
ਅਮਰੀਕੀ ਕੰਪਨੀਆਂ ਮੋਡੇਰਨਾ ਅਤੇ ਨੋਵਾਵੈਕਸ ਟੀਕਾ ਤਿਆਰ ਕਰਨ ਵਿਚ ਲੱਗੀਆਂ ਹੋਈਆਂ ਹਨ।
ਅਮਰੀਕਾ - ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਏਜਰ ਦਾ ਕਹਿਣਾ ਹੈ ਕਿ ਉਹ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਕੋਰੋਨਾ ਟੀਕਾ ਜਾਂ ਦਵਾਈ ਮੁਹੱਈਆ ਕਰਵਾਏਗਾ। ਅਮਰੀਕੀ ਕੰਪਨੀਆਂ ਮੋਡੇਰਨਾ ਅਤੇ ਨੋਵਾਵੈਕਸ ਟੀਕਾ ਤਿਆਰ ਕਰਨ ਵਿਚ ਲੱਗੀਆਂ ਹੋਈਆਂ ਹਨ।
File Photo
ਇਕ ਰਿਪੋਰਟ ਮੁਤਾਬਿਕ ਤਾਇਵਾਨ ਦਾ ਦੌਰਾ ਕਰਨ ਆਏ ਯੂਐਸ ਦੇ ਸਿਹਤ ਮੰਤਰੀ ਐਲੈਕਸ ਏਜਰ ਨੇ ਕਿਹਾ ਕਿ ਸਾਡੀ ਪਹਿਲ ਨਿਸ਼ਚਤ ਤੌਰ ‘ਤੇ ਅਮਰੀਕਾ ਲਈ ਸੁਰੱਖਿਅਤ ਟੀਕੇ ਬਣਾਉਣਾ ਹੈ। ਹਾਲਾਂਕਿ, ਅਸੀਂ ਸਮਝਦੇ ਹਾਂ ਕਿ ਸਾਡੀ ਸਮਰੱਥਾ ਅਜਿਹੀ ਹੈ ਕਿ ਇਹ ਉਤਪਾਦ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਦੁਨੀਆ ਨੂੰ ਉਪਲੱਬਧ ਕਰਵਾਏ ਜਾਣਗੇ।
WHO
ਯੂਐਸ ਦੇ ਸਿਹਤ ਮੰਤਰੀ ਨੇ ਡਬਲਯੂਐਚਓ ਤੋਂ ਅਮਰੀਕਾ ਦੇ ਵੱਖ ਹੋਣ ਬਾਰੇ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਅਮਰੀਕਾ ਵਿਸ਼ਵਵਿਆਪੀ ਸਿਹਤ ‘ਤੇ ਅੰਤਰਰਾਸ਼ਟਰੀ ਭਾਗੀਦਾਰੀ ਤੋਂ ਪਿੱਛੇ ਹਟਣਾ ਚਾਹੁੰਦਾ ਹੈ। ਅਲੈਕਸ ਏਜਰ ਨੇ ਕਿਹਾ ਕਿ ਅਮਰੀਕਾ ਵਿਸ਼ਵ ਵਿਚ ਵਿਸ਼ਵਵਿਆਪੀ ਸਿਹਤ ਖੇਤਰ ਵਿਚ ਹਮੇਸ਼ਾਂ ਸਭ ਤੋਂ ਵੱਡਾ ਨਿਵੇਸ਼ਕ ਰਿਹਾ ਹੈ ਅਤੇ ਇਹ ਹਮੇਸ਼ਾ ਜਾਰੀ ਰਹੇਗਾ।
File Photo
ਉਨ੍ਹਾਂ ਕਿਹਾ ਕਿ ਡਬਲਯੂਐਚਓ ਤੋਂ ਬਾਹਰ ਹੋਣ ਤੋਂ ਬਾਅਦ ਅਸੀਂ ਵਿਸ਼ਵ ਦੀਆਂ ਹੋਰਨਾਂ ਕਮਿਊਨਟੀ ਨਾਲ ਮਿਲ ਕੇ ਨਵੇਂ ਤਰੀਕੇ ਲੱਭਣ ਲਈ ਕੰਮ ਕਰਾਂਗੇ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 2.02 ਕਰੋੜ ਤੱਕ ਪਹੁੰਚ ਗਈ ਹੈ। ਕੋਰੋਨਾ ਤੋਂ ਹੁਣ ਤੱਕ 7.39 ਲੱਖ ਲੋਕ ਆਪਣੀ ਜਾਨ ਗਵਾ ਚੁੱਕੇ ਹਨ।