
ਮਹਿਲਾ ਨੇ ਇੱਕ ਸਾਲ ਤੋਂ ਲਾਪਤਾ ਆਪਣੇ ਪਤੀ ਨੂੰ ਲੱਭਣ ਲਈ ਲੋਕਾਂ ਤੋਂ ਮੰਗੀ ਮਦਦ
Trending News: ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪਰਿਵਾਰ ਦੇ ਡੂੰਘੇ ਰਾਜ਼ ਖੋਲ੍ਹੇ ਹਨ। ਉਨ੍ਹਾਂ ਲੋਕਾਂ ਤੋਂ ਮਦਦ ਵੀ ਮੰਗੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਅਚਾਨਕ ਉਸ ਨੂੰ ਅਤੇ ਦੋ ਬੱਚਿਆਂ ਨੂੰ ਛੱਡ ਕੇ ਕਿਤੇ ਚਲਾ ਗਿਆ। ਉਸ ਨੇ ਲੋਕਾਂ ਨੂੰ ਕਿਹਾ ਕਿ ਮੇਰੇ ਪਤੀ ਨੂੰ ਕੋਈ ਲੱਭ ਦਿਓ। ਮਾਮਲਾ ਅਮਰੀਕਾ ਦੇ ਮੈਸਾਚੁਸੇਟਸ ਦਾ ਹੈ। ਔਰਤ ਨੇ ਕਿਹਾ ਕਿ ਉਹ ਫੇਸਬੁੱਕ ਦੀ ਮਦਦ ਨਾਲ ਉਸ ਨੂੰ ਲੱਭਣਾ ਚਾਹੁੰਦੀ ਹੈ। ਪਤੀ ਇੱਕ ਮਸ਼ਹੂਰ ਸ਼ੈੱਫ ਹੈ। ਉਸਦਾ ਨਾਮ ਚਾਰਲਸ ਵਿਦਰਸ ਹੈ। ਉਸ ਨੇ ਕਿਹਾ ਕਿ ਉਹ ਹੁਣੇ ਹੀ ਟੈਕਸਾਸ ਚਲਾ ਗਿਆ ਹੈ ਤਾਂ ਜੋ ਉਹ ਡੇਟਿੰਗ ਐਪਸ ਦੀ ਵਰਤੋਂ ਕਰਕੇ ਹੋਰ ਔਰਤਾਂ ਨੂੰ ਡੇਟ ਕਰ ਸਕੇ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਉਦੋਂ ਲੋਕਾਂ ਦੇ ਸਾਹਮਣੇ ਆਇਆ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ X ਦੇ ਇੱਕ ਯੂਜ਼ਰ ਨੇ ਐਸ਼ਲੇ ਮੈਕਗੁਰੀ ਨਾਂ ਦੀ ਔਰਤ ਦੀ ਫੇਸਬੁੱਕ ਪੋਸਟ ਸ਼ੇਅਰ ਕੀਤੀ। ਜਿੱਥੇ ਉਸਨੇ ਇੱਕ ਸਾਲ ਤੋਂ ਲਾਪਤਾ ਆਪਣੇ ਪਤੀ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ। ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, 'ਇਹ ਮੇਰੇ ਪਤੀ ਚਾਰਲਸ ਵਿਦਰਸ ਹਨ।
ਉਨ੍ਹਾਂ ਨੂੰ ਸਪਾਟਲਾਈਟ ਵਿੱਚ ਰਹਿਣਾ ਪਸੰਦ ਹੈ, ਪਰ ਮੈਨੂੰ ਯਕੀਨ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਕਿੰਨਾ ਪਸੰਦ ਆਏਗਾ। ਪਿਛਲੇ ਸਾਲ, ਜਦੋਂ ਮੈਂ ਦੂਜੀ ਵਾਰ ਗਰਭਵਤੀ ਸੀ, ਉਸਨੇ ਫੈਸਲਾ ਕੀਤਾ ਕਿ ਇੱਕ ਪਤੀ ਅਤੇ ਪਿਤਾ ਬਣ ਕੇ ਉਸ ਦਾ ਲਾਇਫਸਟਾਈਲ ਨਹੀਂ ਹੈ। ਉਹ ਅਚਾਨਕ ਕਿਤੇ ਚਲਾ ਗਿਆ। ਉਸਨੇ ਆਪਣਾ ਕੋਈ ਨਿਸ਼ਾਨ ਨਹੀਂ ਛੱਡਿਆ।
ਉਹ ਅੱਗੇ ਲਿਖਦੀ ਹੈ, 'ਇੱਕ ਬੱਚੇ ਨੂੰ ਤਾਂ ਉਸ ਨੇ ਇੱਕ ਸਾਲ ਤੋਂ ਦੇਖਿਆ ਵੀ ਨਹੀਂ। ਉਸ ਨੇ ਦੂਸਰੇ ਦਾ ਕਦੇ ਮੂੰਹ ਨਹੀਂ ਦੇਖਿਆ। ਉਹ ਕਿਸੇ ਹੋਰ ਸੂਬੇ ਵਿੱਚ ਚਲਾ ਗਿਆ ਅਤੇ ਆਪਣਾ ਫ਼ੋਨ ਨੰਬਰ ਬਦਲ ਲਿਆ। ਕਿਸੇ ਅਜਿਹੇ ਵਿਅਕਤੀ ਨੂੰ ਤਲਾਕ ਦੇਣਾ ਵੀ ਮੁਸ਼ਕਲ ਹੈ ,ਜੋ ਤੁਹਾਡੀ ਪਹੁੰਚ ਤੋਂ ਬਾਹਰ ਹੈ। ਇਸ ਲਈ ਮੈਂ ਉਸ ਦੀ ਭਾਲ ਕਰ ਰਹੀ ਹਾਂ ਤਾਂ ਜੋ ਮੈਂ ਕੁਝ ਕਾਗਜ਼ਾਂ 'ਤੇ ਦਸਤਖਤ ਕਰਵਾ ਸਕਾਂ। ਤਾਂ ਜੋ ਇਹ ਚੈਪਟਰ ਪੂਰੀ ਤਰ੍ਹਾਂ ਬੰਦ ਹੋ ਜਾਵੇ ਅਤੇ ਮੈਂ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਸਕਾ। ਉਹ ਬ੍ਰਿਟਿਸ਼ ਹੈ। ਉਹ ਪੇਸ਼ੇ ਤੋਂ ਇੱਕ ਸ਼ੈੱਫ ਹੈ। ਉਸਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਉਹ ਮੈਸੇਚਿਉਸੇਟਸ 'ਚ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਇਆ ਹੈ। ਜੇਕਰ ਤੁਸੀਂ ਉਸਨੂੰ ਜਾਣਦੇ ਹੋ, ਉਸਦੇ ਨਾਲ ਕੰਮ ਕਰ ਰਹੇ ਹੋ ਜਾਂ ਉਸਨੂੰ ਡੇਟ ਕਰ ਰਹੇ ,ਜਾਂ ਉਸਦੇ ਦੋਸਤ ਹੋ, ਤਾਂ ਕਿਰਪਾ ਕਰਕੇ ਉਸਦਾ ਮੇਰੇ ਨਾਲ ਸੰਪਰਕ ਕਰਵਾਓ ਅਤੇ ਮੈਨੂੰ ਦੱਸੋ ਕਿ ਮੈਂ ਉਸਨੂੰ ਕਿੱਥੇ ਲੱਭ ਸਕਾ।
ਪੋਸਟ ਕੀਤੇ ਜਾਣ ਦੇ 24 ਘੰਟਿਆਂ ਦੇ ਅੰਦਰ ਕਈ ਔਰਤਾਂ ਨੇ ਦਾਅਵਾ ਕੀਤਾ ਹੈ,ਉਨ੍ਹਾਂ ਨੇ ਉਸਨੂੰ ਡੇਟਿੰਗ ਐਪ 'ਤੇ ਦੇਖਿਆ ਹੈ। ਕਈ ਹੋਰਾਂ ਨੇ ਉਸਦੇ ਟੈਕਸਾਸ ਵਾਲੇ ਘਰ ਦਾ ਪਤਾ ਦਿੱਤਾ। ਮੈਕਗੁਰੀ ਨੇ ਬਾਅਦ ਵਿੱਚ ਇੱਕ ਅਪਡੇਟ ਦਿੰਦੇ ਹੋਏ ਇੱਕ ਹੋਰ ਪੋਸਟ ਲਿਖਿਆ। ਇਸ ਵਿੱਚ ਉਸਨੇ ਦੱਸਿਆ ਕਿ ਉਸਨੂੰ ਕਾਫੀ ਜਾਣਕਾਰੀ ਮਿਲੀ ਹੈ। ਨਾਲ ਹੀ ਲੋਕਾਂ ਨੂੰ ਨਫ਼ਰਤ ਨਾ ਫੈਲਾਉਣ ਅਤੇ ਆਪਣੇ ਪਤੀ ਦੇ ਘਰ ਨਾ ਜਾਣ ਦੀ ਅਪੀਲ ਕੀਤੀ ਹੈ।