
ਅੱਜ ਅਸੀਂ ੳਨ੍ਹਾਂ ਦੀ ਸ਼ਾਹੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ।
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਬੈਥ-2 ਨੇ 9 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਆਖ਼ਰੀ ਸਾਹ ਲਿਆ। ਕਰੀਬ 50 ਹਜ਼ਾਰ ਏਕੜ ਵਿਚ ਫੈਲੇ 1,116 ਕਰੋੜ ਰੁਪਏ ਦੇ ਇਸ ਸ਼ਾਨਦਾਰ ਕਿਲ੍ਹੇ ਦੀ ਮਾਲਕ ਮਹਾਰਾਣੀ ਐਲਿਜ਼ਬੈਥ-2 ਸੀ। ਇਹ ਕਿਲ੍ਹਾ ਸਿਰਫ਼ ਇਕ ਪਛਾਣ ਹੈ। ਲੰਡਨ ਦੇ ਸ਼ਾਹੀ ਪਰਵਾਰ ਅਤੇ ਮਹਾਰਾਣੀ ਦੇ ਸ਼ਾਹੀ ਜੀਵਨ ਵਿਚ ਅਜਿਹੇ ਕਈ ਮਹਿਲ, ਤਾਜ, ਬੱਘੀਆਂ ਅਤੇ ਗੱਡੀਆਂ ਸਨ। ਅੱਜ ਅਸੀਂ ੳਨ੍ਹਾਂ ਦੀ ਸ਼ਾਹੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ।
ਮਹਾਰਾਣੀ ਐਲਿਜ਼ਬੈਥ-2 ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਰਸੀ ਸੰਭਾਲਣਗੇ ਅਤੇ ਇਸ ਦੇ ਨਾਲ ਹੀ ਇਕ ਹੋਰ ਮਹੱਤਵਪੂਰਨ ਬਦਲਾਅ ਹੋਵੇਗਾ ਜੋ ਕੋਹਿਨੂਰ ਹੀਰੇ ਨਾਲ ਸਬੰਧਤ ਹੈ। ਸਾਲ ਦੇ ਸ਼ੁਰੂ ਵਿਚ ਮਹਾਰਾਣੀ ਨੇ ਐਲਾਨ ਕੀਤਾ ਸੀ ਕਿ ਜਦੋਂ ਪ੍ਰਿੰਸ ਚਾਰਲਸ ਗੱਦੀ ’ਤੇ ਬੈਠਣਗੇ ਤਾਂ ਉਨ੍ਹਾਂ ਦੀ ਪਤਨੀ ਕੈਮਿਲਾ, ਜੋ ਡਚੇਸ ਆਫ਼ ਕਾਰਨਵਾਲ ਹੈ, ਰਾਣੀ ਕੰਸੋਰਟ ਬਣੇਗੀ। ਜਦੋਂ ਅਜਿਹਾ ਹੁੰਦਾ ਹੈ, ਤਾਂ ਕੈਮਿਲਾ ਨੂੰ ਰਾਜ ਮਾਤਾ ਦਾ ਮਸ਼ਹੂਰ ਕੋਹਿਨੂਰ ਤਾਜ ਮਿਲੇਗਾ।
ਫੋਰਬਸ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਸ਼ਾਹੀ ਪਰਵਾਰ ਦੇ ਸੱਭ ਤੋਂ ਉੱਚੇ ਅਹੁਦੇ ’ਤੇ ਬੈਠਣ ਵਾਲੇ ਰਾਜਾ ਜਾਂ ਰਾਣੀ ਦੀ ਕੁਲ ਜਾਇਦਾਦ 28 ਅਰਬ ਡਾਲਰ ਯਾਨੀ 2.23 ਲੱਖ ਕਰੋੜ ਰੁਪਏ ਹੈ। ਇਸ ਵਿਚ ਦੋ ਤਰ੍ਹਾਂ ਦੀ ਜਾਇਦਾਦ ਹੁੰਦੀ ਹੈ। ਪਹਿਲਾ: ਸ਼ਾਹੀ ਪਰਵਾਰ ਦਾ ਸਭ ਤੋਂ ਉੱਚਾ ਦਰਜੇ, ‘ਦਿ ਕ੍ਰਾਊਨ’ ਦੇ ਨਾਂ ’ਤੇ ਜਾਇਦਾਦ। ਦੂਜਾ: ਰਾਜੇ ਜਾਂ ਰਾਣੀ ਦੀ ਨਿਜੀ ਜਾਇਦਾਦ।
ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਬਕਿੰਘਮ ਪੈਲੇਸ ਦਾ ਕਿਲ੍ਹਾ ਸ਼ਾਹੀ ਪਰਵਾਰ ਦਾ ਸੱਭ ਤੋਂ ਉੱਚੇ ਦਰਜੇ, ‘ਦਿ ਕਰਾਊਨ’ ਦੇ ਨਾਮ ਦੀ ਜਾਇਦਾਦ ਹੈ ਜਦੋਂ ਕਿ ਸਕਾਟਲੈਂਡ ਦਾ ‘ਬਾਲਮੋਰਲ ਕੈਸਲ’ ਐਲਿਜ਼ਬੈਥ 2 ਦੀ ਨਿਜੀ ਜਾਇਦਾਦ ਹੈ, ਜੋ ਹੁਣ ਉਨ੍ਹਾਂ ਦੇ ਬੇਟੇ ਦੇ ਨਾਂ ’ਤੇ ਹੋਵੇਗਾ। ਤਾਜ ਦੇ ਨਾਂ ’ਤੇ ਰੱਖੀ ਜਾਇਦਾਦ ਅਹੁਦੇ ’ਤੇ ਬੈਠੇ ਵਿਅਕਤੀ ਦੀ ਨਿਜੀ ਜਾਇਦਾਦ ਨਹੀਂ ਹੈ, ਨਾ ਹੀ ਇਹ ਜਾਇਦਾਦ ਸਰਕਾਰ ਦੀ ਹੈ। ਸੰਪਤੀ ਦਾ ਨਿਯੰਤਰਣ ਕ੍ਰਾਊਨ ਸਟੇਟ ਬੋਰਡ ਦੁਆਰਾ ਕੀਤਾ ਜਾਂਦਾ ਹੈ। ਮਹਾਰਾਣੀ ਦਾ ਸ਼ਾਹੀ ਪਹਿਰਾਵਾ ਦਸਤਾਨੇ ਤੋਂ ਬਿਨ੍ਹਾਂ ਪੂਰਾ ਨਹੀਂ ਸੀ ਹੁੰਦਾ। ਕਿਸੇ ਵੀ ਦੇਸ਼ ਦੀ ਯਾਤਰਾ ’ਤੇ ਮਹਾਰਾਣੀ ਦੇ ਨਾਲ 34 ਲੋਕ ਹੁੰਦੇ ਸਨ। ਇਸ ਵਿਚ 6 ਸਕੱਤਰ, 8 ਬਾਡੀਗਾਰਡ, 2 ਡਰੈਸਰ ਸ਼ਾਮਲ ਹਨ।
ਮਹਾਰਾਣੀ ਦੇ ਨਾਂ ’ਤੇ ਕੁਲ 2.23 ਲੱਖ ਕਰੋੜ ਰੁਪਏ ਦੀ ਜਾਇਦਾਦ ’ਚ ਕੀ-ਕੀ ਹੈ
1. ਰਾਜਾ ਜਾਂ ਰਾਣੀ ਦੇ ਤਾਜ ਅਹੁਦੇ ਦੇ ਨਾਂ ’ਤੇ ਜਾਇਦਾਦ: 1.55 ਲੱਖ ਕਰੋੜ ਰੁਪਏ
2. ਬਕਿੰਘਮ ਪੈਲੇਸ ਦੀ ਕੁਲ ਲਾਗਤ: 39 ਹਜ਼ਾਰ ਕਰੋੜ ਰੁਪਏ
3. ਡਚਿਜ਼ ਆਫ਼ ਕੋਰਨਵਾਲ ਦੇ ਨਾਂ ’ਤੇ ਜਾਇਦਾਦ: 10 ਹਜ਼ਾਰ ਕਰੋੜ ਰੁਪਏ
4. ਕੇਨਸਿੰਗਟਨ ਪੈਲੇਸ ਦੀ ਕੀਮਤ: 5 ਹਜ਼ਾਰ ਕਰੋੜ ਰੁਪਏ
5. ਡਚਿਜ਼ ਆਫ਼ ਲੈਂਕੈਸਟਰ ਦੇ ਨਾਂ ’ਤੇ ਜਾਇਦਾਦ: 5.96 ਹਜ਼ਾਰ ਕਰੋੜ ਰੁਪਏ
6. ਸਕਾਟਲੈਂਡ ਵਿਚ ਤਾਜ ਦੇ ਨਾਮ ’ਤੇ ਕੁਲ ਜਾਇਦਾਦ: 4.71 ਹਜ਼ਾਰ ਕਰੋੜ