NASA News : ਨਾਸਾ ਤੋਂ 2000 ਲੋਕਾਂ ਦੀ ਹੋਵੇਗੀ ਛੁੱਟੀ, ਟਰੰਪ ਨੇ ਬਜਟ 'ਚ ਕੀਤੀ ਵੱਡੀ ਕਟੌਤੀ

By : BALJINDERK

Published : Jul 10, 2025, 8:58 pm IST
Updated : Jul 10, 2025, 8:58 pm IST
SHARE ARTICLE
ਨਾਸਾ ਤੋਂ 2000 ਲੋਕਾਂ ਦੀ ਹੋਵੇਗੀ ਛੁੱਟੀ, ਟਰੰਪ ਨੇ ਬਜਟ 'ਚ ਕੀਤੀ ਵੱਡੀ ਕਟੌਤੀ
ਨਾਸਾ ਤੋਂ 2000 ਲੋਕਾਂ ਦੀ ਹੋਵੇਗੀ ਛੁੱਟੀ, ਟਰੰਪ ਨੇ ਬਜਟ 'ਚ ਕੀਤੀ ਵੱਡੀ ਕਟੌਤੀ

NASA News : ਦਸਿਆ ਜਾ ਰਿਹਾ ਹੈ ਕਿ ਨਾਸਾ ਅਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ

NASA News in Punjabi : ਅਮਰੀਕੀ ਪੁਲਾੜ ਏਜੰਸੀ ਨਾਸਾ ਇਨ੍ਹੀਂ ਦਿਨੀਂ ਇਕ ਵੱਡੇ ਬਦਲਾਅ ਵਿਚੋਂ ਗੁਜ਼ਰ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਨਾਸਾ ਅਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।

ਅਮਰੀਕੀ ਮੀਡੀਆ ਆਉਟਲੈਟ ਪੋਲੀਟੀਕੋ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਦਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਬਜਟ ਵਿਚ ਕਟੌਤੀ ਕਰਨ ਅਤੇ ਏਜੰਸੀ ਦੇ ਕੰਮ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਦਾ ਹਿੱਸਾ ਹੈ।

ਨਾਸਾ ਦੇ ਇਸ ਫੈਸਲੇ ਦਾ ਵਿਗਿਆਨਕ ਢਾਂਚੇ ’ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ। ਪੋਲੀਟੀਕੋ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਕਢਿਆ ਜਾ ਰਿਹਾ ਹੈ ਉਹ ਜ਼ਿਆਦਾਤਰ ਜੀ.ਐਸ-13 ਤੋਂ ਜੀ.ਐਸ-15 ਗ੍ਰੇਡ ਤਕ ਦੇ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰੀ ਸੇਵਾ ਵਿਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ।

ਨਾਸਾ ਦੇ ਬੁਲਾਰੇ ਬੈਥਨੀ ਸਟੀਵਨਜ਼ ਨੇ ਰਾਇਟਰਜ਼ ਨੂੰ ਕਿਹਾ, ‘ਅਸੀਂ ਅਪਣੇ ਮਿਸ਼ਨ ਪ੍ਰਤੀ ਵਚਨਬੱਧ ਹਾਂ ਪਰ ਹੁਣ ਸਾਨੂੰ ਸੀਮਤ ਬਜਟ ਵਿਚ ਤਰਜੀਹਾਂ ਨਿਰਧਾਰਤ ਕਰਨੀਆਂ ਪੈਣਗੀਆਂ।’ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਨਾਸਾ ਅਤੇ ਅਮਰੀਕਾ ਦੀ ਪੁਲਾੜ ਨੀਤੀ ਵਿਚ ਕਈ ਬਦਲਾਅ ਆਏ ਹਨ। ਇਸ ਨਾਲ ਨਾਸਾ ਦੇ 18 ਹਜ਼ਾਰ ਕਰਮਚਾਰੀਆਂ ਦੀ ਟੀਮ ਵੀ ਪ੍ਰਭਾਵਿਤ ਹੋਈ ਹੈ। 

(For more news apart from 2000 people will be laid off from NASA, Trump makes big budget cuts News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement