲੇ ਹਾਟ ਸਪ੍ਰਿੰਗਜ਼ ਤੋਂ ਸਾਰੇ ਅਸਥਾਈ ਢਾਂਚਿਆਂ ਨੂੰ ਹਟਾ ਦਿਤਾ ਹੈ ਅਤੇ ਸਾਰੇ ਫ਼ੌਜੀਆਂ ਨੂੰ ਹਟਾਉਣ ਦੀ ਕਾਰਵਾਈ ਪੂਰ ਕਰ ਲਈ ਹੈ। ਝਾਉ ਨੇ ਇਥੇ ਪੱਤਰਕਾਰਾਂ ਤੋਂ ਕਿਹਾ, ''ਕਮਾਂਡਰ ਪੱਧਰ ਦੀ ਗੱਲਬਾਤ 'ਚ ਬਣੀ ਸਹਿਮਤੀ 'ਤੇ ਅਮਲ ਕਰਦੇ ਹੋਏ ਚੀਨ ਅਤੇ ਭਾਰਤੀ ਸਰਹੱਦੀ ਫ਼ੌਜੀਆਂ ਨੇ ਗਲਵਾਨ ਘਾਟੀ ਅਤੇ ਹੋਰ ਇਲਾਕਿਆਂ 'ਚ ਅਗਾਉਂ ਲਾਈ ਤੋਂ ਪਿੱਛੇ ਹਟਣ ਲਈ ਪ੍ਰਭਾਵੀ ਕਦਮ ਚੁੱਕੇ ਹਨ।'
'File Photo
ਦੋਵੇਂ ਦੇਸ਼ਾਂ ਵਿਚਾਲੇ ਅੱਗੇ ਦੀ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਦੋਵੇਂ ਪੱਖ ਚੀਨ-ਭਾਰਤ ਸਰਹੱਦ ਮਾਮਲਿਆਂ 'ਤੇ 'ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜਸ਼ੀਲ ਤੰਤਰ'(ਡਬਲਿਊ. ਐਮ.ਸੀ.ਸੀ) ਦੀ ਬੈਠਕ ਸਮੇਤ ਹੋਰ ਫ਼ੌਜ ਅਤੇ ਡਿਪਲੋਮੈਟਾਂ ਰਾਹੀਂ ਗੱਲਬਾਤ ਜਾਰੀ ਰਖਾਂਗੇ। ਬੁਲਾਰੇ ਨੇ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਖ਼ਤ ਕਾਰਵਾਈ ਲਈ ਸਾਡੇ ਨਾਲ ਮਿਲ ਕੇ ਕੰਮ ਕਰੇਗਾ ਅਤੇ ਸਾਡੇ ਵਿਚਕਾਰ ਬਣੀ ਸਹਿਮਤੀ ਨੂੰ ਅਮਲ 'ਚ ਲਿਆਏਗਾ ਨਾਲ ਹੀ ਸਰਹੱਦ ਤੋਂ ਪਿੱਛੇ ਹਟਣ ਲਈ ਮਿਲ ਕੇ ਕੰਮ ਕਰੇਗਾ।'' (ਪੀਟੀਆਈ)