
ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 876 ਨਵੇਂ ਮਾਮਲੇ ਆਉਣ ਦੇ ਬਾਅਦ ਇਥੇ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 23,336 ਹੋ ਗਈ। ਨਵੇਂ ਮਾਮਲਿਆਂ ਵਿਚ ਸਿੰਗਾਪੁਰ
ਸਿੰਗਾਪੁਰ, 10 ਮਈ : ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 876 ਨਵੇਂ ਮਾਮਲੇ ਆਉਣ ਦੇ ਬਾਅਦ ਇਥੇ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 23,336 ਹੋ ਗਈ। ਨਵੇਂ ਮਾਮਲਿਆਂ ਵਿਚ ਸਿੰਗਾਪੁਰ ਦੇ ਤਿੰਨ ਨਾਗਰਿਕ ਜਾਂ ਸਥਾਈ ਨਿਵਾਸੀ ਹਨ ਜਦਕਿ ਬਾਕੀ ਲੋਕ ਵਰਕ ਪਰਮਿਟ ਵਾਲੇ ਵਿਦੇਸ਼ੀ ਨਾਗਰਿਕ ਹਨ।
ਸਿੰਗਾਪੁਰ ਸਿਹਤ ਮੰਤਰੀ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 23,336 ਪੁੱਜ ਗਈ ਹੈ ਅਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਨਾਲ ਪ੍ਰਭਾਵਤ ਲੋਕਾਂ ਵਿਚ ਜ਼ਿਆਦਾਤਰ ਡੋਰਮੈਟਰੀ ਵਿਚ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਹਨ। ਡੋਰਮੈਟਰੀ ਇਕ ਅਜਿਹੇ ਕਮਰੇ ਨੂੰ ਕਹਿੰਦੇ ਹਨ, ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਵਿਚ ਬਿਸਤਰੇ ਲੱਗੇ ਹੁੰਦੇ ਹਨ ਅਤੇ ਉਸ ਵਿਚ ਰਹਿਣ ਵਾਲੇ ਲੋਕਾਂ ਲਈ ਇਕ ਸਾਂਝੀ ਟਾਇਲਟ ਹੁੰਦੀ ਹੈ।
File photo
ਰੀਪੋਰਟ ਮੁਤਾਬਕ ਵਾਇਰਸ ਦੀ ਰੋਕਥਾਮ ਲਈ ਇਕ ਮਹੀਨੇ ਤੋਂ ਜ਼ਿਆਦਾ ਸਰਕਿਟ ਬਰੇਕਰ ਮਿਆਦ ਵਿਚ ਰਹਿਣ ਦੇ ਬਾਅਦ ਸਿੰਗਾਪੁਰ ਵਿਚ 12 ਮਈ ਤੋਂ ਕੁੱਝ ਵਪਾਰਕ ਖੇਤਰ ਖੁੱਲ੍ਹਣਗੇ। ਦੇਸ਼ ਵਿਚ ਹੁਣ ਤਕ ਕੋਵਿਡ-19 ਕਾਰਨ 20 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿਤੀ। ਐਤਵਾਰ ਤਕ ਕੋਵਿਡ-19 ਦੇ 2,296 ਮਰੀਜ਼ ਪ੍ਰਭਾਵ ਮੁਕਤ ਹੋ ਚੁੱਕੇ ਹਨ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆ ਵਿਚ 2,79,311 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦਕਿ 40 ਲੱਖ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਤ ਹੋਏ ਹਨ।
(ਪੀਟੀਆਈ)