ਕੀਨੀਆ 'ਚ ਸੋਕੇ ਕਾਰਨ 20 ਲੱਖ ਤੋਂ ਵੱਧ ਲੋਕ ਭੁੱਖਮਰੀ ਕੰਢੇ ਪਹੁੰਚੇ
Published : Feb 11, 2026, 7:12 am IST
Updated : Feb 11, 2026, 7:38 am IST
SHARE ARTICLE
Kenya starvation News
Kenya starvation News

ਪਾਣੀ ਦੀ ਭਾਰੀ ਘਾਟ ਕਾਰਨ ਪਸ਼ੂ ਮਰ ਰਹੇ ਹਨ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

ਕੰਪਾਲਾ (ਯੂਗਾਂਡਾ) : ਕੀਨੀਆ ਦੇ ਕੁੱਝ ਖੇਤਰਾਂ ਵਿਚ ਸੋਕੇ ਕਾਰਨ 20 ਲੱਖ ਤੋਂ ਵੱਧ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਉੱਤਰ-ਪੂਰਬੀ ਖੇਤਰ ਵਿਚ ਚਰਵਾਹੇ ਭਾਈਚਾਰੇ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਨੇ ਇਹ ਜਾਣਕਾਰੀ ਦਿਤੀ। ਕੀਨੀਆ ਦੀ ਕੌਮੀ ਸੋਕਾ ਪ੍ਰਬੰਧਨ ਅਥਾਰਟੀ ਮੁਤਾਬਕ ਦੇਸ਼ ਦੇ ਕਰੀਬ 10 ਜ਼ਿਲ੍ਹੇ ਇਸ ਸਮੇਂ ਸੋਕੇ ਦਾ ਸਾਹਮਣਾ ਕਰ ਰਹੇ ਹਨ।

ਸੋਮਾਲੀਆ ਦੀ ਸਰਹੱਦ ਨਾਲ ਲਗਦੇ ਕੀਨੀਆ ਦੇ ਉੱਤਰ-ਪੂਰਬੀ ਮੰਡੇਰਾ ਜ਼ਿਲ੍ਹੇ ’ਚ ਸਥਿਤੀ ਚੇਤਾਵਨੀ ਦੇ ਪੱਧਰ ਉਤੇ ਪਹੁੰਚ ਗਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਾਣੀ ਦੀ ਭਾਰੀ ਘਾਟ ਕਾਰਨ ਪਸ਼ੂ ਮਰ ਰਹੇ ਹਨ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

ਜਨਵਰੀ ਦੇ ਅਖੀਰ ’ਚ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਇਹੀ ਸਮੱਸਿਆ ਸੋਮਾਲੀਆ, ਤਨਜ਼ਾਨੀਆ ਅਤੇ ਇੱਥੋਂ ਤਕ ਕਿ ਯੂਗਾਂਡਾ ਵਿਚ ਵੀ ਫੈਲ ਰਹੀ ਹੈ, ਜਿੱਥੇ ਲੋਕ ਇਕੋ ਜਿਹੇ ਮੌਸਮ ਅਤੇ ਪਾਣੀ ਦੀ ਗੰਭੀਰ ਘਾਟ ਨਾਲ ਜੂਝ ਰਹੇ ਹਨ।

ਹਾਲ ਹੀ ਦੇ ਹਫ਼ਤਿਆਂ ’ਚ, ਸੋਮਾਲੀਆ ਦੀ ਸਰਹੱਦ ਦੇ ਨੇੜੇ ਸੋਕੇ ਤੋਂ ਪ੍ਰਭਾਵਤ ਇਲਾਕਿਆਂ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਪਸ਼ੂਆਂ ਨੂੰ ਬਹੁਤ ਕਮਜ਼ੋਰ ਅਤੇ ਕੁਪੋਸ਼ਣ ਦੀ ਸਥਿਤੀ ਵਿਚ ਵਿਖਾਇਆ ਗਿਆ ਹੈ। ਇਹ ਖੇਤਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਹਾਲ ਹੀ ਦੇ ਸਾਲਾਂ ’ਚ, ਕੁੱਝ ਖੇਤਰਾਂ ਵਿਚ ਬਰਸਾਤ ਦੇ ਮੌਸਮ ਦੀ ਮਿਆਦ ਘਟਾ ਦਿਤੀ ਗਈ ਹੈ, ਜਿਸ ਨਾਲ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਮੁਤਾਬਕ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਬਰਸਾਤ ਦਾ ਮੌਸਮ ਹੁਣ ਤਕ ਦੇ ਸੱਭ ਤੋਂ ਖੁਸ਼ਕ ਮੌਸਮ ਵਿਚੋਂ ਇਕ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement