ਜ਼ਿਆਦਾ ਦੇਰ ਤਕ ਧੁੱਪ ਖਿੜੀ ਹੋਣ ਨਾਲ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਧੇ : ਅਧਿਐਨ
Published : Jun 11, 2020, 8:23 am IST
Updated : Jun 11, 2020, 8:23 am IST
SHARE ARTICLE
File Photo
File Photo

ਧੁੱਪ ਸੇਕਣ ਲਈ ਲੋਕ ਬਾਹਰ ਨਿਕਲਣ ਲਗਦੇ ਹਨ ਅਤੇ ਲਾਗ ਦਾ ਖ਼ਤਰਾ ਵੱਧ ਜਾਂਦੈ

ਟੋਰਾਂਟੋ, 10 ਜੂਨ: ਇਕ ਪਾਸੇ ਜ਼ਿਆਦਾ ਗਰਮੀ ਅਤੇ ਹੁੰਮਸ ਨਾਲ ਕੋਰੋਨਾ ਵਾਇਰਸ 19 ਦੀ ਲਾਗ ਫੈਲਣ ਦੀ ਰਫ਼ਤਾਰ ਘੱਟ ਹੋਣ ਦੀ ਗੱਲ ਕਹੀ ਜਾ ਰਹੀ ਹੈ, ਦੂਜੇ ਪਾਸੇ ਤਾਜ਼ਾ ਅਧਿਐਨ ਵਿਚ ਇਸ ਗੱਲ ਵਲ ਇਸ਼ਾਰਾ ਕੀਤਾ ਗਿਆ ਹੈ ਕਿ ਲੰਮੇ ਸਮੇਂ ਤਕ ਧੁੱਪ ਖਿੜੀ ਹੋਣ ਨਾਲ ਮਹਾਂਮਾਰੀ ਦੇ ਮਾਮਲੇ ਵਧਦੇ ਵੇਖੇ ਗਏ ਹਨ। ਰਸਾਲੇ 'ਜਿਊਗਰਾਫ਼ੀਕਲ ਐਨਾਲਿਸਿਸ' ਵਿਚ ਛਪੇ ਅਧਿਐਨ ਮੁਤਾਬਕ ਧੁੱਪ ਖਿੜਨ ਨਾਲ ਲੋਕ ਭਾਰੀ ਗਿਣਤੀ ਵਿਚ ਬਾਹਰ ਨਿਕਲਣ ਲਗਦੇ ਹਨ ਅਤੇ ਲਾਗ ਦਾ ਖ਼ਤਰਾ ਵਧ ਜਾਂਦਾ ਹੈ।

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੀ ਅਗਵਾਈ ਵਿਚ ਹੋਏ ਅਧਿਅੇਨ ਵਿਚ ਖੋਜਕਾਰਾਂ ਨੇ ਇਸ ਬਾਬਤ ਵਿਆਪਕ ਵਿਗਿਆਨਕ ਬਹਿਸ ਸਬੰਧੀ ਜਾਣਕਾਰੀ ਦਿਤੀ ਹੈ ਕਿ ਮੌਸਮ ਵਿਚ ਬਦਲਾਅ ਨਾਲ ਖ਼ਾਸਕਰ ਗਰਮੀ ਦੇ ਮੌਸਮ ਨਾਲ ਕੋਵਿਡ-19 ਦੇ ਫੈਲਣ ਦੀ ਰਫ਼ਤਾਰ 'ਤੇ ਕੀ ਅਸਰ ਪੈਂਦਾ ਹੈ। ਖੋਜਕਾਰ ਕਹਿੰਦੇ ਹਨ ਕਿ ਇਨਫ਼ਲੂਐਂਜਾ ਅਤੇ ਸਾਰਸ ਜਿਹੇ ਰੋਗ ਘੱਟ ਤਾਪਮਾਨ ਵਿਚ ਪੈਦਾ ਹੁੰਦੇ ਹਨ ਜਦਕਿ ਕੋਵਿਡ 19 ਫੈਲਾਉਣ ਵਾਲੇ ਵਾਰਸ ਸਾਰਸ-ਸੀਓਵੀ 2 ਬਾਰੇ ਘੱਟ ਹੀ ਜਾਣਕਾਰੀ ਹੈ।

File PhotoFile Photo

ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਮੁੜ ਖੋਲ੍ਹਣ ਦਾ ਬਹੁਤ ਦਬਾਅ ਹੈ ਅਤੇ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਗਰਮੀਆਂ ਦੇ ਮਹੀਨਿਆਂ ਵਿਚ ਇਹ ਸੁਰੱਖਿਅਤ ਹੋਵੇਗਾ। ਮੈਕਮਾਸਟਰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਅਤੇ ਪ੍ਰਮੁੱਖ ਅਧਿਐਨਕਾਰ ਅੰਤੋਨੀਓ ਪਾਏਜ਼ ਨੇ ਕਿਹਾ, 'ਇਹ ਆਵਾਜਾਈ 'ਤੇ ਪਾਬੰਦੀਆਂ 'ਤੇ ਨਿਰਭਰ ਕਰਦਾ ਹੈ ਕਿ ਮੌਸਮ ਵਿਚ ਬਦਲਾਅ ਨਾਲ ਸਾਰਸ-ਸੀਓਵੀ 2 'ਤੇ ਕੀ ਅਸਰ ਪਵੇਗਾ।

ਦੁਨੀਆਂ ਭਰ ਵਿਚ ਹੁਣ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿਤਾ ਗਿਆ ਹੈ।' ਪਾਏਜ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਪੇਨ ਦੇ ਕਈ ਸੂਬਿਆਂ ਵਿਚ ਕੋਵਿਡ-19 ਫੈਲਣ ਵਿਚ ਜਲਵਾਯੂ ਸਬੰਧੀ ਕਾਰਨਾਂ ਦੀ ਭੂਮਿਕਾ ਦੀ ਪੜਤਾਲ ਕੀਤੀ। ਉਨ੍ਹਾਂ ਐਮਰਜੈਂਸੀ ਹਾਲਤ ਦੇ ਐਲਾਨ ਤੋਂ ਠੀਕ ਪਹਿਲਾਂ 30 ਦਿਨਾਂ ਦੇ ਸਮੇਂ ਵਿਚ ਲਾਗ ਦੇ ਮਾਮਲਿਆਂ ਦੀ ਗਿਣਤੀ ਅਤੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਦਾ ਵਿਸ਼ਲੇਸ਼ਣ ਕੀਤਾ।

ਖੋਜਕਾਰਾਂ ਨੇ ਵੇਖਿਆ ਕਿ ਗਰਮੀ ਵਿਚ ਇਕ ਫ਼ੀ ਸਦੀ ਵਾਧਾ ਹੋਣ 'ਤੇ ਕੋਵਿਡ 19 ਦੇ ਮਾਮਲਿਆਂ ਵਿਚ ਤਿੰਨ ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਜਿਸ ਦਾ ਕਾਰਨ ਸ਼ਾਇਦ ਜ਼ਿਆਦਾ ਤਾਪਮਾਨ ਕਾਰਨ ਵਾਇਰਸ ਦੀ ਸਮਰੱਥਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਧੁੱਪ ਦੀ ਹਾਲਤ ਵਿਚ ਉਲਟੀ ਹੀ ਗੱਲ ਵੇਖਣ ਵਿਚ ਆਈ। ਜ਼ਿਆਦਾ ਦੇਰ ਤਕ ਸੂਰਜ ਨਿਕਲਣ ਵਿਚ ਮਾਮਲੇ ਜ਼ਿਆਦਾ ਵਧਦੇ ਵੇਖੇ ਗਏ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement