ਜਾਪਾਨ ਦੇ ਦੋ ਮੁੱਕੇਬਾਜ਼ਾਂ ਦੇ ਸਿਰ 'ਚ ਲੱਗੀ ਸੱਟ ਹੋਈ ਜਾਨ ਲੇਵਾ ਸਾਬਤ
Published : Aug 10, 2025, 3:08 pm IST
Updated : Aug 10, 2025, 3:08 pm IST
SHARE ARTICLE
Head injuries to two Japanese boxers prove fatal
Head injuries to two Japanese boxers prove fatal

ਵਿਸ਼ਵ ਮੁੱਕੇਬਾਜ਼ੀ ਸੰਗਠਨ ਨੇ ਮੁੱਕੇਬਾਜ਼ਾਂ ਦੀ ਮੌਤ 'ਤੇ ਪ੍ਰਗਟਾਇਆ ਦੁੱਖ

two Japanese boxers news  : ਟੋਕੀਓ ਦੇ ਕੋਰਾਕੁਏਨ ਹਾਲ ਵਿਚ ਵੱਖ-ਵੱਖ ਮੁਕਾਬਲਿਆਂ ਦੌਰਾਨ ਦੋ ਜਾਪਾਨੀ ਮੁੱਕੇਬਾਜ਼ਾਂ ਦੀ ਦਿਮਾਗੀ ਸੱਟ ਕਾਰਨ ਮੌਤ ਹੋ ਗਈ। ਪਹਿਲੀ ਘਟਨਾ ਬੀਤੀ 2 ਅਗਸਤ ਦੀ ਹੈ ਜਦੋਂ 28 ਸਾਲਾ ਸ਼ਿਗੇਤੋਸ਼ੀ ਕੋਟਾਰੀ ਓਰੀਐਂਟਲ ਅਤੇ ਪੈਸੀਫਿਕ ਬਾਕਸਿੰਗ ਫੈਡਰੇਸ਼ਨ ਦੇ ਜੂਨੀਅਰ ਲਾਈਟਵੇਟ ਚੈਂਪੀਅਨ ਯਾਮਾਟੋ ਹਾਟਾ ਦੇ ਖਿਲਾਫ਼ ਰਾਊਂਡ ਡਰਾਅ ਪੂਰਾ ਕਰਨ ਤੋਂ ਥੋੜ੍ਹੀ ਦੇਰ ਬਾਅਦ ਡਿੱਗ ਗਿਆ। ਉਸ ਦੀ ਸਬਡਿਊਰਲ ਹੇਮੇਟੋਮਾ (ਇਕ ਅਜਿਹੀ ਸਥਿਤ ਜਿਸ ’ਚ ਦਿਮਾਗ ਅਤੇ ਖੋਪੜੀ ਦੇ ਵਿਚਕਾਰ ਖੂਨ ਇਕੱਠਾ ਹੁੰਦਾ ਹੈ) ਲਈ ਐਮਰਜੈਂਸੀ ਸਰਜਰੀ ਕਰਵਾਈ ਗਈ ਪਰ ਉਸ ਦੀ ਮੌਤ ਹੋ ਗਈ।


ਮੁੱਕੇਬਾਜ਼ੀ ਦੀ ਸਿਖਰਲੀ ਸੰਸਥਾ ਵਿਸ਼ਵ ਮੁੱਕੇਬਾਜ਼ੀ ਸੰਗਠਨ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਮੁੱਕੇਬਾਜ਼ੀ ਦੀ ਦੁਨੀਆ ਜਾਪਾਨੀ ਮੁੱਕੇਬਾਜ਼ੀ ਸ਼ਿਗੇਤੋਸ਼ੀ ਕੋਟਾਰੀ ਦੀ ਦੁਖਦਾਈ ਮੌਤ ’ਤੇ ਸੋਗ ਪ੍ਰਗਟਾਉਂਦੀ ਹੈ।


ਇਸੇ ਤਰ੍ਹਾਂ ਇਕ ਹੋਰ ਜਾਪਾਨੀ ਮੁੱਕੇਬਾਜ਼ 28 ਸਾਲਾ ਹਿਰੋਮਾਸਾ ਉਰਾਕਾਵਾ ਦੀ ਯੋਜੀ ਸੈਤੋ ਤੋਂ ਨਾਕਆਊਟ ਹਾਰ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ। ਉਸ ਦੀ ਜਾਨ ਬਚਾਉਣ ਲਈ ਇਕ ਕ੍ਰੈਨੀਓਟੋਮੀ ਕੀਤੀ ਗਈ। ਜਿਸ ਤੋਂ ਬਾਅਦ ਵਿਸ਼ਵ ਮੁੱਕੇਬਾਜ਼ੀ ਸੰਗਠਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ‘ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸ਼ਿਗੇਤੋਸ਼ੀ ਕੋਟਾਰੀ ਦੀ ਮੌਤ ਤੋਂ ਇਕ ਦਿਨ ਬਾਅਦ ਆਈ ਹੈ। ਉਰਾਕਾਵਾ ਦੀ ਮੌਤ ਉਸੇ ਮੁਕਾਬਲੇ ਦੌਰਾਨ ਲੱਗੀਆਂ ਸੱਟਾਂ ਕਾਰਨ ਹੋਈ। ਅਸੀਂ ਇਸ ਮੁਸ਼ਕਲ ਸਮੇਂ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਅਤੇ ਜਪਾਨੀ ਮੁੱਕੇਬਾਜ਼ੀ ਭਾਈਚਾਰੇ ਨਾਲ ਆਪਣੀ ਡੂੰਘੀ ਸੰਵੇਦਨ ਪ੍ਰਗਟ ਕਰਦੇ ਹਾਂ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement