
ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ਼ ਦੇ ਇਕ ਰਿਸ਼ਤੇਦਾਰ ਦੇ ਘਰ ਮਹਿੰਦੀ ਦੀ ਰਸਮ ਦੌਰਾਨ ਇਹ ਪਰਫਾਰਮੈਂਸ ਦਿੱਤੀ ਸੀ।
ਨਵੀਂ ਦਿੱਲੀ: ਹਾਲ ਹੀ ਵਿਚ ਭਾਰਤ-ਪਾਕਿਸਤਾਨ ਨੇ ਧਾਰਾ 370 ਦੇ ਜ਼ਰੀਏ ਜੰਮੂ-ਕਸ਼ਮੀਰ ਨੂੰ ਮਿਲਣ ਵਾਲੇ ਖ਼ਾਸ ਰਾਜ ਦੇ ਦਰਜੇ ਨੂੰ ਵਾਪਿਸ ਲੈ ਲਿਆ ਹੈ। ਭਾਰਤ ਦੇ ਇਸ ਫ਼ੈਸਲੇ ਤੋਂ ਪਾਕਿਸਤਾਨ ਬੌਖਲਾ ਗਿਆ ਹੈ ਅਤੇ ਉਹ ਇਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ। ਦੋਵੇਂ ਦੇਸ਼ਾਂ ਵਿਚ ਇਸ ਮੁੱਦੇ ‘ਤੇ ਜਾਰੀ ਤਣਾਅ ਦੇ ਵਿਚਕਾਰ ਸਿੰਗਰ ਮੀਕਾ ਸਿੰਘ ਪਾਕਿਸਤਾਨ ਵਿਚ ਹਨ ਅਤੇ ਉਹਨਾਂ ਨੇ ਉੱਥੇ ਪਰਫਾਰਮੈਂਸ ਦਿੱਤੀ ਹੈ।
Mika Singh
ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ਼ ਦੇ ਇਕ ਰਿਸ਼ਤੇਦਾਰ ਦੇ ਘਰ ਮਹਿੰਦੀ ਦੀ ਰਸਮ ਦੌਰਾਨ ਇਹ ਪਰਫਾਰਮੈਂਸ ਦਿੱਤੀ ਸੀ। ਪਰਫਾਰਮੈਂਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਟਵਿਟਰ ਯੂਜ਼ਰਜ਼ ਨੇ ਵੀ ਨਰਾਜ਼ਗੀ ਦਿਖਾਈ ਹੈ।
Happy that Indian singer Mika Singh performed at the mehndi of Gen Musharraf's relative recently in Karachi. God for bid if it was Nawaz Sharif's relative it would be raining ghadari k hashtag already. pic.twitter.com/IVfE5hETiz
— Naila Inayat नायला इनायत (@nailainayat) August 10, 2019
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਇਤ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਮੀਕਾ ਦੀ ਪਰਫਾਰਮੈਂਸ ਸ਼ੇਅਰ ਕਰਦੇ ਹੋਏ ਕਿਹਾ, ‘ਦੇਖ ਦੇ ਖ਼ੁਸ਼ ਹਾਂ ਕਰਾਚੀ ਵਿਚ ਮੀਕਾ ਸਿੰਘ ਨੇ ਜਨਰਲ ਮੁਸ਼ਰਫ਼ ਦੇ ਰਿਸ਼ਤੇਦਾਰ ਦੇ ਘਰ ਮਹਿੰਦੀ ਦੀ ਰਸਮ ਵਿਚ ਪਰਫਾਰਮ ਕੀਤਾ। ਜੇਕਰ ਇਹੀ ਚੀਜ਼ ਨਵਾਜ਼ ਸ਼ਰੀਫ਼ ਦੇ ਰਿਸ਼ਤੇਦਾਰ ਦੇ ਘਰ ਹੁੰਦੀ ਤਾਂ ਗੱਦਾਰੀ ਦੇ ਹੈਸ਼ਟੈਗ ਚੱਲ ਰਹੇ ਹੁੰਦੇ।
Kashmir remains in complete lockdown but as free country we can do what we like. Why not an Indian singer come, perform here, earns tax free $$$ and leave as did one yesterday. But of course, religion and patriotism is for the poor.
— ? ماہ نور خان ? (@Mahnoor5551) August 10, 2019
@ImranKhanPTIpic.twitter.com/1TLnNwmYSb
ਨਾਇਲਾ ਦੇ ਇਸ ਟਵੀਟ ਤੋਂ ਬਾਅਦ ਭਾਰਤ ਦੇ ਟਵਿਟਰ ਯੂਜ਼ਰਜ਼ ਵੀ ਮੀਕਾ ‘ਤੇ ਅਪਣੀ ਨਰਾਜ਼ਗੀ ਜਤਾ ਰਹੇ ਹਨ। ਯੂਜ਼ਰਜ਼ ਨੂੰ ਇਸ ਗੱਲ ਤੋਂ ਨਰਾਜ਼ਗੀ ਹੈ ਕਿ ਪਾਕਿਸਤਾਨ ਨਾਲ ਜਾਰੀ ਤਣਾਅ ਦੇ ਬਾਵਜੂਦ ਵੀ ਮੀਕਾ ਉੱਥੇ ਜਾ ਕੇ ਕਿਸੇ ਦੇ ਵਿਆਹ ਵਿਚ ਪਰਫਾਰਮ ਕਰ ਰਹੇ ਹਨ। ਹਾਲ ਹੀ ਵਿਚ ਪਾਕਿਸਤਾਨ ਨੇ ਵੀ ਬਾਲੀਵੁੱਡ ਫ਼ਿਲਮਾਂ ਦੇ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਇਕ ਪਾਕਿਸਤਾਨੀ ਸਿੰਗਰ ਨੇ ਇਸ ‘ਤੇ ਟਵੀਟ ਕਰ ਕੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਟਵੀਟ ਕਰ ਕੇ ਕਿਹਾ, ‘ਕਸ਼ਮੀਰ ਵਿਚ ਇਸ ਸਮੇਂ ਪੂਰੀ ਤਰ੍ਹਾਂ ਤਾਲਾਬੰਦੀ ਹੈ ਪਰ ਅਜ਼ਾਦ ਦੇਸ਼ ਵਿਚ ਰਹਿੰਦੇ ਹੋਏ ਅਸੀਂ ਕੁਝ ਵੀ ਅਪਣੀ ਪਸੰਦ ਦਾ ਕਰ ਸਕਦੇ ਹਾਂ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।