Peru Glacier News : ਪੇਰੂ ’ਚ ਗਲੇਸ਼ੀਅਰ ਪਿਘਲਣ ’ਤੇ ਇੱਕ ਅਮਰੀਕੀ ਪਰਬਤਾਰੋਹੀ ਦੀ ਮਿਲੀ ਲਾਸ਼, 22 ਸਾਲ ਪਹਿਲਾਂ ਹੋ ਗਿਆ ਸੀ ਲਾਪਤਾ

By : BALJINDERK

Published : Jul 10, 2024, 6:27 pm IST
Updated : Jul 10, 2024, 6:27 pm IST
SHARE ARTICLE
ਮ੍ਰਿਤਕ ਕੋਲੋਂ ਮਿਲਿਆ ਸਮਾਨ
ਮ੍ਰਿਤਕ ਕੋਲੋਂ ਮਿਲਿਆ ਸਮਾਨ

Peru Glacier News : ਮ੍ਰਿਤਕ ਦੇਹ ’ਤੇ ਪੁਰਾਣੇ ਬੂਟ, ਕਰੈਂਪੌਨ ਅਤੇ ਕੱਪੜੇ, ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਮਿਲਿਆ 

Peru Glacier News : ਪੇਰੂ ਦੀ ਪੁਲਿਸ ਅਤੇ ਪਹਾੜੀ ਬਚਾਅ ਕਰਮਚਾਰੀਆਂ ਨੇ ਮਿਲ ਕੇ ਇੱਕ ਅਮਰੀਕੀ ਪਰਬਤਾਰੋਹੀ ਦੀ ਲਾਸ਼ ਬਰਾਮਦ ਕੀਤੀ ਹੈ, ਜੋ 22 ਸਾਲ ਪਹਿਲਾਂ ਇੱਥੇ ਲਾਪਤਾ ਹੋ ਗਿਆ ਸੀ। ਇਹ ਲਾਸ਼ ਪੇਰੂ ਦੇ ਸਭ ਤੋਂ ਉੱਚੇ ਪਹਾੜ 'ਤੇ ਇਕ ਗਲੇਸ਼ੀਅਰ 'ਚ ਮਿਲੀ ਸੀ। ਗਰਮੀ ਵਧਣ ਨਾਲ ਜਦੋਂ ਗਲੇਸ਼ੀਅਰ ਪਿਘਲ ਗਿਆ ਤਾਂ ਇਕ ਅਮਰੀਕੀ ਪਰਬਤਾਰੋਹੀ ਦੀ ਲਾਸ਼ ਸਾਹਮਣੇ ਆਈ। ਭਾਵ ਸਰੀਰ ਮਮੀ ਵਰਗਾ ਹੋ ਗਿਆ ਸੀ। 
ਇਸ ਮ੍ਰਿਤਕ ਦੇਹ ’ਤੇ ਅੱਜ ਵੀ ਪੁਰਾਣੇ ਬੂਟ, ਕਰੈਂਪੌਨ ਅਤੇ ਕੱਪੜੇ ਮੌਜੂਦ ਹਨ। ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵੀ ਮਿਲਿਆ। ਇਸ ਅਮਰੀਕੀ ਪਰਬਤਾਰੋਹੀ ਦਾ ਨਾਂ ਵਿਲੀਅਮ ਸਟੈਂਪਫਲ ਹੈ। ਵਿਲੀਅਮ ਦੀ ਮੌਤ ਦਾ ਕਾਰਨ ਬਰਫ਼ ਦਾ ਤੂਫ਼ਾਨ ਮੰਨਿਆ ਜਾਂਦਾ ਹੈ। ਇਸ ’ਚ ਫਸ ਜਾਣ ਕਾਰਨ ਉਹ ਬਾਹਰ ਨਹੀਂ ਆ ਸਕੇ। ਬਰਫ ਹੇਠ ਦੱਬਣ ਕਾਰਨ ਮੌਤ ਹੋ ਗਈ।
ਪੇਰੂ ਦਾ ਸਭ ਤੋਂ ਉੱਚਾ ਪਹਾੜ ਹੁਆਸਕਰਨ ਹੈ। ਇਹ ਲਗਭਗ 6768 ਮੀਟਰ ਉੱਚਾ ਹੈ। ਵਿਲੀਅਮ ਦੀ ਲਾਸ਼ 5 ਜੁਲਾਈ ਨੂੰ 5200 ਮੀਟਰ ਦੀ ਉਚਾਈ 'ਤੇ ਮਿਲੀ ਸੀ। ਯਾਨੀ 17,060 ਫੁੱਟ 'ਤੇ ਇੱਥੇ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਿਹਾ ਹੈ। ਇਹ ਗਲੇਸ਼ੀਅਰ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਪਿਘਲ ਰਿਹਾ ਹੈ। ਇਸ ਦਾ ਆਕਾਰ ਘਟਦਾ ਜਾ ਰਿਹਾ ਹੈ।
ਹੁਆਸਕਰਨ ਨੈਸ਼ਨਲ ਪਾਰਕ ਦੇ ਰੇਂਜਰ ਐਡਸਨ ਰਮੀਰੇਜ਼ ਨੇ ਕਿਹਾ ਕਿ ਗਰਮੀ ਨਾਲ ਗਲੇਸ਼ੀਅਰ ਨੂੰ ਖ਼ਤਰਾ ਹੈ। ਜਿਵੇਂ-ਜਿਵੇਂ ਇਹ ਪਿਘਲਦਾ ਜਾਵੇਗਾ, ਸਾਲਾਂ ਪਹਿਲਾਂ ਇਸ ’ਚ ਦੱਬੀਆਂ ਚੀਜ਼ਾਂ, ਜੀਵ-ਜੰਤੂ ਅਤੇ ਜਾਨਵਰ ਬਾਹਰ ਆ ਜਾਣਗੇ। ਇੱਕ ਰਿਪੋਰਟ ਦੇ ਅਨੁਸਾਰ, ਪੇਰੂ ਵਿਚ ਦੁਨੀਆਂ ਦੇ 65 ਪ੍ਰਤੀਸ਼ਤ ਖੰਡੀ ਗਲੇਸ਼ੀਅਰ ਹਨ। ਇਨ੍ਹਾਂ ਦੇ ਪਿਘਲਣ ਦਾ ਸਭ ਤੋਂ ਵੱਧ ਖਤਰਾ ਵੀ ਹੈ। ਪੇਰੂ ਦੀ ਸਰਕਾਰ ਦੇ ਅਨੁਸਾਰ, ਪਿਛਲੇ ਛੇ ਦਹਾਕਿਆਂ ’ਚ ਉਨ੍ਹਾਂ ਦੇ ਸਾਰੇ ਗਲੇਸ਼ੀਅਰਾਂ ਵਿੱਚੋਂ 56 ਪ੍ਰਤੀਸ਼ਤ ਪਿਘਲ ਗਏ ਹਨ। ਜ਼ਿਆਦਾਤਰ ਗਲੇਸ਼ੀਅਰ ਕੋਰਡੀਲੇਰਾ ਬਲੈਂਕਾ ਵਿਚ ਹਨ। ਇੱਥੇ ਹੁਆਸਕਰਨ ਅਤੇ ਹੋਰ ਉੱਚੀਆਂ ਚੋਟੀਆਂ ਮੌਜੂਦ ਹਨ।

(For more news apart from body of American mountaineer was found when glacier melted in Peru, missing 22 years ago News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement