ਸਊਦੀ ਅਰਬ ਨੂੰ ਨਹੀਂ ਪਤਾ ਕਿੱਥੇ ਹੈ ਖਸ਼ੋਗੀ ਦੀ ਲਾਸ਼
Published : Feb 11, 2019, 1:18 pm IST
Updated : Feb 11, 2019, 1:18 pm IST
SHARE ARTICLE
Jamal Khashoggi
Jamal Khashoggi

ਇਸਤਾਂਬੁਲ ਸਥਿਤ ਸਊਦੀ ਅਰਬ ਦੇ ਦੂਤਾਵਾਸ 'ਚ ਮਾਰ ਦਿਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਰਿਆਦ ਨੂੰ ਕੋਈ ਜਾਣਕਾਰੀ ਨਹੀਂ ਹੈ। ਸਊਦੀ ਅਰਬ...

ਇਸਲਾਮਾਬਾਦ: ਇਸਤਾਂਬੁਲ ਸਥਿਤ ਸਊਦੀ ਅਰਬ ਦੇ ਦੂਤਾਵਾਸ 'ਚ ਮਾਰ ਦਿਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਰਿਆਦ ਨੂੰ ਕੋਈ ਜਾਣਕਾਰੀ ਨਹੀਂ ਹੈ। ਸਊਦੀ ਅਰਬ ਦੇ ਅਧਿਕਾਰੀਆਂ ਨੇ ਇਕ ਦਲ ਦੁਆਰਾ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ  ਤੋਂ ਬਾਅਦ ਵੀ ਦੇਸ਼ ਦੇ ਵਿਦੇਸ਼ ਮੰਤਰਾਲਾ ਨਾਲ ਜੁਡ਼ੇ ਇਕ ਅਧਿਕਾਰੀ ਦਾ ਇਹ ਬਿਆਨ ਬੇਹੱਦ ਚੌਂਕਾਉਣ ਵਾਲਾ ਹੈ।

Jamal KhashoggiJamal Khashoggi

ਜ਼ਿਕਰਯੋਗ ਹੈ ਕਿ ‘ਵਾਸ਼ਿੰਗਟਨ ਪੋਸਟ’ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਦੋ ਅਕਤੂਬਰ, 2018 ਨੂੰ ਇਸਤਾਂਬੁਲ ਸਥਿਤ ਸਊਦੀ ਅਰਬ 'ਚ ਦਾਖਲ ਹੋਣ ਤੋਂ ਬਾਅਦ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦੀ ਲਾਸ਼ ਹੁਣ ਤੱਕ ਬਰਾਮਦ ਨਹੀਂ ਹੋਈ ਹੈ। ਇਕ ਸਮੇਂ 'ਤੇ ਸਊਦੀ ਅਰਬ ਦੇ ਵਲੀ ਅਹਦ ਮੋਹੰਮਦ ਬਿਨਾਂ ਸਲਮਾਨ ਦੇ ਬੇਹੱਦ ਕਰੀਬੀ ਰਹੇ ਖਸ਼ੋਗੀ ਹਾਲ ਦੇ ਦਿਨਾਂ 'ਚ ਉਨ੍ਹਾਂ ਦੇ ਵੋਕਲ ਆਲੋਚਕ ਬੰਣ ਗਏ ਸਨ। 

Jamal KhashoggiJamal Khashoggi

ਸਊਦੀ ਅਰਬ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਅਦੇਲ ਅਲ-ਜੁਬੇਰ ਨੇ ਕਿਹਾ ਕਿ ਸਊਦੀ ਅਰਬ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਆਗਿਆ ਦੇ ਖਸ਼ੋਗੀ ਦੀ ਹੱਤਿਆ ਕੀਤੀ ਅਤੇ ਇਸ ਸਿਲਸਿਲੇ 'ਚ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਖਸ਼ੋਗੀ ਦੇ ਲਾਸ਼ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਸਮਾਚਾਰ ਚੈਨਲ ‘ਸੀਬੀਐਸ’ ਨੂੰ ਕਿਹਾ ਕਿ ਸਾਨੂੰ ਨਹੀਂ ਪਤਾ। 

ਜੁਬੇਰ ਨੇ ਕਿਹਾ ਕਿ ਇਸ ਮਾਮਲੇ ਦੇ ਸਰਕਾਰੀ ਵਕੀਲ ਨੇ ਤੁਰਕੀ ਤੋਂ ਸਬੂਤ ਮੰਗੇ ਸਨ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ।ਇਹ ਪੂੱਛੇ ਜਾਣ 'ਤੇ ਕਿ ਹਿਰਾਸਤ 'ਚ ਲੇ ਲੋਕ ਉਸ ਦੀ ਅਰਥੀ ਦੇ ਬਾਰੇ ਕਿਉਂ ਨਹੀਂ ਦੱਸ ਰਹੇ ਤਾਂ ਜੁਬੇਰ ਨੇ ਕਿਹਾ ਕਿ ‘ਅਸੀ ਜਾਂਚ ਕਰ ਰਹੇ ਹਾਂ। ’ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement