
ਜੂਨ 2016 ਵਿਚ ਐੱਲ. ਐਂਡ ਆਰ ਕਾਲਿੰਸ ਦੇ ਖੇਤ ਵਿਚ ਕੇਲੇ ਦੀ ਕਟਾਈ ਦੌਰਾਨ ਮਜ਼ਦੂਰ ਹੋਇਆ ਸੀ ਜ਼ਖ਼ਮੀ
ਕਵੀਂਸਲੈਂਡ : ਆਸਟਰੇਲੀਆ ਦੇ ਕੁਈਨਜ਼ਲੈਂਡ ਵਿਚ ਕੇਲੇ ਦੇ ਖੇਤ ਵਿਚ ਮਜ਼ਦੂਰੀ ਕਰਨ ਵਾਲੇ ਸ਼ਖ਼ਸ ਨੇ ਕੇਲਾ ਡਿੱਗਣ ਕਾਰਨ ਜ਼ਖ਼ਮੀ ਹੋਣ ਦੇ ਬਾਅਦ ਅਪਣੇ ਮਾਲਕ ’ਤੇ 5 ਲੱਖ ਡਾਲਰ ਦਾ ਮੁਕੱਦਮਾ ਦਰਜ ਕਰ ਦਿਤਾ। ਦਿ ਕੇਰੰਸ ਪੋਸਟ ਦੀ ਰਿਪੋਰਟ ਅਨੁਸਾਰ ਕੁਕਟਾਉਨ ਕੋਲ ਇਕ ਖੇਤ ਵਿਚ ਇਕ ਦਰੱਖ਼ਤ ਅਤੇ ਉਸ ਦਾ ਕੇਲਾ ਜੈਮ ਲਾਂਗਬਾਟਮ ਨਾਮ ਦੇ ਸ਼ਖ਼ਸ ’ਤੇ ਡਿੱਗ ਗਿਆ ਜੋ ਉਸ ਖੇਤ ਵਿਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ। ਜੂਨ 2016 ਵਿਚ ਐੱਲ. ਐਂਡ ਆਰ ਕਾਲਿੰਸ ਦੇ ਖੇਤ ਵਿਚ ਕੇਲੇ ਦੀ ਕਟਾਈ ਦੌਰਾਨ ਉਹ ਜ਼ਖ਼ਮੀ ਹੋਇਆ ਸੀ। ਇਸ ਦਾ ਫ਼ੈਸਲਾ ਕੋਰਟ ਵਲੋਂ ਹੁਣ ਆਇਆ ਹੈ।
70 kg of bananas fell on the head of the laborer
ਮਜ਼ਦੂਰ ਨੇ ਦਲੀਲ ਦਿਤੀ ਕਿ ਕੰਪਨੀ ਲਾਪਰਵਾਹ ਸੀ ਕਿਉਂਕਿ ਇਸ ਲਈ ਉਨ੍ਹਾਂ ਨੂੰ ਸਮਰਥ ਰੂਪ ਨਾਲ ਸਿਖਲਾਈ ਨਹੀਂ ਦਿਤੀ ਗਈ ਸੀ ਕਿ ਵੱਡੇ ਦਰੱਖ਼ਤਾਂ ਤੋਂ ਕੇਲਿਆਂ ਨੂੰ ਕਿਵੇਂ ਇਕੱਠਾ ਕਰਨਾ ਹੈ। ਇਸ ਮਾਮਲੇ ਨੂੰ ਲੈ ਕੇ ਕੋਰਟ ਵਿਚ ਜਸਟਿਸ ਕੈਥਰੀਨ ਹੋਂਸ ਨੇ ਕਿਹਾ, ਦਰੱਖ਼ਤ ਗ਼ੈਰ-ਮਾਮੂਲੀ ਰੂਪ ਨਾਲ ਲੰਮਾ ਸੀ ਅਤੇ ਕੇਲੇ ਗ਼ੈਰ-ਮਾਮੂਲੀ ਰੂਪ ਨਾਲ ਉਚਾਈ ’ਤੇ ਸਨ।
70 kg of bananas fell on the head of the laborer
ਲਾਂਗਬਾਟਮ ਨੇ ਅਪਣੇ ਸੱਜੇ ਮੋਢੇ ’ਤੇ ਗੁੱਛਾ ਅਤੇ ਦਰੱਖ਼ਤ ਫੜਿਆ ਅਤੇ ਅਪਣੇ ਸੱਜੇ ਪਾਸੇ ਜ਼ਮੀਨ ’ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਮਜ਼ਦੂਰ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ ਜਿਸ ਤੋਂ ਬਾਅਦ ਉਹ ਕੰਮ ’ਤੇ ਨਹੀਂ ਪਰਤਿਆ। ਕੋਰਟ ਮੁਤਾਬਕ ਕੇਲੇ ਦਾ ਭਾਰ ਲਗਭਗ 70 ਕਿਲੋ ਸੀ।
70 kg of bananas fell on the head of the laborer
ਸੱਟ ਲੱਗਣ ਕਾਰਨ ਉਸ ਵਿਅਕਤੀ ਨੇ ਉਦੋਂ ਤੋਂ ਕੰਮ ਨਹੀਂ ਕੀਤਾ ਸੀ। ਜਸਟੀਸ ਹੋਂਸ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਜ਼ਦੂਰ ਦੇ ਦਾਅਵਿਆਂ ਨੂੰ ਸਹੀ ਪਾਇਆ ਅਤੇ ਅਪਣੇ ਫ਼ੈਸਲੇ ਵਿਚ ਉਸ ਦੇ ਮਾਲਕ ਨੂੰ 502740 ਡਾਲਰ ਯਾਨੀ ਦੀ 3,77,15,630 ਰੁਪਏ ਮਜ਼ਦੂਰ ਨੂੰ ਬਤੌਰ ਮੁਆਵਜ਼ਾ ਦੇਣ ਦਾ ਹੁਕਮ ਦਿਤਾ।
70 kg of bananas fell on the head of the laborer