ਇੰਗਲੈਂਡ ’ਚ ਸਿੱਖ ਪ੍ਰਵਾਰ ਦਾ ਘਰ ਸਾੜਿਆ, 26 ਸਾਲਾ ਨੌਜਵਾਨ ਦੀ ਮੌਤ, 4 ਫੱਟੜ
Published : Jul 11, 2024, 5:48 pm IST
Updated : Jul 11, 2024, 5:49 pm IST
SHARE ARTICLE
ਸਿੱਖ ਪ੍ਰਵਾਰ ਦੇ ਘਰ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ
ਸਿੱਖ ਪ੍ਰਵਾਰ ਦੇ ਘਰ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ

ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਕਤਲ ਕੇਸ ਦੀ ਜਾਂਚ ਸ਼ੁਰੂ

ਲੰਦਨ: ਵੂਲਵਰਹੈਂਪਟਨ ਦੇ ਇੱਕ ਸਿੱਖ ਪ੍ਰਵਾਰ ’ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ, ਜਿਸ ਵਿਚ 26 ਸਾਲਾਂ ਦੇ ਇੱਕ ਵਿਅਕਤੀ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਨੇ ਪਟਰੌਲ ਛਿੜਕ ਕੇ ਪ੍ਰਵਾਰ ਦੇ ਘਰ ਨੂੰ ਅੱਗ ਲਾ ਦਿਤੀ। ਘਰ ਨੇੜਿਓਂ ਪਟਰੌਲ ਦਾ ਕਨੱਸਤਰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਸਿੱਖ ਨੌਜਵਾਨ ਦੇ ਕਤਲ ਨਾਲ ਸਬੰਧਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸੀਸੀਟੀਵੀ ਦੀ ਫ਼ੁਟੇਜ ਅਧਿਕਾਰੀਆਂ ਨੇ ਅਪਣੇ ਕਬਜ਼ੇ ’ਚ ਲੈ ਲਈ ਹੈ ਤੇ ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਉਸ ਨੂੰ ਜੱਗ ਜ਼ਾਹਿਰ ਵੀ ਕਰ ਦਿਤਾ ਹੈ।

ਸੀਸੀਟੀਵੀ ਦੀ ਫ਼ੁਟੇਜ ’ਚ ਪਲਾਸਕੌਮ ਰੋਡ, ਈਸਟ ਪਾਰਕ ਨੇੜੇ ਰਾਤੀਂ 1 ਵਜੇ ਕਾਲੇ ਵਿਅਕਤੀਆਂ ਵਾਲਾ ਇਕ ਵਿਅਕਤੀ ਗ੍ਰਾਊਂਡ ਫ਼ਲੋਰ ’ਤੇ ਸਿੱਖ ਪ੍ਰਵਾਰ ਦੇ ਮਕਾਨ ਦੀ ਖਿੜਕੀ ਕੋਲ ਆ ਕੇ ਪਟਰੌਲ ਛਿੜਕਦਾ ਦਿਸਦਾ ਹੈ। ਉਸ ਕੋਲ ਕਨੱਸਤਰ ਵੀ ਹੈ। ਫਿਰ ਉਹ ਮਕਾਨ ਨੂੰ ਅੱਗ ਲਾ ਦਿੰਦਾ ਹੈ ਤੇ ਤੁਰਤ ਅੱਗ ਦੀਆਂ ਉਚੀਆਂ ਲਾਟਾਂ ਉਠਦੀਆਂ ਦਿਸਦੀਆਂ ਹਨ। ਫਿਰ ਉਹ ਨੱਸ ਜਾਂਦਾ ਹੈ। 

ਉਸ ਵੇਲੇ ਘਰ ’ਚ ਪ੍ਰਵਾਰ ਦੇ ਪੰਜ ਮੈਂਬਰ ਸਨ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਬਾਕੀਆਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਉਨ੍ਹਾਂ ’ਚੋਂ 52 ਸਾਲਾਂ ਦੀ ਇਕ ਔਰਤ ਅਤੇ 16 ਸਾਲਾਂ ਦੇ ਇਕ ਲੜਕੇ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਉਨ੍ਹਾਂ ’ਚੋਂ 50 ਕੁ ਸਾਲਾਂ ਦੇ ਇਕ ਵਿਅਕਤੀ ਤੇ 20 ਸਾਲਾਂ ਦੇ ਇਕ ਨੌਜਵਾਨ ਨੂੰ ਹਸਪਤਾਲ ਤੋਂ ਛੁਟੀ ਮਿਲ ਗਈ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਸ ਹਮਲੇ ’ਚ ਮਾਰਿਆ ਗਿਆ ਆਕਾਸ਼ਦੀਪ ਸਿੰਘ ਬਹੁਤ ਹੀ ਮਿਲਣਸਾਰ ਤੇ ਧਾਰਮਿਕ ਬਿਰਤੀ ਵਾਲਾ ਨੌਜਵਾਨ ਸੀ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement