ਇੰਨੀ ਗਰਮੀ ਪਈ ਕਿ ਕੈਨੇਡਾ ਵਿਚ 100 ਕਰੋੜ ਸਮੁੰਦਰੀ ਜੀਵ ਮਰ ਗਏ
Published : Jul 10, 2021, 9:50 am IST
Updated : Jul 10, 2021, 9:50 am IST
SHARE ARTICLE
Crushing heat wave in Pacific Northwest and Canada cooked shellfish alive by the millions
Crushing heat wave in Pacific Northwest and Canada cooked shellfish alive by the millions

ਖੇਤਰਾਂ ਵਿਚ ਤਾਪਮਾਨ ਰਿਕਾਰਡ 49 ਡਿਗਰੀ ਦੇ ਉਪਰ ਚਲਾ ਗਿਆ ਸੀ। ਜਦ ਕਿ ਜੂਨ-ਜੁਲਾਈ ਵਿਚ ਇੱਥੇ ਤਾਪਮਾਨ 17 ਡਿਗਰੀ ਤੋਂ ਥੱਲੇ ਹੀ ਹੁੰਦਾ ਹੈ।

ਟੋਰਾਂਟੋ : ਪਿਛਲੇ ਦਿਨੀ ਕੈਨੇਡਾ ਵਿਚ ਪਈ ਅਤਿ ਦੀ ਗਰਮੀ ਕਾਰਨ 100 ਕਰੋੜ ਤੋਂ ਜ਼ਿਆਦਾ ਸਮੁੰਦਰੀ ਜੀਵਾਂ ਦੇ ਮਰਨ ਦਾ ਖਦਸ਼ਾ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ਦੇ ਮਾਹਰਾਂ ਦੀ ਟੀਮ ਨੇ ਇਹ ਦਾਅਵਾ ਕੀਤਾ ਹੈ। ਟੀਮ ਦੇ ਮੈਂਬਰ ਸਮੁੰਦਰੀ ਜੀਵ ਵਿਗਿਆਨੀ ਕ੍ਰਿਸਟੋਫਰ ਹਾਰਲੇ ਨੇ ਕਿਹਾ ਕਿ ਅਸੀਂ ‘ਹੀਟ ਡੋਮ’ ਦੇ ਕਾਰਨ ਸਮੁੰਦਰੀ ਜੀਵਾਂ ਦੇ ਨੁਕਸਾਨ ਦਾ ਆਕਲਨ ਕਰ ਰਹੇ ਹਨ।

Crushing heat wave in Pacific Northwest and Canada cooked shellfish alive by the millionsCrushing heat wave in Pacific Northwest and Canada cooked shellfish alive by the millions

ਇਹ ਵੀ ਪੜ੍ਹੋ -  ਸਿੱਖਾਂ ਨੇ ਪਾਕਿ ਦੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ

ਕੈਨੇਡਾ ਵਿਚ ਸਮੁੰਦਰ ਤਟ ਦਾ ਘੇਰਾ 100 ਕਿਲੋਮੀਟਰ ਤੋਂ ਜ਼ਿਆਦਾ ਦਾ ਹੈ। ਜ਼ਿਆਦਾ ਤਾਪਮਾਨ ਕਾਰਨ ਹਾਲਾਤ ਭਿਆਨਕ ਬਣ ਗਏ। ਦਰਅਸਲ, ਪਿਛਲੇ ਹਫਤੇ ਪੱਛਮੀ ਕੈਨੇਡਾ ਅਤੇ ਉਤਰ-ਪੱਛਮ ਅਮਰੀਕਾ ਵਿਚ ਹੀਟ ਡੋਮ ਨੇ ਤਬਾਹੀ ਮਚਾਈ ਸੀ। ਇਸ ਨਾਲ ਇਨ੍ਹਾਂ ਖੇਤਰਾਂ ਵਿਚ ਤਾਪਮਾਨ ਰਿਕਾਰਡ 49 ਡਿਗਰੀ ਦੇ ਉਪਰ ਚਲਾ ਗਿਆ ਸੀ। ਜਦ ਕਿ ਜੂਨ-ਜੁਲਾਈ ਵਿਚ ਇੱਥੇ ਤਾਪਮਾਨ 17 ਡਿਗਰੀ ਤੋਂ ਥੱਲੇ ਹੀ ਹੁੰਦਾ ਹੈ।

SummerSummer

ਇਹ ਵੀ ਪੜ੍ਹੋ -  ਬਹਿਬਲ ਗੋਲੀ ਕਾਂਡ, ਕੇਸ ਦੀ ਸੁਣਵਾਈ 13 ਅਗੱਸਤ ਤਕ ਮੁਲਤਵੀ

ਹੀਟ ਡੋਮ ਦੇ ਕਾਰਨ ਵਾਤਾਵਰਣ ਵਿਚ ਉਚ ਦਬਾਅ ਦਾ ਇੱਕ ਖੇਤਰ ਥੱਲੇ ਦੀ ਹਵਾ ਨੂੰ ਬਾਹਰ ਕੱਢਣ ਤੋਂ ਰੋਕਦਾ ਹੈ। ਇਹ ਗੁੰਬਦ ਹਵਾ ਨੂੰ ਥੱਲੇ ਵੱਲ ਲੈ ਜਾਂਦਾ ਹੈ। ਇਸ ਨਾਲ ਤਾਪਮਾਨ ਵਧਦਾ ਜਾਂਦਾ ਹੈ। ਜ਼ਿਆਦਾ ਤਾਪਮਾਨ ਦੇ ਕਾਰਨ ਕੈਨੇਡਾ ਦੇ ਜੰਗਲਾਂ ਵਿਚ ਅੱਗ ਲੱਗ ਗਈ ਸੀ। ਹੀਟ ਡੋਮ ਦੇ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿਚ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ ਅਮਰੀਕਾ ਵਿਚ ਕਰੀਬ 140 ਲੋਕ ਮਾਰੇ ਜਾ ਚੁੱਕੇ ਹਨ। ਅਮਰੀਕਾ ਦੇ ਓਰੇਗਨ ਅਤੇ ਵਾਸ਼ਿੰਗਟਨ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement