
85 ਹਜ਼ਾਰ ਤੋਂ ਵੱਧ ਲੋਕ ਜ਼ਖਮੀ
ਨਵੀਂ ਦਿੱਲੀ : ਕੜਾਕੇ ਦੀ ਠੰਡ ਦੇ ਵਿਚਕਾਰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਪੀੜਤਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ ਪਰ ਜਿਵੇਂ-ਜਿਵੇਂ ਇਮਾਰਤਾਂ ਦਾ ਮਲਬਾ ਹਟਾਇਆ ਜਾ ਰਿਹਾ ਹੈ, ਮਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇੱਕ ਦਿਨ ਪਹਿਲਾਂ ਤੱਕ ਮ੍ਰਿਤਕਾਂ ਦਾ ਅੰਕੜਾ ਜੋ 22 ਹਜ਼ਾਰ ਸੀ ਪਰ ਹੁਣ 24 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਦੇ ਬਾਵਜੂਦ ਅਜੇ ਤੱਕ ਮ੍ਰਿਤਕਾਂ ਦੀ ਗਿਣਤੀ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਇਹ ਵੀ ਪੜ੍ਹੋ :
ਬਚਾਅ ਕਾਰਜ ਦੀ ਪ੍ਰਗਤੀ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਭੂਚਾਲ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਇਸ ਸਮੇਂ ਹਜ਼ਾਰਾਂ ਲੋਕ ਭੁਚਾਲ ਪ੍ਰਭਾਵਿਤ ਇਲਾਕਿਆਂ 'ਚ ਹਸਪਤਾਲ 'ਚ ਭਰਤੀ ਹਨ। ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਦੱਸ ਦੇਈਏ ਕਿ ਤੁਰਕੀ ਵਿੱਚ 6 ਫਰਵਰੀ ਦੀ ਸਵੇਰ ਨੂੰ ਭੂਚਾਲ ਆਇਆ ਸੀ, ਯਾਨੀ ਕਿ ਹੁਣ ਤੱਕ 5 ਦਿਨ ਬੀਤ ਚੁੱਕੇ ਹਨ।
ਇਹ ਵੀ ਪੜ੍ਹੋ :ਪਟਿਆਲਾ 'ਚ ਦੋ ਕਾਰਾਂ ਦੀ ਰੇਸ ਦੀ ਲਪੇਟ ਵਿਚ ਆਇਆ ਸਾਈਕਲ ਸਵਾਰ, ਧੜ ਨਾਲੋਂ ਵੱਖ ਹੋਇਆ ਸਿਰ
ਭੂਚਾਲ ਦੀ ਮਾਰ ਝੱਲ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਮੈਡੀਕਲ ਟੀਮ ਦੇ ਨਾਲ, ਭਾਰਤ ਨੇ ਵੀ NDRF ਟੀਮਾਂ ਤੁਰਕੀ ਭੇਜੀਆਂ ਹਨ, ਜਦੋਂ ਕਿ ਹੋਰ ਦੇਸ਼ਾਂ ਨੇ ਮਦਦ ਭੇਜੀ ਹੈ। ਵਿਸ਼ਵ ਬੈਂਕ ਨੇ ਤੁਰਕੀ ਨੂੰ 1.78 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 85 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ :ਮੋਗਾ 'ਚ ਸ਼ੋਅ ਲਾਉਣ ਗਏ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲਾੜੇ ਦੇ ਰਿਸ਼ਤੇਦਾਰਾਂ ਨੇ ਕੱਢੀਆਂ ਗਾਲ੍ਹਾਂ, ਪੜ੍ਹੋ ਪੂਰਾ ਮਾਮਲਾ
ਇਸ ਔਖੀ ਘੜੀ ਵਿੱਚ ਤੁਰਕੀ ਦੀ ਮਦਦ ਲਈ ਅੱਗੇ ਆਉਂਦਿਆਂ ਭਾਰਤ ਨੇ 'ਆਪ੍ਰੇਸ਼ਨ ਦੋਸਤ' ਨਾਮ ਦਾ ਇੱਕ ਮਿਸ਼ਨ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਭੂਚਾਲ ਦੀ ਮਾਰ ਝੱਲ ਰਹੇ ਤੁਰਕੀ ਨੂੰ ਮਦਦ ਪਹੁੰਚਾਉਣਾ ਹੈ। ਭਾਰਤ ਨੇ ਬਚਾਅ ਕਾਰਜ ਵਿੱਚ ਸ਼ਾਮਲ ਹੋਣ ਲਈ NDRF ਦੀਆਂ 3 ਟੀਮਾਂ ਤੁਰਕੀ ਭੇਜੀਆਂ ਹਨ। ਇਸ ਦੇ ਨਾਲ ਹੀ ਭਾਰਤੀ ਫੌਜ ਦੀ ਇੱਕ ਮੈਡੀਕਲ ਟੀਮ ਵੀ ਇਸ ਸਮੇਂ ਤੁਰਕੀ ਵਿੱਚ ਹੈ। ਭਾਰਤੀ ਫੌਜ ਨੇ ਹਟੇ ਕਸਬੇ ਵਿੱਚ ਇੱਕ ਫੀਲਡ ਹਸਪਤਾਲ ਬਣਾਇਆ ਹੈ। ਜਿੱਥੇ ਜ਼ਖਮੀਆਂ ਦਾ ਇਲਾਜ ਲਗਾਤਾਰ ਜਾਰੀ ਹੈ।