ਯੂਕ੍ਰੇਨ-ਰੂਸ ਤਣਾਅ : ਯੂਕ੍ਰੇਨ ਨੇ ਭਾਰਤ ਸਮੇਤ 5 ਦੇਸ਼ਾਂ 'ਚ ਤਾਇਨਾਤ ਯੂਕ੍ਰੇਨੀ ਰਾਜਦੂਤ ਕੀਤੇ ਬਰਖ਼ਾਸਤ
Published : Jul 10, 2022, 12:20 pm IST
Updated : Jul 10, 2022, 12:20 pm IST
SHARE ARTICLE
volodymyr zelensky
volodymyr zelensky

ਰੂਸ-ਯੂਕ੍ਰੇਨ ਯੁੱਧ ਦੇ ਚਲਦੇ ਭਾਰਤ ਤੋਂ ਵੀ ਯੂਕ੍ਰੇਨ ਨੂੰ ਨਹੀਂ ਮਿਲੀ ਇੱਛਾ ਮੁਤਾਬਕ ਮਦਦ

ਕੀਵ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਭਾਰਤ ਸਮੇਤ ਪੰਜ ਦੇਸ਼ਾਂ ਵਿੱਚ ਤਾਇਨਾਤ ਯੂਕ੍ਰੇਨ ਦੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਬਿਆਨ ਮੁਤਾਬਕ ਇਨ੍ਹਾਂ ਦੇਸ਼ਾਂ 'ਚ ਜਰਮਨੀ, ਭਾਰਤ, ਚੈੱਕ ਗਣਰਾਜ, ਨਾਰਵੇ ਅਤੇ ਹੰਗਰੀ ਸ਼ਾਮਲ ਹਨ। ਸਭ ਤੋਂ ਵੱਡੀ ਹੈਰਾਨੀ ਜਰਮਨੀ ਵਿੱਚ ਤਾਇਨਾਤ ਯੂਕ੍ਰੇਨ ਦੇ ਸੀਨੀਅਰ ਰਾਜਦੂਤ ਆਂਦਰੇ ਮੇਲਨਿਕ ਦੀ ਬਰਖ਼ਾਸਤਗੀ ਹੈ।

Volodymyr ZelenskyyVolodymyr Zelenskyy

ਉਨ੍ਹਾਂ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਸਭ ਤੋਂ ਵੱਧ ਆਵਾਜ਼ ਚੁੱਕੀ ਸੀ। ਬਿਆਨ ਵਿੱਚ ਇਨ੍ਹਾਂ ਰਾਜਦੂਤਾਂ ਨੂੰ ਬਰਖ਼ਾਸਤ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਡਿਪਲੋਮੈਟਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਾਂ ਨਹੀਂ। ਰੂਸ ਨਾਲ ਯੁੱਧ ਵਿਚ ਯੂਕ੍ਰੇਨ ਦੀ ਇੱਛਾ ਭਾਰਤ ਤੋਂ ਹਰ ਸੰਭਵ ਮਦਦ ਲੈਣ ਸੀ ਪਰ ਭਾਰਤ ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਰੂਸ ਦਾ ਵਿਰੋਧ ਕਰਕੇ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਕਰੇਗੀ।

Ukraine Plans 3rd Round Of Ceasefire Talks With Russia This WeekendUkraine  

ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ 'ਚ ਰੂਸ ਖਿਲਾਫ ਲਿਆਂਦੇ ਮਤੇ 'ਤੇ ਭਾਰਤ ਨੇ ਹਰ ਵਾਰ ਵੋਟਿੰਗ ਦਾ ਬਾਈਕਾਟ ਕੀਤਾ। ਇਸ ਕਾਰਨ ਯੂਕ੍ਰੇਨ ਨੇ ਕਈ ਵਾਰ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੁੱਧ ਦੀ ਸ਼ੁਰੂਆਤ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ।

Russia Ukraine War UpdateRussia Ukraine War Update

ਜ਼ਿਕਰਯੋਗ ਹੈ ਕਿ 24 ਫਰਵਰੀ ਤੋਂ ਰੂਸ ਦੇ ਹਮਲੇ ਦੇ ਘੇਰੇ ਵਿੱਚ ਆਏ ਯੂਕ੍ਰੇਨ ਨੂੰ ਸਹਾਇਤਾ ਲਈ ਜ਼ੇਲੇਂਸਕੀ ਲਗਾਤਾਰ ਅਪੀਲ ਕਰ ਰਹੇ ਹਨ। ਉਹਨਾਂ ਨੇ ਆਪਣੇ ਦੇਸ਼ ਦੇ ਡਿਪਲੋਮੈਟਾਂ ਨੂੰ ਦੁਨੀਆ ਭਰ ਵਿੱਚ ਯੂਕ੍ਰੇਨ ਲਈ ਅੰਤਰਰਾਸ਼ਟਰੀ ਸਮਰਥਨ ਅਤੇ ਫ਼ੌਜੀ ਸਹਾਇਤਾ ਜੁਟਾਉਣ ਦੀ ਵੀ ਅਪੀਲ ਕੀਤੀ ਹੈ। 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement