
ਟਰੰਪ ਨੇ ਕਿਹਾ ਕਿ ਇਹ ਕੇਵਲ ਜੀ 7 ਨਹੀਂ ਹੈ।
ਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਹਿਤ ਦੁਨੀਆ ਦੀ ਕੁੱਝ ਪ੍ਰਮੁੱਖ ਅਰਥ ਵਿਅਵਸਥਾਵਾਂ ਉਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਉੱਤੇ ਅਮਰੀਕਾ ਨੂੰ ਵਪਾਰ ਵਿਚ ਲੁੱਟਣ ਦਾ ਇਲਜ਼ਾਮ ਲਗਾਇਆ ਹੈ। ਟਰੰਪ ਨੇ ਅਮਰੀਕੀ ਸਮਾਨ 'ਤੇ ਜ਼ਿਆਦਾ ਟੈਕਸ ਦਾ ਹਵਾਲਾ ਦਿੰਦੇ ਹੋਏ ਭਾਰਤ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕੁੱਝ ਅਮਰੀਕੀ ਉਤਪਾਦਾਂ ਉੱਤੇ 100% ਟੈਕਸ ਵਸੂਲ ਰਿਹਾ ਹੈ।
trump accuses india
ਕਨੈਡਾ ਦੇ ਕਿਊਬੇਕ ਸਿਟੀ ਸ਼ਹਿਰ ਵਿਚ ਜੀ 7 ਸਿਖਰ ਸਮੇਲਨ ਤੋਂ ਬਾਅਦ ਟਰੰਪ ਨੇ ਅਮਰੀਕਾ ਨੂੰ ‘ਲੁੱਟ ਰਹੇ’ ਦੇਸ਼ਾਂ ਦੇ ਨਾਲ ਵਪਾਰ ਸਬੰਧ ਖ਼ਤਮ ਕਰਨ ਦੀ ਚਿਤਾਵਨੀ ਦਿਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਸਮੇਲਨ ਦੇ ਸੰਯੁਕਤ ਘੋਸ਼ਣਾ ਪੱਤਰ ਦੇ ਪਾਠ ਨੂੰ ਖਾਰਜ ਕਰ ਦਿਤਾ। ਟਰੰਪ ਦਾ ਇਹ ਵਰਤਾਅ ਇਕ ਤਰ੍ਹਾਂ ਨਾਲ ਮੇਜਬਾਨ ਦੇਸ਼ ਦੀ ‘ਬੇਇਜ਼ਤੀ’ ਵਰਗਾ ਰਿਹਾ।
trump accuses india
ਟਰੰਪ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ, 'ਅਸੀ ਤਾਂ ਅਜਿਹੀ ਗੋਲਕ ਹਾਂ ਜਿਸ ਨੂੰ ਹਰ ਕੋਈ ਲੁੱਟ ਰਿਹਾ ਹੈ'। ਇਕ ਤਰੀਕੇ ਨਾਲ ਭਾਰਤ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਸੰਕੇਤ ਦਿਤਾ ਹੈ ਕਿ ਟੈਕਸ ਦਰਾਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਸਿਰਫ਼ ਵਿਕਸਤ ਅਰਥ-ਵਿਵਸਥਾਵਾਂ ਤਕ ਸੀਮਤ ਨਹੀਂ ਹਨ।
trump accuses india
ਟਰੰਪ ਨੇ ਕਿਹਾ ਕਿ ਇਹ ਕੇਵਲ ਜੀ 7 ਨਹੀਂ ਹੈ। ਮੇਰਾ ਮਤਲਬ, ਇਥੋਂ ਤਕ ਕਿ ਭਾਰਤ ਵਿਚ ਵੀ ਜਿੱਥੇ ਕੁਝ ਟੈਕਸ 100% ਹੈ ਅਤੇ ਅਸੀ ਕੁੱਝ ਨਹੀਂ ਵਸੂਲਦੇ। ਅਸੀਂ ਇਹ ਨਹੀਂ ਕਰ ਸਕਦੇ। ਇਸ ਲਈ ਅਸੀਂ ਕਈ ਦੇਸ਼ਾਂ ਨਾਲ ਗੱਲ ਕਰ ਰਹੇ ਹਾਂ। ਟਰੰਪ ਭਾਰਤ ਵਿਚ ਵਿਸ਼ੇਸ਼ ਰੂਪ 'ਚ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਉਤੇ ਉਚਾ ਟੈਕਸ ਲਗਾਏ ਜਾਣ ਦਾ ਮੁੱਦਾ ਕਈ ਵਾਰ ਉਠਾ ਚੁੱਕੇ ਹਨ।
trump accuses india
ਉਹ ਅਮਰੀਕਾ ਨੂੰ ਆਉਣ ਵਾਲੀ ‘ਹਜ਼ਾਰਾਂ ਹਜ਼ਾਰ’ ਭਾਰਤੀ ਮੋਟਰਸਾਈਕਲਾਂ 'ਤੇ ਆਯਾਤ ਟੈਕਸ ਵਧਾਉਣ ਦੀ ਚਿਤਾਵਨੀ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਦੇਸ਼ਾਂ ਨਾਲ ਗੱਲ ਕਰ ਰਹੇ ਹਾਂ। ਇਹ ਰੁਕੇਗਾ ਜਾਂ ਫਿਰ ਅਸੀਂ ਉਨ੍ਹਾਂ ਨਾਲ ਕੰਮ-ਕਾਜ ਕਰਨਾ ਬੰਦ ਕਰਾਂਗੇ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਕਿ ਭਾਰਤ-ਅਮਰੀਕਾ ਸੰਬੰਧ ਕਈ ਸਾਲਾਂ ਤੋਂ ਸਕਾਰਾਤਮਕ ਰਸਤੇ ਉਤੇ ਹਨ। ਇਥੇ ਤੁਹਾਨੂੰ ਦਸ ਦੇਈਏ ਕਿ ਦੋਵੇਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਵਿਚ ਪਿਛਲੇ ਸਾਲ 125 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜੋ ਇਕ ਰਿਕਾਰਡ ਹੈ।