ਅਮਰੀਕਾ ਲਈ ਭਾਰਤ ਨਾਲੋਂ ਮਜ਼ਬੂਤ ਭਾਈਵਾਲ ਕੋਈ ਦੇਸ਼ ਨਹੀਂ: ਟੀ.ਐਸ. ਸੰਧੂ
Published : May 11, 2020, 8:57 am IST
Updated : May 11, 2020, 8:57 am IST
SHARE ARTICLE
File Photo
File Photo

ਸੰਯੁਕਤ ਰਾਜ ਵਿਚ ਭਾਰਤੀ ਰਾਜਦੂਤ ਟੀ ਐਸ ਸੰਧੂ ਨੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿਤਾ ਹੈ ਕਿ ਕੋਰੋਨਾ ਵਿਸ਼ਾਣੂ

ਵਾਸ਼ਿੰਗਟਨ, 10 ਮਈ : ਸੰਯੁਕਤ ਰਾਜ ਵਿਚ ਭਾਰਤੀ ਰਾਜਦੂਤ ਟੀ ਐਸ ਸੰਧੂ ਨੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿਤਾ ਹੈ ਕਿ ਕੋਰੋਨਾ ਵਿਸ਼ਾਣੂ ਮਹਾਂਮਾਰੀ ਦੌਰਾਨ ਪੂਰੇ ਵਿਸ਼ਵ ਵਿਚ ਅਮਰੀਕਾ ਲਈ ਭਾਰਤ ਤੋਂ ਮਜ਼ਬੂਤ ਭਾਈਵਾਲ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਨੇ ਅਮਰੀਕਾ ਨੂੰ ਦਿਖਾਇਆ ਕਿ ਉਸ ਦੇ ਲਈ ਭਾਰਤ ਤੋਂ ਵੱਡਾ ਕੋਈ ਭਾਈਵਾਲ ਨਹੀਂ ਹੈ।

ਟੀ ਐਸ ਸੰਧੂ ਨੇ ਐਤਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਇਸ ਸਮੇਂ ਘੱਟੋ ਘੱਟ ਤਿੰਨ ਟੀਕਿਆਂ 'ਤੇ ਕੰਮ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਅਮਰੀਕਾ ਦੀ ਸੀਡੀਸੀ ਅਤੇ ਐਨਆਈਐਚ ਕਈ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੋ-ਤਿੰਨ ਸਾਲ ਪਹਿਲਾਂ ਦੋਵਾਂ ਦੇਸ਼ਾਂ ਨੇ ਰੋਟਾਵਾਇਰਸ ਨਾਂ ਦੇ ਹੋਰ ਵਾਇਰਸਾਂ ਲਈ ਟੀਕਾ ਵੀ ਬਣਾਇਆ ਸੀ। ਇਸ ਨਾਲ ਨਾ ਸਿਰਫ਼ ਭਾਰਤ ਅਤੇ ਅਮਰੀਕਾ, ਬਲਕਿ ਕਈ ਹੋਰ ਦੇਸ਼ਾਂ ਦੀ ਮਦਦ ਹੋਈ।

File photoFile photo

ਭਾਰਤੀ ਡਿਪਲੋਮੈਟ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸਪਲਾਈ ਚੇਨ ਦਾ ਇਕ ਮਹੱਤਵਪੂਰਨ ਹਿੱਸਾ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਬੇਨਤੀ ਦੇ ਬਾਅਦ ਪਿਛਲੇ ਮਹੀਨੇ ਭਾਰਤ ਨੇ ਉਥੇ ਮਲੇਰੀਆ ਦੀ ਦਵਾਈ ਹਾਈਡਰੋਕਸਾਈਕਲੋਰੋਕਿਨ ਦੀ ਖੇਪ ਭੇਜੀ ਸੀ। ਉਨ੍ਹਾਂ ਕਿਹਾ ਕਿ ਚੀਨ ਦੇ ਬਾਵਜੂਦ ਭਾਰਤ ਇਕ ਆਕਰਸ਼ਕ ਮੰਜ਼ਲ ਬਣਿਆ ਹੋਇਆ ਹੈ। ਇਹ ਥੋੜ੍ਹੀ ਜਲਦੀ ਹੈ ਪਰ ਕੋਰੋਨਾ ਤੋਂ ਬਾਅਦ ਦੇ ਸਮੇਂ ਵਿਚ ਭਾਰਤ ਰਿਕਵਰੀ ਪ੍ਰਕਿਰਿਆ ਦਾ ਇਕ ਮਹੱਤਵਪੂਰਣ ਹਿੱਸਾ ਬਣਨ ਜਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਅਮਰੀਕੀ ਨਿਵੇਸ਼ਕ ਅਤੇ ਕੰਪਨੀਆਂ ਸਮਝਦਾਰ ਹਨ ਅਤੇ ਉਹ ਸਾਡੇ ਨਾਲ ਜੁੜਨ ਲਈ ਅੱਗੇ ਆ ਰਹੀਆਂ ਹਨ। (ਏਜੰਸੀਆਂ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement