
ਅਗਲੀ ਅਦਾਲਤ ਵਿਚ ਪੇਸ਼ੀ 11 ਫਰਵਰੀ ਨੂੰ ਇਕ ਪ੍ਰੀ-ਟਰਾਇਲ ਕਾਨਫ਼ਰੰਸ ਹੈ ਅਤੇ ਉਹ 12 ਫ਼ਰਵਰੀ ਨੂੰ ਅਦਾਲਤ ਵਿਚ ਵੀ ਪੇਸ਼ ਹੋਣਗੇ।
Canada News: ਬੀਤੇ ਦਿਨ ਮੀਡੀਆ ਵਿਚ ਖ਼ਬਰ ਆਈ ਸੀ ਕਿ ਕੈਨੇਡੀਅਨ ਅਦਾਲਤ ਨੇ ਨਿੱਝਰ ਕਤਰ ਮਾਮਲੇ ਵਿਚ ਦੋਸ਼ੀ ਚਾਰੇ ਭਾਰਤੀਆਂ ਨੂੰ ਜ਼ਮਾਨਤ ਦੇ ਦਿਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਹ ਖ਼ਬਰ ਝੂਠੀ ਸੀ ਜਿਸ ਕਾਰਨ ਲੱਖਾਂ ਭਾਰਤੀ ਨਿਰਾਸ਼ ਹਨ। ਦਾਅਵਾ ਕੀਤਾ ਗਿਆ ਸੀ ਕਿ ਜੂਨ 2023 ਵਿਚ ਸਿੱਖ ਕੈਨੇਡੀਅਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਚਾਰ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਵਿਰੁਧ ਕੇਸ ਖ਼ਤਮ ਹੋਣ ਤੋਂ ਬਾਅਦ ਹਿਰਾਸਤ ਵਿਚੋਂ ਰਿਹਾਅ ਕਰ ਦਿਤਾ ਗਿਆ ਹੈ।
ਬੀ.ਸੀ ਪ੍ਰੌਸੀਕਿਊਸ਼ਨ ਸਰਵਿਸ ਦੀ ਐਨ ਸੀਮੌਰ ਨੇ ਇੱਕ ਨਿਊਜ਼ ਚੈਨਲ ਨੂੰ ਦਸਿਆ, ‘ਇਹ ਸੱਚ ਨਹੀਂ ਹੈ ਕਿ ਚਾਰੇ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ। ਫ਼ਿਲਹਾਲ ਸਾਰੇ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਹ ਹਿਰਾਸਤ ਵਿਚ ਹੀ ਰਹਿਣਗੇ।’ ਅਗਲੀ ਅਦਾਲਤ ਵਿਚ ਪੇਸ਼ੀ 11 ਫਰਵਰੀ ਨੂੰ ਇਕ ਪ੍ਰੀ-ਟਰਾਇਲ ਕਾਨਫ਼ਰੰਸ ਹੈ ਅਤੇ ਉਹ 12 ਫ਼ਰਵਰੀ ਨੂੰ ਅਦਾਲਤ ਵਿਚ ਵੀ ਪੇਸ਼ ਹੋਣਗੇ।