20 ਅਮਰੀਕੀ ਡਿਪਲੋਮੈਟ ਹੋਏ ਅਜੀਬੋ ਗਰੀਬ ਬਿਮਾਰੀ ਦੇ ਸ਼ਿਕਾਰ
Published : Jun 11, 2018, 6:27 pm IST
Updated : Jun 11, 2018, 6:27 pm IST
SHARE ARTICLE
20 Americans Disapproved Lack of Poor Disease
20 Americans Disapproved Lack of Poor Disease

ਅਮਰੀਕਾ ਸਥਿਤ ਹਵਾਨਾ ਵਿਚ 20 ਤੋਂ ਜ਼ਿਆਦਾ ਅਧਿਕਾਰੀ ਦਿਮਾਗੀ ਸੱਟਾਂ ਦੇ ਸ਼ਿਕਾਰ ਹੋਏ ਹਨ

ਕਿਊਬਾ, ਅਮਰੀਕਾ ਸਥਿਤ ਹਵਾਨਾ ਵਿਚ 20 ਤੋਂ ਜ਼ਿਆਦਾ ਅਧਿਕਾਰੀ ਦਿਮਾਗੀ ਸੱਟਾਂ ਦੇ ਸ਼ਿਕਾਰ ਹੋਏ ਹਨ, ਜਿਨ੍ਹਾਂ ਬਾਰੇ ਅਮਰੀਕੀ ਵਿਦੇਸ਼ ਮੰਤਰਾਲੇ ਦਾ ਨੇ ਕਿਹਾ ਹੈ ਕਿ ਇਹ ਮਾਨਸਿਕ ਹਮਲੇ ਦਾ ਨਤੀਜਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਭਾਵਨਾ ਹੈ ਕਿ ਇਹ ਹਮਲੇ ਅਣਪਛਾਤੇ ਰਹੱਸਮਈ ਹਥਿਆਰ ਵਰਗੇ ਸੋਨਿਕ ਜਾਂ ਮਾਈਕ੍ਰੋਵੇਵ ਡਿਵਾਈਸ ਨਾਲ ਕੀਤੇ ਗਏ ਹਨ। ਅਮਰੀਕੀ ਡਿਪਲੋਮੈਟ 'ਤੇ 2016 ਦੇ ਅਖੀਰ ਤੋਂ 2017 ਦੀਆਂ ਗਰਮੀਆਂ ਵਿਚਕਾਰ ਜ਼ਿਆਦਾ ਹਮਲੇ ਹੋਏ।

ਦੱਸ ਦਈਏ ਕਿ ਇਨ੍ਹਾਂ ਹਮਲਿਆਂ 'ਚ ਡਿਪਲੋਮੈਟਾਂ ਨੂੰ ਸੁਣਨ 'ਚ ਪ੍ਰੇਸ਼ਾਨੀ, ਚੱਕਰ ਆਉਣਾ, ਨੀਂਦ ਘੱਟ ਆਉਣਾ, ਨਜ਼ਰ ਦੀ ਸਮੱਸਿਆ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਊਬਾ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਹੁਣ ਉਹ ਵੀ ਰਹੱਸਮਈ ਤਰੀਕੇ ਨਾਲ ਅਮਰੀਕੀ ਡਿਪਲੋਮੈਟਾਂ ਦੇ ਬੀਮਾਰ ਪੈਣ ਦੀ ਗੁੱਥੀ ਨੂੰ ਸੁਲਝਾ ਨਹੀਂ ਸਕੇ ਹਨ। ਅਮਰੀਕਾ ਨੇ ਕਿਊਬਾ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਇਨ੍ਹਾਂ ਹਮਲਿਆਂ ਦਾ ਜ਼ਿੰਮੇਵਾਰ ਹੈ ਜਾਂ ਇਨ੍ਹਾਂ ਹਮਲਿਆਂ ਤੋਂ ਉਹ ਡਿਪਲੋਮੈਟਾਂ ਦੀ ਰੱਖਿਆ ਕਰਨ 'ਚ ਅਸਫਲ ਰਿਹਾ ਹੈ।

USAUSAਅਮਰੀਕਾ ਨੇ ਆਪਣੇ ਅੱਧੇ ਤੋਂ ਵਧੇਰੇ ਡਿਪਲੋਮੈਟ ਨੂੰ ਵਾਪਸ ਅਮਰੀਕਾ ਬੁਲਾ ਲਿਆ ਸੀ ਅਤੇ ਵਾਸ਼ਿੰਗਟਨ ਤੋਂ ਕਿਊਬਾ ਦੇ 15 ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ ਸੀ। ਅਮਰੀਕਾ ਅਤੇ ਕਿਊਬਾ ਵਿਚਕਾਰ 2015 'ਚ ਸਬੰਧਾਂ 'ਚ ਸੁਧਾਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਵੱਡੀ ਡਿਪਲੋਮੈਟ ਸਮੱਸਿਆ ਪੈਦਾ ਹੋ ਗਈ ਸੀ।

ਕਿਊੂਬਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਊੂਬਾ ਅਤੇ ਅਮਰੀਕੀ ਮਾਹਿਰਾਂ ਤੋਂ ਇਲਾਵਾ ਵਿਸ਼ੇਸ਼ ਏਜੰਸੀਆਂ ਵੱਲੋਂ ਇਕ ਸਾਲ ਤੋਂ ਵਧਰੇ ਸਮੇਂ ਤਕ ਜਾਂਚ ਕਰਨ ਦੇ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਲਈ ਕੋਈ ਵਿਸ਼ਵਾਸਯੋਗ ਜਾਂ ਵਿਗਿਆਨਕ ਤੱਥ ਨਹੀਂ ਹੈ ਜੋ ਅਮਰੀਕੀ ਸਰਕਾਰ ਵੱਲੋਂ ਲਗਾਏ ਗਏ ਦੋਸ਼ ਨੂੰ ਸਾਬਤ ਕਰਦਾ ਹੋਵੇ। ਦੱਸ ਦਾਈਆ ਕਿ ''ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਅਮਰੀਕੀ ਅਧਿਕਾਰੀਆਂ ਨਾਲ ਕਿਊਬਾ ਨੇ ਸਾਥ ਦੇਣ ਦੀ ਪੁਸ਼ਟੀ ਕੀਤੀ ਹੈ।

USAUSAਇਸ ਦੌਰਾਨ ਚੀਨ 'ਚ ਸ਼ੁੱਕਰਵਾਰ ਨੂੰ ਅਮਰੀਕੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਸਿਹਤ ਅਲਰਟ ਜਾਰੀ ਕੀਤਾ ਸੀ। ਦੱਸਣਯੋਗ ਹੈ ਕਿ ਦੂਤਘਰ ਦੇ ਕਈ ਕਰਮਚਾਰੀਆਂ ਨੇ ਅਜੀਬੋ ਗਰੀਬ ਆਵਾਜ਼ਾਂ ਸੁਣਨ ਅਤੇ ਦਿਮਾਗੀ ਸੱਟ ਦੀ ਸ਼ਿਕਾਇਤ ਕੀਤੀ ਸੀ। ਇਸ ਅਜੀਬ ਬਿਮਾਰੀ ਦੇ ਮਾਮਲੇ ਨੂੰ ਕਿਊਬਾ ਦੇ ਮਾਨਸਿਕ ਅਸੰਤੁਲਨ ਬਿਮਾਰ ਡਿਪਲੋਮੈਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement