
ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ
ਲਾਹੌਰ (ਬਾਬਰ ਜਲੰਧਰੀ) : ਸਿੱਖ ਪੰਥ ਦੇ ਮਹਾਨ ਸੇਵਕ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ-ਬੰਦ ਕਟਵਾ ਕੇ ਸਿੱਖ ਕੌਮ ਲਈ ਮਿਸਾਲ ਕਾਇਮ ਕੀਤੀ ਸੀ। ਭਾਈ ਮਨੀ ਸਿੰਘ ਦਾ ਜਨਮ 1644 ਈਸਵੀ ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਜੱਫ਼ਰਗੜ੍ਹ ਅਧੀਨ ਆਉਂਦੇ ਪਿੰਡ ਅਲੀਪੁਰ 'ਚ ਹੋਇਆ ਸੀ।
Gurmat Samagam Held In Lahore On Prakash Purab Of Bhai Mani Singh Ji
ਬੀਤੇ ਦਿਨ ਭਾਈ ਮਨੀ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਲਾਹੌਰ ਸਥਿਤ ਸ਼ਹੀਦੀ ਅਸਥਾਨ 'ਤੇ ਖ਼ਾਸ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ਼ ਦੌਰਾਨ ਕੀਰਤਨ, ਸੁਖਮਣੀ ਸਾਹਿਬ ਦਾ ਪਾਠ ਕੀਤਾ ਗਿਆ।
Gurmat Samagam Held In Lahore On Prakash Purab Of Bhai Mani Singh Ji
ਇਸ ਸਮਾਗਮ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ। ਇਸ 'ਚ ਭਾਈ ਸਰਬਤ ਸਿੰਘ, ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਗਿਆਨੀ ਮਨਜੀਤ ਸਿੰਘ, ਪ੍ਰਬੰਧਕ ਅਜ਼ਹਰ ਅੱਬਾਸ ਸ਼ਾਹ ਸ਼ਾਮਲ ਹੋਏ।
Gurmat Samagam Held In Lahore On Prakash Purab Of Bhai Mani Singh Ji
ਇਸ ਤੋਂ ਇਲਾਵਾ ਕਵੇਟਾ ਤੋਂ ਆਏ ਰਾਗੀ ਜੱਥਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚਿਆ। ਇਸ ਮੌਕੇ ਸਮਾਗਮ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਵੀ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ 'ਚ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਭੋਗ ਪਾਏ ਗਏ ਅਤੇ ਸੰਗਤ ਲਈ ਖ਼ਾਸ ਤੌਰ 'ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।