ਡਾਟਾ ਲੀਕ ਮਾਮਲਾ: ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਮਾਰਕ ਜ਼ੁਕਰਬਰਗ
Published : Apr 11, 2018, 10:05 am IST
Updated : Apr 11, 2018, 10:05 am IST
SHARE ARTICLE
Mark Zuckerberg
Mark Zuckerberg

ਫ਼ੇਸਬੁਕ ਦੇ ਸਹਿ ਸੰਸਥਾਪਕ ਤੇ ਸੀ. ਈ. ਓ. ਮਾਰਕ ਜ਼ੁਕਰਬਰਗ ਅਮਰੀਕੀ ਸੈਨੇਟ ਦੇ ਸਾਹਮਣੇ ਪੇਸ਼ ਹੋਏ।

ਵਾਸ਼ਿੰਗਟਨ : ਫ਼ੇਸਬੁਕ ਦੇ ਸਹਿ ਸੰਸਥਾਪਕ ਤੇ ਸੀ. ਈ. ਓ. ਮਾਰਕ ਜ਼ੁਕਰਬਰਗ ਅਮਰੀਕੀ ਸੈਨੇਟ ਦੇ ਸਾਹਮਣੇ ਪੇਸ਼ ਹੋਏ। ਜਿਥੇ ਉਨ੍ਹਾਂ ਨੇ ਫ਼ੇਸਬੁਕ ਡਾਟਾ ਲੀਕ ਮਾਮਲੇ 'ਤੇ ਅਮਰੀਕੀ ਸੰਸਦ ਦੀ ਇਕ ਕਮੇਟੀ ਅੱਗੇ ਅਪਣਾ ਪੱਖ ਰੱਖ, ਕਮੇਟੀ ਦੇ ਸਵਾਲਾਂ ਦੇ ਜਵਾਬ ਦਿਤੇ। ਕਮੇਟੀ ਦੇ ਸਵਾਲਾਂ ਦੇ ਜਾਵਾਬ ਦਿੰਦਿਆਂ ਜ਼ੁਕਰਬਰਗ ਨੇ ਕਿਹਾ ਕਿ ਅਮਰੀਕੀ ਚੋਣਾਂ ਦੌਰਾਨ ਜੋ ਡਾਟਾ ਚੋਰੀ ਹੋਣ ਦੀ ਗ਼ਲਤੀ ਫ਼ੇਸਬੁਕ ਤੋਂ ਹੋਈ ਹੈ ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ। ਮੈਂ ਫ਼ੇਸਬੁਕ ਦਾ ਸੰਸਥਾਪਕ ਹਾਂ, ਇਸ ਨੂੰ ਚਲਾਉਂਦਾ ਹਾਂ ਤੇ ਇਸ ਦੇ ਚੰਗ-ਮਾੜੇ ਲਈ ਮੈਂ ਖ਼ੁਦ ਜ਼ਿੰਮੇਦਾਰ ਹਾਂ।Mark Zuckerberg Mark Zuckerbergਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕੀ ਚੋਣਾਂ ਦੌਰਾਨ ਜੋ ਗ਼ਲਤੀ ਹੋਈ ਹੈ ਫ਼ੇਸਬੁਕ ਉਸ ਨੂੰ ਸੁਧਾਰਣ ਲਈ ਕੰਮ ਕਰ ਰਿਹਾ ਹੈ। ਅਸੀਂ ਆਸਵੰਦ ਹਾਂ ਕਿ 2018 ਦੀਆਂ ਸਿਰਫ਼ ਮਿਡ-ਟਰਮ ਅਮਰੀਕੀ ਚੋਣਾਂ ਹੀ ਨਹੀਂ ਸਗੋਂ ਬਾਕੀ ਦੇਸ਼ਾਂ ਜਿਵੇਂ ਭਾਰਤ ਤੇ ਬ੍ਰਾਜ਼ੀਲ ਦੀਆਂ ਚੋਣਾਂ ਦੌਰਾਨ ਵੀ ਡਾਟਾ ਲੀਕ ਜਿਹੇ ਮਾਮਲਾ ਨਾਲ ਨਜਿੱਠਣ ਲਈ ਹੁਣ ਫ਼ੇਸਬੁਕ ਤਿਆਰ ਹੈ। ਉਨ੍ਹਾਂ ਕਿਹਾ ਕਿ ਫ਼ੇਸਬੁਕ ਅਪਣੇ ਖ਼ਪਤਕਾਰਾਂ ਤੋਂ ਕੋਈ ਵਸੂਲੀ ਨਹੀਂ ਕਰਦਾ। ਇਹ ਇਸ਼ਤਿਹਾਰਾਂ ਦੇ ਸਿਰ 'ਤੇ ਚਲਦੀ ਹੈ। ਇਸ ਲਈ ਇਸ਼ਤਿਹਾਰਦਾਤਾ ਕੰਪਨੀਆਂ ਲਈ ਨਿਯਮ ਬਦਲੇ ਜਾ ਰਹੇ ਹਨ। ਖ਼ਾਸ ਕਰ ਕੇ ਚੋਣਾਂ ਦੇ ਇਸ਼ਤਿਹਾਰਾਂ ਲਈ ਨਿਯਮ ਹੋਰ ਸਖ਼ਤ ਕਰ ਉਨ੍ਹਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਗ਼ਲਤੀ ਕਿਸੇ ਵੀ ਹਾਲਾਤ 'ਚ ਦੁਹਰਾਈ ਨਾ ਜਾ ਸਕੇ।Mark Zuckerberg Mark Zuckerbergਇਸ ਤੋਂ ਪਹਿਲਾਂ ਫ਼ੇਸਬੁਕ ਸੰਸਥਾਪਕ ਜ਼ੁਕਰਬਰਗ ਨੇ ਅਮਰੀਕੀ 'ਕਾਂਗਰਸ' ਅੱਗੇ ਪੇਸ਼ ਹੋ ਕੇ ਸਾਰੇ ਮਾਮਲੇ ਦੀ ਨਿਜੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਤੀ ਰੂਪ 'ਚ ਮੁਆਫ਼ੀ ਮੰਗੀ। ਜ਼ੁਕਰਬਰਗ ਨੇ ਅਪਣੇ ਮੁਆਫ਼ੀਨਾਮੇ 'ਚ ਕਿਹਾ ਹੈ ਕਿ ਅਸੀਂ ਅਪਣੀ ਜ਼ਿੰਮੇਵਾਰੀ ਨੂੰ ਸਮਝਣ 'ਚ ਭੁੱਲ ਕੀਤੀ। ਇਹ ਬਹੁਤ ਵੱਡੀ ਗ਼ਲਤੀ ਹੈ। ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ।Mark Zuckerberg Mark Zuckerbergਅਮਰੀਕੀ 'ਕਾਂਗਰਸ' ਦੀ ਇਕ ਕਮੇਟੀ ਫ਼ੇਸਬੁਕ ਵਲੋਂ ਖ਼ਪਤਕਾਰਾਂ ਦੇ ਨਿਜੀ ਡਾਟੇ ਦੇ ਪ੍ਰਬੰਧਾਂ ਅਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ੁਕਰਬਰਗ ਇਸ ਤੋਂ ਪਹਿਲਾਂ ਕਈ ਵਾਰ ਡਾਟਾ ਚੋਰੀ ਘਟਨਾਕ੍ਰਮ ਲਈ ਮੁਆਫ਼ੀ ਮੰਗ ਚੁਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਦੀ ਇਕ ਕਮੇਟੀ ਸਾਹਮਣੇ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ। ਇਸ ਤੋਂ ਬਾਅਦ ਉਹ ਬੁਧਵਾਰ ਨੂੰ ਹਾਊਸ ਊਰਜਾ ਤੇ ਕਾਮਰਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement