Germany News: ਵਰਲਡ ਸਿੱਖ ਪਾਰਲੀਮੈਂਟ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿਤੀ ਮਾਨਤਾ
Published : Oct 10, 2024, 9:52 am IST
Updated : Oct 10, 2024, 9:52 am IST
SHARE ARTICLE
The World Sikh Parliament recognized the original Nanakshahi calendar
The World Sikh Parliament recognized the original Nanakshahi calendar

 Germany News: ਦੇਸ਼ ਵਿਦੇਸ਼ ਦੀਆਂ ਗੁਰਦਵਾਰਾ ਕਮੇਟੀਆਂ ਨੂੰ ਇਸੇ ਅਨੁਸਾਰ ਹੀ ਦਿਹਾੜੇ ਮਨਾਉਣ ਦੀ ਕੀਤੀ ਅਪੀਲ

 

Germany News: ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਜਨਰਲ ਇਜਲਾਸ ਦੇ ਤੀਜੇ ਤੇ ਆਖ਼ਰੀ ਦਿਨ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੇਸ਼ ਵਿਦੇਸ਼ ਤੋਂ ਆਏ ਬੁਲਾਰਿਆਂ ਨੇ ਸੰਗਤਾਂ ਸਾਹਮਣੇ ਅਪਣੇ ਵਿਚਾਰ ਰੱਖੇ। 

ਦੀਵਾਨ ਦਾ ਅਰੰਭ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦੇ ਜਾਪ ਨਾਲ ਹੋਇਆ ਉਪਰੰਤ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਟੇਜ ਦੀ ਸੇਵਾ ਸੰਭਾਲੀ ਤੇ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਪਿਛਲੇ ਦੋ ਦਿਨਾਂ ਦੇ ਇਜਲਾਸ ਦੀ ਸੰਖੇਪ ਜਾਣਕਾਰੀ ਦਿਤੀ। ਇਸ ਮੌਕੇ ਬੁਲਾਰਿਆਂ ਨੇ ਭਾਈ ਹਰਦਿਆਲ ਸਿੰਘ (ਯੂਨਾਇਟਡ ਸਿੱਖਜ਼) ਯੂ. ਐਸ. ਏ. ਨੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜ ਕੇ ਕੀਤੇ ਜਾਂਦੇ ਕਾਰਜਾਂ ਬਾਰੇ ਦਸਿਆ।

ਭਾਈ ਪ੍ਰਭ ਸਿੰਘ ਕਨੇਡਾ ਨੇ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਹੋ ਕੇ ਹਰ ਵਿਤਕਰੇ ਨਾਲ ਜੂਝਣ ਬਾਰੇ ਦਸਿਆ। ਭਾਈ ਸਿਮਰਨਜੋਤ ਸਿੰਘ ਕਨੇਡਾ ਨੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਕਿ ਉਹ ਸਿੱਖਾਂ ਨੂੰ ਟਾਰਗੇਟ ਕਿੰਲਿੰਗ ਕਰ ਕੇ ਖ਼ਤਮ ਨਹੀਂ ਕਰ ਸਕਦੀ। ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਤਕ ਜੰਗ ਜਾਰੀ ਰਹੇਗੀ। ਭਾਈ ਮਨਪ੍ਰੀਤ ਸਿੰਘ ਇੰਗਲੈਂਡ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕੰਮਾਂ ਬਾਰੇ ਦਸਿਆ।

ਭਾਈ ਜਗਜੀਤ ਸਿੰਘ ਨੇ ਯੂਰਪ ਦੇ ਸਿੱਖਾਂ ਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨ ਦੀ ਬੇਨਤੀ ਕੀਤੀ। ਭਾਈ ਅਮਰੀਕ ਸਿੰਘ ਸਹੋਤਾ ਨੇ ਕਿਹਾ ਸਿੱਖਾਂ ਦਾ ਪ੍ਰਣ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਤਕ ਜਦੋਜਹਿਦ ਕਰਦੇ ਰਹਿਣਗੇ । 
ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਇਜਲਾਸ ਵਿਚ ਪਾਸ ਕੀਤੇ ਮਤੇ ਪੜ੍ਹ ਕੇ ਸੁਣਾਏ ਜਿਸ ਵਿਚ ਖ਼ਾਲਿਸਤਾਨ ਪ੍ਰਤੀ ਵਚਨਬੱਧਤਾ, ਸ਼ਹੀਦਾਂ ਦੇ ਪਾਏ ਪੂਰਨਿਆ ਉੱਤੇ ਚਲਣ ਦਾ ਪ੍ਰਣ ਸ਼ਾਮਲ ਸਨ।

ਭਾਰਤ ਸਰਕਾਰ ਵਲੋਂ ਟਰਾਂਸਨੈਸ਼ਨਲ ਰਿਪਰੇਸ਼ਨ ਵਿਰੁਧ ਅਤੇ ਸਨਾਤਨਵਾਦ ਦੇ ਸਿੱਖੀ ਉਤੇ ਵਧਦੇ ਪ੍ਰਭਾਵ ਪ੍ਰਤੀ ਵੀ ਮਤੇ ਸ਼ਾਮਲ ਸਨ। ਮਤਿਆਂ ਵਿਚ ਹਾਲ ਹੀ ਵਿਚ ਚਲ ਰਹੀਆਂ ਰੂਸ ਯੂਕਰੇਨ ਅਤੇ ਇਸਰਾਇਲ ਫ਼ਲਸਤੀਨ ਦੀਆਂ ਜੰਗਾਂ ਵਿਚ ਸਾਰੀਆਂ ਧਿਰਾਂ ਨੂੰ ਮਿਲ ਕੇ ਮਸਲੇ ਹੱਲ ਕਰਨ ਬਾਰੇ ਕਿਹਾ ਗਿਆ।

ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਭਾਰਤ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕਰਨ। ਇਸ ਦੇ ਨਾਲ ਹੀ ਇਸ ਮਤਾ ਨੰਬਰ 5 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਨ 2003 ਵਿਚ ਦਮਦਮਾ ਸਾਹਿਬ ਦੀ ਧਰਤੀ ਤੋਂ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਰਲਡ ਸਿੱਖ ਪਾਰਲੀਮੈਂਟ ਬਹੁਸੰਮਤੀ ਨਾਲ ਮਾਨਤਾ ਦਿੰਦੀ ਹੈ ਅਤੇ ਪੂਰੀ ਕੌਮ ਨੂੰ ਬੇਨਤੀ ਕਰਦੀ ਹੈ ਕਿ ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਉਣ।

ਕਾਨਫ਼ਰੰਸ ਦੀ ਸਮਾਪਤੀ ’ਤੇ ਗਰਮਖਿਆਲੀ ਅਫੇਅਰਜ਼ ਸੈਂਟਰ ਦੇ ਡਾਇਰੈਕਟਰ ਅਤੇ ਟੀ ਵੀ 84 ਦੇ ਭਾਈ ਅਮਰਜੀਤ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement